Monday , 22 July 2019
Breaking News
You are here: Home » Religion » ਜਥੇਦਾਰ ਬ੍ਰਹਮਪੁਰਾ ਹੋਏ ਭਾਵੁਕ ਕਿਹਾ ‘ਸਭ ਕੁੱਝ ਬਰਦਾਸ਼ਤ ਪਰ ਅਕਾਲੀ ਸਰਕਾਰ ਸਮੇਂ ਹੋਈ ਗੁਰੂ ਸਾਹਿਬ ਦੀ ਬੇਅਦਬੀ ਨਹੀਂ’

ਜਥੇਦਾਰ ਬ੍ਰਹਮਪੁਰਾ ਹੋਏ ਭਾਵੁਕ ਕਿਹਾ ‘ਸਭ ਕੁੱਝ ਬਰਦਾਸ਼ਤ ਪਰ ਅਕਾਲੀ ਸਰਕਾਰ ਸਮੇਂ ਹੋਈ ਗੁਰੂ ਸਾਹਿਬ ਦੀ ਬੇਅਦਬੀ ਨਹੀਂ’

ਤਰਨ ਤਾਰਨ, 5 ਦਸੰਬਰ (ਰਾਕੇਸ਼ ਨਈਅਰ)- ਸ਼੍ਰੋਮਣੀ ਅਕਾਲੀ ਦਲ ਤੋਂ ਅਡ ਹੋਏ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ ਅਜ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਖਡੂਰ ਸਾਹਿਬ ਵਿਖੇ ਵਿਸ਼ਾਲ ਇਕਠ ਨੂੰ ਸੰਬੋਧਨ ਕਰਦੇ ਹੋਏ, 16 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸ਼ੀਰਵਾਦ ਲੈਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਕਰਨ ਦਾ ਕੀਤਾ ਐਲਾਨ ਅਤੇ ਮੌਜੂਦਾ ਅਕਾਲੀ ਦਲ ਪ੍ਰਾਈਵੇਟ ਲਿਮਟਿਡ ਕੰਪਨੀ ਜੀਜੇ ਸਾਲੇ ਨੂੰ ਵੀ ਜੰਮ ਕੇ ਆਪਣੇ ਨਿਸ਼ਾਨੇ ਤੇ ਲਿਆ।ਉਨ੍ਹਾਂ ਕਿਹਾ ਕਿ ਠ ਮੇਰਾ 60 ਸਾਲ ਦਾ ਰਾਜਨੀਤਕ ਤਜਰਬਾ ਹੈ ਅਤੇ ਇਸ ਲੰਮੇ ਸਮੇਂ ਦੌਰਾਨ ਮੈਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਇਹਨੀਂ ਮੰਦੀ ਹਾਲਤ ਹੋਈ ਕਦੇ ਨਹੀਂ ਵੇਖੀਂ ਅਤੇ ਇਸ ਪਾਰਟੀ ਨੂੰ ਨੁਕਸਾਨ ਕਰਨ ਵਾਲੇ ਸਿਰਫ਼ ਤਾਂ ਸਿਰਫ਼ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਹੀ ਜ਼ਿੰਮੇਵਾਰ ਹਨ ਜਿਨ੍ਹਾਂ ਲੋਕਾਂ ਵਿਚ ਇਸ ਪਵਿਤਰ ਅਕਾਲੀ ਦਲ ਦਾ ਅਕਸ ਖ਼ਰਾਬ ਕੀਤਾ ਅਤੇ ਜੋ ਬਜਰ ਗੁਨਾਹ ਇਹਨਾਂ ਅਕਾਲੀ ਸਰਕਾਰ ਸਮੇਂ ਕੀਤਾ ਉਹ ਬਰਦਾਸ਼ਤ ਕਰਨਯੋਗ ਨਹੀਂ ਹੈ ਜਿਸ ਵਿਚ ਇਹਨਾਂ ਆਪਣਾ ਸਿਆਸੀ ਲਾਹਾ ਖਟਣ ਖਾਤਰ ਸਿਖ ਪੰਥ, ਕੌਮ ਅਤੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਹੈ, ਜੋ ਸਮਾਂ ਆਉਣ ਤੇ ਲੋਕਾਂ ਵਲੋਂ ਇਹਨਾਂ ਨੂੰ ਕਿਸੇ ਵੀ ਸੂਰਤ ਵਿਚ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਚੇਅਰਮੈਨ ਗੁਰਸੇਵਕ ਸਿੰਘ ਸੇ?