Monday , 30 March 2020
Breaking News
You are here: Home » PUNJAB NEWS » ਜਨਗਣਨਾ 2021 ਦੀ ਸਫ਼ਲਤਾ ਲਈ ਰਾਜ ਪੱਧਰੀ ਕਾਨਫਰੰਸ

ਜਨਗਣਨਾ 2021 ਦੀ ਸਫ਼ਲਤਾ ਲਈ ਰਾਜ ਪੱਧਰੀ ਕਾਨਫਰੰਸ

ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਵੱਲੋਂ ਜਨਗਣਨਾ ਦੀ ਮਹੱਤਤਾ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ‘ਤੇ ਜ਼ੋਰ

ਚੰਡੀਗੜ੍ਹ, 14 ਫਰਵਰੀ – ਜਨਗਣਨਾ-2021 ਦੇ ਕਾਰਜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸ਼ੁੱਕਰਵਾਰ ਨੂੰ ਇਥੇ ਪੰਜਾਬ ਭਵਨ ਵਿਖੇ ਪੰਜਾਬ ਦੇ ਡਿਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਚੰਡੀਗੜ੍ਹ (ਯੂਟੀ) ਦੇ ਸੀਨੀਅਰ ਅਧਿਕਾਰੀਆਂ ਦੀ ਰਾਜ ਪੱਧਰੀ ਕਾਨਫਰੰਸ ਕਰਵਾਈ ਗਈ।ਇਸ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ-ਕਮ-ਨੋਡਲ ਅਫਸਰ ਸ੍ਰੀ ਸੰਜੇ ਕੁਮਾਰ ਨੇ ਇਸ ਬੇਹੱਦ ਅਹਿਮ ਕਾਰਜ ਦੀ ਮਹੱਤਤਾ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਕਾਰਜ ਵਿੱਚ ਸ਼ਾਮਲ ਸਰਕਾਰੀ ਮੁਲਾਜ਼ਮਾਂ ਨੂੰ ਸਿਖਲਾਈ ਦੇਣ ‘ਤੇ ਜ਼ੋਰ ਦਿੱਤਾ।ਡਾਇਰੈਕਟਰ ਜਨਗਣਨਾ ਪੰਜਾਬ ਅਤੇ ਚੰਡੀਗੜ੍ਹ ਡਾ. ਅਭਿਸ਼ੇਕ ਜੈਨ ਨੇ ਜਨਗਣਨਾ 2021 ਨਾਲ ਸਬੰਧਤ ਵੱਖ ਵੱਖ ਮੁੱਦਿਆਂ ਬਾਰੇ ਪ੍ਰੈਜ਼ਨਟੇਸ਼ਨ ਦਿੰਦਿਆਂ ਕਿਹਾ ਕਿ ਜਨਗਣਨਾ 2021 ਦਾ 45 ਦਿਨਾਂ ਦਾ ਪਹਿਲਾ ਪੜਾਅ ਪੰਜਾਬ ਵਿੱਚ 15 ਮਈ ਤੋਂ 29 ਜੂਨ, 2020 ਤੱਕ ਅਤੇ ਚੰਡੀਗੜ੍ਹ ਵਿੱੱਚ 15 ਅਪਰੈਲ ਤੋਂ 30 ਮਈ, 2020 ਤੱਕ ਹੋਵੇਗਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਅਤੇ ਮਿਊਂਸਪਲ ਕਮਿਸ਼ਨਰਾਂ ਦੀ ਆਪੋ ਆਪਣੇ ਅਧਿਕਾਰ ਖੇਤਰ ਵਿੱਚ ਪ੍ਰਮੁੱਖ ਜਨਗਣਨਾ ਅਫ਼ਸਰ ਵਜੋਂ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਨਿਰਧਾਰਤ ਸਮੇਂ ਵਿੱਚ ਹਰੇਕ ਗਤੀਵਿਧੀ ਨੂੰ ਸਫਲਤਾਪੂਰਵਕ ਮੁਕੰਮਲ ਕਰਨ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਫੀਲਡ ਗਤੀਵਿਧੀਆਂ ਦੀ ਸਮੀਖਿਆ ਵੀ ਕੀਤੀ। ਇਸ ਦੌਰਾਨ ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਜਨਗਣਨਾ ਡਾਇਰੈਕਟੋਰੇਟ ਦੇ ਅਧਿਕਾਰੀਆਂ ਵੱਲੋਂ ਮਰਦਮਸ਼ੁਮਾਰੀ ਬਾਰੇ ਮੋਬਾਈਲ ਐਪ ਅਤੇ ਸੀ.ਐੱਮ.ਐੱਮ.ਐੱਸ. ਪੋਰਟਲ ਉਤੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ ਗਈ।ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ, ਭਾਰਤ ਡਾ. ਵਿਵੇਕ ਜੋਸ਼ੀ ਨੇ ਦੱਸਿਆ ਕਿ ਮੋਬਾਈਲ ਐਪ ਰਾਹੀਂ ਅੰਕੜੇ ਇਕੱਤਰ ਕੀਤੇ ਜਾਣਗੇ ਅਤੇ ਜੇਕਰ ਕਿਸੇ ਐਨੂਮੀਰੇਟਰ (ਅੰਕੜੇ ਇਕੱਤਰ ਕਰਨ ਵਾਲਾ) ਮੋਬਾਈਲ ਐਪ ਚਲਾਉਣ ਵਿੱਚ ਅਸਮਰਥ ਰਹਿੰਦਾ ਹੈ ਤਾਂ ਉਹ ਰਿਵਾਇਤੀ ਢੰਗ ਨਾਲ ਪੇਪਰ ਰਾਹੀਂ ਵੀ ਅੰਕੜੇ ਇਕੱਠੇ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਫੀਲਡ ਕਰਮੀਆਂ ਨੂੰ ਇਸ ਵਾਰ ਪਹਿਲਾਂ ਨਾਲੋਂ ਜ਼ਿਆਦਾ ਮਿਹਨਤਾਨਾ ਦਿੱਤਾ ਜਾਵੇਗਾ। ਡਿਜ਼ੀਟਲ ਫਾਰਮੈਟ ਰਾਹੀਂ ਜਾਣਕਾਰੀ ਇਕੱਤਰ ਕਰਨ ਵਾਲੇ ਕਰਮੀਆਂ ਨੂੰ ਵਾਧੂ ਮਾਣ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਕੱਤਰ ਕੀਤੀ ਜਾਣਕਾਰੀ ਨੂੰ ਜਲਦੀ ਅਤੇ ਆਸਾਨੀ ਨਾਲ ਉਪਲਬਧ ਕਰਾਉਣ ਵਾਸਤੇ ਮੋਬਾਈਲ ਐਪ ਦੀ ਵਧੇਰੇ ਵਰਤੋਂ ਯਕੀਨੀ ਬਣਾਉਣ ਲਈ ਇਹ ਕੋਸ਼ਿਸ਼ ਕੀਤੀ ਗਈ ਹੈ।ਸ੍ਰੀ ਸੰਜੇ ਕੁਮਾਰ ਨੇ ਕਿਹਾ ਕਿ ਜਨਗਣਨਾ ਦੇ ਅੰਕੜੇ ਜ਼ਮੀਨੀ ਪੱਧਰ ‘ਤੇ ਯੋਜਨਾਵਾਂ ਨੂੰ ਲਾਗੂ ਕਰਨ ਅਤੇ ਖਾਸ ਖਿੱਤੇ ਤੇ ਵਰਗ ਲਈ ਯੋਜਨਾਵਾਂ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਕੋਈ ਪ੍ਰਸ਼ਾਸਕੀ, ਆਰਥਿਕ ਜਾਂ ਸਮਾਜਿਕ ਕੰਮ ਇਨ੍ਹਾਂ ਅੰਕੜਿਆਂ ਬਗੈਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਨਗਣਨਾ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚੋਂ ਹੇਠਲੇ ਪੱਧਰ ਤੋਂ ਅੰਕੜੇ ਇਕੱਤਰ ਕਰਨ ਦਾ ਇਕਮਾਤਰ ਕਾਰਗਰ ਸਾਧਨ ਹੈ। ਜਨਗਣਨਾ ਦੀ ‘ਪੇਪਰ’ ਤੋਂ ‘ਡਿਜ਼ੀਟਲ ਮੋਡ’ ਵਿੱਚ ਤਬਦੀਲੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਦਮ ਕਾਗਜ਼ੀ ਕੰਮਕਾਜ ਨੂੰ ਘਟਾਉਣ ਤੋਂ ਇਲਾਵਾ ਇਹ ਜਾਣਕਾਰੀ ਨੂੰ ਤੇਜ਼ੀ ਅਤੇ ਆਸਾਨੀ ਨਾਲ ਮਹੁੱਈਆ ਕਰਾਉਣ ਵਿੱਚ ਮਦਦਗਾਰ ਹੋਵੇਗਾ।ਸੰਯੁਕਤ ਡਾਇਰੈਕਟਰ ਸ੍ਰੀ ਮ੍ਰਿਤੂੰਜੈ ਕੁਮਾਰ ਨੇ ਦੱਸਿਆ ਕਿ ਪੰਜਾਬ ਵਿੱਚ ਪੰਜ ਡਿਵੀਜ਼ਨਾਂ ਹਨ ਜਿਨ੍ਹਾਂ ਵਿੱਚ 22 ਜ਼ਿਲ੍ਹੇ, 91 ਤਹਿਸੀਲਾਂ, ਸਟੈਚਰੀ ਸਟੇਟਸ ਵਾਲੇ 170 ਕਸਬੇ, 95 ਜਨਗਣਨਾ ਕਸਬੇ (ਨਾਨ-ਸਟੈਚਰੀ) ਅਤੇ 12,477 ਪਿੰਡ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਤਕਰੀਬਨ 67555 ਐਨੂਮੀਰੇਟਰ ਅਤੇ ਸੁਪਰਵਾਈਜ਼ਰ ਸੂਬੇ ਦੇ ਲਗਭਗ 60 ਲੱਖ ਘਰਾਂ ਤੋਂ ਅੰਦਾਜ਼ਨ 3 ਕਰੋੜ ਤੋਂ ਵੱਧ ਆਬਾਦੀ ਬਾਰੇ ਅੰਕੜੇ ਇਕੱਤਰ ਕਰਨਗੇ।

Comments are closed.

COMING SOON .....


Scroll To Top
11