Thursday , 27 June 2019
Breaking News
You are here: Home » Editororial Page » ਜਦ ਮੈਂ ਇੱਕ ਰੁਪਏ ਪਿੱਛੇ ਸਰਕਾਰੀ ਕੰਡਕਟਰ ਕੋਰਟ ’ਚ ਘੜੀਸਿਆ

ਜਦ ਮੈਂ ਇੱਕ ਰੁਪਏ ਪਿੱਛੇ ਸਰਕਾਰੀ ਕੰਡਕਟਰ ਕੋਰਟ ’ਚ ਘੜੀਸਿਆ

ਗੱਲ 2005 ਦੀ ਹੈ ਜਦੋਂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿੱਚ ਕੰਟਰੈਕਟ ਬੇਸ ’ਤੇ ਨੌਕਰੀ ਕਰਦਾ ਸੀ। ਪਿੰਡ ਤੋਂ ਖਨੌਰੀ ਸ਼ਹਿਰ ਤੱਕ ਡਿਊਟੀ ’ਤੇ ਜਾਣ ਲਈ ਮੈਂ ਅਕਸਰ ਬੱਸ ਤੇ ਸਫਰ ਕਰਦਾ ਸੀ। ਪਾਤੜਾਂ ਤੋਂ ਖਨੌਰੀ ਤੱਕ ਆਉਣ ਜਾਣ ਵੇਲੇ ਮੈਨੂੰ ਜ਼ਿਆਦਾਤਰ ਪੀ.ਆਰ.ਟੀ.ਸੀ. ਸੰਗਰੂਰ ਦੀ ਬੱਸ ਮਿਲਦੀ ਸੀ। ਮੈਂ ਸੰਗਰੂਰ ਡੀਪੂ ਦੇ ਇੱਕ ਅਧਖੜ ਜਿਹੀ ਉਮਰ ਦੇ ਕੰਡਕਟਰ ਨੂੰ ਸਵਾਰੀਆਂ ਨੂੰ ਬਹੁਤ ਪੁੱਠਾ ਸਿੱਧਾ ਬੋਲਦਾ ਵੇਖਦਾ ਸੀ, ਖਾਸ ਕਰਕੇ ਬਜ਼ੁਰਗਾਂ ਅਤੇ ਅਨਪੜ੍ਹ ਜਿਹੇ ਦਿਸਦੇ ਲੋਕਾਂ ਨੂੰ। ਇੱਕ ਦਿਨ ਇਸ ਅੜਬ ਕੰਡਕਟਰ ਦਾ ਵਾਹ ਮੇਰੇ ਨਾਲ ਵੀ ਪੈ ਗਿਆ। ਸਾਡੀ ਸਬ ਡਵੀਜ਼ਨ ਸੰਗਰੂਰ ਹੋਣ ਕਰਕੇ ਮੈਂ ਅਕਸਰ ਦਫਤਰੀ ਕੰਮ ਲਈ ਸੰਗਰੂਰ ਆਉਂਦਾ ਜਾਂਦਾ ਹੁੰਦਾ ਸੀ। ਹੋਇਆ ਇੰਝ ਬੱਸਾਂ ਦਾ ਕਿਰਾਇਆ ਵਧ ਗਿਆ ਸੀ। ਪਾਤੜਾਂ ਨੇੜਲੇ ਪਿੰਡ ਦੁਗਾਲ ਕਲਾਂ ਤੋਂ ਸੰਗਰੂਰ ਦਾ ਕਿਰਾਇਆ 17 ਰੁਪਏ ਤੋਂ ਵਧ ਕੇ 19 ਰੁਪਏ ਹੋ ਗਿਆ ਸੀ। ਕਿਰਾਇਆ ਵਧਣ ਤੋਂ ਅਗਲੇ ਹੀ ਦਿਨ ਮੈਂ ਸੰਗਰੂਰ ਤੋਂ ਦੁਗਾਲ ਕਲਾਂ ਪਿੰਡ ਲਈ ਪੀ.ਆਰ.ਟੀ.ਸੀ. ਦੀ ਜਿਸ ਬੱਸ ਵਿੱਚ ਸਵਾਰ ਹੋਇਆ, ਉਸ ਵਿੱਚ ਸਬੱਬੀਂ ਉਹੀ ਅੜਬ ਤੇ ਰੁੱਖੇ ਸੁਭਾਅ ਵਾਲਾ ਕੰਡਕਟਰ ਡਿਊਟੀ ਕਰ ਰਿਹਾ ਸੀ। ਇਸ ਕੰਡਕਟਰ ਨੇ 19 ਰੁਪਏ ਦੀ ਬਜਾਏ 20 ਰੁਪਏ ਦੀ ਮੇਰੀ ਟਿਕਟ ਕੱਟ ਦਿੱਤੀ, ਜੇਕਰ ਮੈਂ ਕਿਹਾ ਕਿ 19 ਰੁਪਏ ਕਿਰਾਇਆ ਲੱਗਦਾ ਹੈ ਤਾਂ ਅੱਗੋ ਆਪਣੇ ਸੁਭਾਅ ਮੁਤਾਬਿਕ ਬਹੁਤ ਹੀ ਰੱਖੇ ਲਫਜਾਂ ਵਿੱਚ ਬੋਲਿਆ ਕਿ 20 ਲੱਗਦੇ ਨੇ। ਜੇਕਰ ਮੈਂ ਇਸ ਸਬੰਧੀ ਡੀਪੂ ’ਚ ਗੱਲ ਕਰਨ ਬਾਰੇ ਕਿਹਾ ਤਾਂ ਅੱਗੋਂ ਬੋਲਿਆ ਕਿ ਤੇਰੇ ਵਰਗੇ 20 ਵੇਖੇ ਨੇ ਤੇ ਅੱਗੋਂ ਮੈਂ ਵੀ ਹਿ ਕਹਿ ਕੇ ਪੁੱਤ 20 ਵੇਖੇ ਜ਼ਰੂਰ ਹੋਣਗੇ ਹੁਣ 21ਵੇਂ ਨਾਲ ਵਾਹ ਪਿਆ ਵੇਖੀਂ ਕਹਿ ਕੇ ਉਸ ਨੂੰ ਸਬਕ ਸਿਖਾਉਣ ਦੀ ਗੱਲ ਮਨ ਵਿੱਚ ਠਾਣ ਲਈ ਤੇ ਉਸ ਵੱਲੋਂ ਦਿੱਤੀਆਂ ਟਿਕਟਾਂ ਸਾਂਭ ਲਈਆਂ। ਥੋੜ੍ਹੇ ਹੀ ਦਿਨਾਂ ਬਾਅਦ ਮੈਂ ਸੰਗਰੂਰ ਵਿਖੇ ਜ਼ਿਲ੍ਹਾ ਕਪਤਕਾਰ ਫੋਰਮ ਵਿੱਚ ਇਕ ਰੁਪਏ ਟਿਕਟ ਵੱਧ ਕੱਟਣ ਅਤੇ ਭਰੀ ਬੱਸ ਵਿੱਚ ਉਚਾ ਨਾਵਾਂ ਬੋਲਣ ਦਾ ਕੇਸ ਉਸ ਕੰਡਕਟਰ ਖਿਲਾਫ ਕਰਕੇ ਡੀਪੂ ਮੈਨੇਜਰ ਨੇ ਵੀ ਪਾਰਟੀ ਬਣਾ ਲਿਆ। ਜਦ ਉਸ ਕੰਡਕਟਰ ਨੂੰ ਸੰਮਨ ਹੋ ਗਏ ਤਾਂ ਉਹੀ ਗਰਦਨ ਵਿੱਚ ਕਿੱਲੇ ਵਾਲਾ ਕੰਡਕਟਰ 40 ਕਿਲੋਮੀਟਰ ਦੂਰ ਮੇਰੇ ਘਰ ਮੁਆਫੀ ਮੰਗਣ ਲਈ ਗੇੜੇ ਮਾਰਨ ਲੱਗ ਪਿਆ। ਦੋ ਤਿੰਨ ਵਾਰ ਘਰ ਆਇਆ ਇਕ ਦੋ ਬੰਦੇ ਨਾਲ ਲੈ ਕੇ ਘਰ ਮੇਰੇ ਡੈਡੀ ਨੇ ਵੀ ਉਸ ਨੂੰ 21ਵੇਂ ਨਾਲ ਖੁਦ ਹੀ ਨਿਪਟ ਕੇ ਵੇਖ ਕੇ ਕਹਿ ਕੇ ਮੋੜ ਦਿੱਤਾ। 6-7 ਮਹੀਨੇ ਪੇਸ਼ੀਆਂ ਪਈਆਂ ਤੇ ਹਰ ਵਾਰ ਛੁੱਟੀ ਲੈ ਕੇ ਪੇਸ਼ੀ ’ਤੇ ਹਾਜ਼ਰ ਹੁੰਦਾ ਤੇ ਉਹੀ ਅੜਬ ਕੰਡਕਟਰ ਅੱਖ ਵਿੱਚ ਅੱਖ ਪਾਉਣੋਂ ਵੀ ਹਟ ਗਿਆ। 6-7 ਮਹੀਨੇ ਬਾਅਦ ਫੋਰਮ ਨੇ ਉਸ ਨੂੰ 6-7 ਹਜ਼ਾਰ ਰੁਪਏ ਜ਼ੁਰਮਾਨ ਕਰਕੇ ਡਰਾਫਟ ਮੈਨੂੰ ਭੇਜ ਦਿੱਤਾ, ਪਰ ਮੈਂ ਉਹ ਪੈਸੇ ਨਹੀਂ ਕਢਵਾਏ। ਜੇਕਰ ਮੈਂ ਚਾਹੁੰਦਾ ਤਾਂ ਪੰਜਾਬ ਰਾਜ ਖਪਤਕਾਰ ਫੋਰਮ ਵਿੱਚ ਵੀ ਜਾ ਸਕਦਾ ਸੀ। ਪਰ ਮੈਨੂੰ ਉਸ ਵਿੱਚ ਇੰਨੇ ਕੁ ਸਬਦ ਨਾਲ ਕਾਫੀ ਸੁਧਾਰ ਆਇਆ ਨਜ਼ਰ ਆਇਆ ਤੇ ਮੈਂ ਅੱਗੇ ਰਾਜ ਖਪਤਕਾਰ ਫੋਰਮ ਵਿੱਚ ਨਾ ਗਿਆ।

Comments are closed.

COMING SOON .....


Scroll To Top
11