Tuesday , 16 July 2019
Breaking News
You are here: Home » BUSINESS NEWS » ਜਗਰਾਓਂ ’ਚ ਲੁੱਟਾਂ-ਖੋਹਾਂ ਕਰਨ ਵਾਲਾ ਖਤਰਨਾਕ ਗਿਰੋਹ ਕਾਬੂ-25 ਲੱਖ ਦਾ ਸਮਾਨ ਬਰਾਮਦ

ਜਗਰਾਓਂ ’ਚ ਲੁੱਟਾਂ-ਖੋਹਾਂ ਕਰਨ ਵਾਲਾ ਖਤਰਨਾਕ ਗਿਰੋਹ ਕਾਬੂ-25 ਲੱਖ ਦਾ ਸਮਾਨ ਬਰਾਮਦ

ਜਗਰਾਉਂ, 5 ਸਤੰਬਰ (ਪਰਮਜੀਤ ਸਿੰਘ ਗਰੇਵਾਲ)- ਲੁਧਿਆਣਾ (ਦਿਹਾਤੀ) ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਖ਼ਤਰਨਾਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤੇ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ, ਐਸ. ਪੀ.(ਇੰਨ:) ਤਰੁਨ ਰਤਨ, ਡੀ. ਐਸ. ਪੀ. (ਇੰਨ:) ਅਮਨਦੀਪ ਸਿੰਘ ਬਰਾੜ, ਡੀ. ਐਸ. ਪੀ. ਰਾਏਕੋਟ ਗੁਰਮੀਤ ਸਿੰਘ ਅਤੇ ਥਾਣਾ ਸਦਰ ਦੇ ਇੰਚਾਰਜ ਸਿਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਜਗਰਾਉਂ ਤੇ ਆਸ-ਪਾਸ ਦੇ ਇਲਾਕਿਆਂ ’ਚ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਬਹੁਤ ਸਰਗਰਮ ਸੀ ਤੇ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਰਾਏਕੋਟ ਪੁਲਿਸ ਨੂੰ ਖੁਫੀਆ ਇਤਲਾਹ ਮਿਲੀ ਕਿ ਕੁਝ ਲੁਟੇਰੇ ਸ਼ਹਿਰ ’ਚ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤਾਂ ਪੈਟਰੋਲਿਅਮ ਪੁਲਿਸ ਨੇ ਨੂਰਪੁਰਾ ਤੋਂ ਅਜੇ ਸ਼ਰਮਾ ਉਰਫ਼ ਰਿੰਕੂ, ਵਿਪਲ ਕੁਮਾਰ ਅਤੇ ਅਮਿਤ ਮਹੇਸ਼ਵਰੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋ 15 ਐਲ. ਈ. ਡੀ., 13 ਲੈਪਟੋਪ, 7 ਬੈਟਰੇ, 2 ਦੋਗੇ, ਸੋਨੇ ਦੇ ਗਹਿਣੇ ਤੇ ਇਕ ਲੱਖ ਦੋ ਹਜ਼ਾਰ ਰੁਪਏ ਨਗਦੀ (ਜਿਸ ਦੀ ਕੀਮਤ 25 ਲੱਖ ਬਣਦੀ ਹੈ) ਬਰਮਾਦ ਕੀਤਾ ਤੇ ਇਨ੍ਹਾਂ ਖਿਲਾਫ਼ ਮੁਕੱਦਮਾ ਨੰਬਰ 125 ਅ/ਧ 457, 380, 473, 411 ਤਹਿਤ ਥਾਣਾ ਸਦਰ ’ਚ ਦਰਜ ਕੀਤਾ ਗਿਆ। ਐਸ. ਐਸ. ਪੀ ਨੇ ਦੱਸਿਆ ਕਿ ਉਕਤ ਲੁਟੇਰੇ ਹਰਿਆਣਾ ਤੋਂ ਆ ਕੇ ਪੰਜਾਬ ਤੇ ਚੰਡੀਗੜ੍ਹ ’ਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਉਕਤ ਲੁਟੇਰਿਆਂ ਖਿਲਾਫ਼ ਪਹਿਲਾ ਵੀ ਚੋਰੀ ਦੇ ਮੁਕੱਦਮੇ ਦਰਜ ਹਨ ਅਤੇ ਹੁਣ ਕਾਫੀ ਸਮੇਂ ਤੋਂ ਕਈ ਮੁਕੱਦਮਿਆਂ ’ਚ ਭਗੌੜੇ ਚਲਦੇ ਆ ਰਹੇ ਹਨ। ਉਨ੍ਹਾਂ ਦੱਸਿਆ ਇਨ੍ਹਾਂ ਲੁਟੇਰਿਆਂ ਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Comments are closed.

COMING SOON .....


Scroll To Top
11