Monday , 27 January 2020
Breaking News
You are here: Home » PUNJAB NEWS » ਜਗਮੇਲ ਸਿੰਘ ਦੀ ਮੌਤ ਦੇ ਮਾਮਲੇ ‘ਚ ਪਰਿਵਾਰ ‘ਤੇ ਸਰਕਾਰ ਵਿਚਾਲੇ ਸਮਝੌਤਾ

ਜਗਮੇਲ ਸਿੰਘ ਦੀ ਮੌਤ ਦੇ ਮਾਮਲੇ ‘ਚ ਪਰਿਵਾਰ ‘ਤੇ ਸਰਕਾਰ ਵਿਚਾਲੇ ਸਮਝੌਤਾ

ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ

ਚੰਡੀਗੜ੍ਹ, 18 ਨਵੰਬਰ- ਜ਼ਿਲ੍ਹਾ ਸੰਗਰੂਰ ਦੇ ਪਿੰਡ ਚੰਗਾਲੀਵਾਲ ਦੇ ਜਗਮੇਲ ਸਿੰਘ ਉਰਫ਼ ਜੱਗੂ ਦੀ ਮੌਤ ਦਾ ਮਾਮਲਾ ਕਾਫੀ ਭਖਿਆ ਹੋਇਆ ਸੀ ਜਿਸ ਨੂੰ ਵੇਖਦਿਆਂ ਹੁਣ ਸਰਕਾਰ ਤੇ ਪਰਿਵਾਰ ਵਿਚਾਲੇ ਸਮਝੌਤਾ ਹੋ ਗਿਆ ਹੈ। ਸਰਕਾਰ ਨੇ ਪਰਿਵਾਰ ਦੀ ਮੰਗ ਨੂੰ ਮੰਨਦਿਆਂ ਮ੍ਰਿਤਕ ਨੌਜਵਾਨ ਦੀ ਮੌਤ ਦੇ ਮੁਆਵਜ਼ੇ ਵਜੋਂ 20 ਲੱਖ ਰੁਪਏ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਵੱਲੋਂ ਭੱਠਲ ਦੀ ਕੋਠੀ ਦਾ ਘਿਰਾਉ ਵੀ ਕੀਤਾ ਗਿਆ ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋਈ। ਇਸ ਸਮਝੌਤੇ ਤੋਂ ਬਾਅਦ ਪਰਿਵਾਰ ਮ੍ਰਿਤਕ ਜਗਮੇਲ ਸਿੰਘ ਉਰਫ਼ ਜੱਗੂ ਦੇ ਪੋਸਟ ਮਾਰਟਮ ਲਈ ਵੀ ਤਿਆਰ ਹੋ ਗਿਆ ਹੈ। ਦੱਸ ਦੇਈਏ ਪਹਿਲਾਂ ਪਰਿਵਾਰਕ ਮੈਂਬਰ 50 ਲੱਖ ਰੁਪਏ ਮੁਆਵਜ਼ੇ ਤੇ ਸਰਕਾਰੀ ਨੌਕਰੀ ਲਈ ਅੜੇ ਹੋਏ ਸੀ। ਕਿਸਾਨ ਤੇ ਸਮਾਜਿਕ ਜਥੇਬੰਦੀਆਂ ਲੰਘੀ ਰਾਤ ਵੀ ਧਰਨੇ ‘ਤੇ ਬੈਠੀਆਂ ਰਹੀਆਂ। ਪਰਿਵਾਰ ਨੇ ਸਪਸ਼ਟ ਕੀਤਾ ਸੀ ਕਿ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਮ੍ਰਿਤਕ ਜਗਮੇਲ ਦੀ ਲਾਸ਼ ਦਾ ਸਸਕਾਰ ਕਰਨਗੇ। ਇਸ ਲਈ ਲਾਸ਼ ਅਜੇ ਵੀ ਪੀਜੀਆਈ ਵਿੱਚ ਹੀ ਪਈ ਸੀ। ਪਰਿਵਾਰ ਨਾਲ ਕੈਪਟਨ ਸੰਧੂ ਦੀ ਹੋਈ ਮੀਟਿੰਗ ਤੋਂ ਬਾਅਦ ਇੱਕ ਹੋਰ ਮੀਟਿੰਗ ਹੋਈ ਜਿਸ ਵਿੱਚ ਕੈਪਟਨ ਸੰਦੀਪ ਸੰਧੂ, ਤ੍ਰਿਪਤ ਰਜਿੰਦਰ ਬਾਜਵਾ, ਵਿਜੇ ਇੰਦਰ ਸਿੰਗਲਾ, ਚਰਨਜੀਤ ਚੰਨੀ, ਵਿਧਾਇਕ ਕੁਲਬੀਰ ਜੀਰਾ, ਲਖਬੀਰ ਲੱਖਾ, ਬਰਿੰਦਰਮੀਤ ਪਾੜਾ ਮੌਜੂਦ ਰਹੇ। ਉੱਧਰ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਚਾਰੇ ਮੁਲਜ਼ਮਾਂ ਦਾ 3 ਦਿਨਾਂ ਦਾ ਹੋਰ ਰਿਮਾਂਡ ਮਿਲ ਗਿਆ ਹੈ। ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਸੁਨਾਮ ਦੀ ਅਦਾਲਤ ਵਿੱਚ ਪੇਸ਼ ਕੀਤਾ ਹੈ ਜਿੱਥੇ ਅਦਾਲਤ ਨੇ ਪੁਲਿਸ ਨੂੰ 3 ਦਿਨਾਂ ਦਾ ਹੋਰ ਰਿਮਾਂਡ ਦੇ ਦਿੱਤਾ।

Comments are closed.

COMING SOON .....


Scroll To Top
11