ਕ, ਚੇਅਰਮੈਨ ਸਤਿੰਦਰਪਾਲ ਸਿੰਘ ਮਲਮੋਹਰੀ, ਗੁਰਿੰਦਰ ਸਿੰਘ ਟੋਨੀ, ਓਐਸਡੀ ਦਮਨਜੀਤ ਸਿੰਘ, ਅੰਗਰੇਜ਼ ਸਿੰਘ ਸਰਪੰਚ ਅਲਾਵਲਪੁਰ, ਕਸ਼ਮੀਰ ਸਿੰਘ ਸੰਘਾ, ਪੂਰਨ ਸਿੰਘ, ਨਰਿੰਦਰ ਸਿੰਘ ਪੰਚ, ਪਿਆਰਾ ਸਿੰਘ ਦੁਗਲਵਾਲਾ, ਕੁਲਦੀਪ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਮੈਂਬਰ ਪੰਚਾਇਤ, ਸਰਦਾਰਾ ਸਿੰਘ ਮੈਂਬਰ ਪੰਚਾਇਤ, ਸਵਿੰਦਰ ਸਿੰਘ ਨੰਬਰਦਾਰ, ਅਨੋਖ ਸਿੰਘ ਸਾਬਕਾ ਸਰਪੰਚ, ਗੁਰਮਿੰਦਰ ਸਿੰਘ ਨੰਬਰਦਾਰ ਮਲਮੋਹਰੀ, ਕਸ਼ਮੀਰ ਸਿੰਘ ਮਲਮੋਹਰੀ, ਕੈਪਟਨ ਸਰਬਜੀਤ ਸਿੰਘ ਮਲਮੋਹਰੀ, ਪਰਸਨ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਗੋਪੀ, ਬਲਜਿੰਦਰ ਸਿੰਘ ਸਰਪੰਚ ਨੌਰੰਗਾਬਾਦ, ਬਲਕਾਰ ਸਿੰਘ ਮੈਂਬਰ ਪੰਚਾਇਤ ਨੌਰੰਗਾਬਾਦ, ਲਖਵਿੰਦਰ ਸਿੰਘ ਮੈਂਬਰ ਪੰਚਾਇਤ ਨੌਰੰਗਾਬਾਦ, ਬਾਬਾ ਸਤਨਾਮ ਸਿੰਘ ਮੈਂਬਰ ਨੌਰੰਗਾਬਾਦ, ਸਤਪਾਲ ਸਿੰਘ ਮੈਂਬਰ ਨੌਰੰਗਾਬਾਦ, ਸੁਖਦੇਵ ਸਿੰਘ ਮੈਂਬਰ ਨੌਰੰਗਾਬਾਦ, ਰਾਮ ਸਿੰਘ ਨੌਰੰਗਾਬਾਦ, ਮੋਹਨ ਸਿੰਘ ਨੌਰੰਗਾਬਾਦ, ਬਲਬੀਰ ਸਿੰਘ ਨੌਰੰਗਾਬਾਦ, ਅਮਨਦੀਪ ਸਿੰਘ, ਪੂਰਨ ਸਿੰਘ, ਬਿਲਾ ਨੌਰੰਗਾਬਾਦ, ਹਰਜਿੰਦਰ ਸਿੰਘ ਸੇਕਚਕ, ਗੁਰਪ੍ਰੀਤ ਸਿੰਘ ਪਪਾ, ਅਜਾਇਬ ਸਿੰਘ, ਗੁਰਦਿਆਲ ਸਿੰਘ ਪਤਰਵਾਲੇ, ਬਲਵਿੰਦਰ ਸਿੰਘ, ਲਖਾ ਸਿੰਘ, ਸੁਖਦੇਵ ਸਿੰਘ ਸਰਪੰਚ, ਜਥੇਦਾਰ ਪ੍ਰਤਾਪ ਸਿੰਘ, ਗੁਰਸਾਹਿਬ ਸਿੰਘ, ਕੁਲਵਿੰਦਰ ਸਿੰਘ, ਹੀਰਾ ਸਿੰਘ, ਸ਼ਮਸ਼ੇਰ ਸਿੰਘ, ਉਪਕਾਰ ਸਿੰਘ, ਗੁਰਭੇਜ ਸਿੰਘ, ਚਰਨਜੀਤ ਸਿੰਘ ਦੇਉਂ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11