Tuesday , 20 August 2019
Breaking News
You are here: Home » PUNJAB NEWS » ਜਗਮੀਤ ਬਰਾੜ ਦਾ ਅਕਾਲੀ ਦਲ ਵਿਚ ਸ਼ਾਮਿਲ ਹੋਣਾ ਮੰਦਭਾਗਾ: ਕਰਨੈਲ ਸਿੰਘ ਪੀਰ ਮੁਹੰਮਦ

ਜਗਮੀਤ ਬਰਾੜ ਦਾ ਅਕਾਲੀ ਦਲ ਵਿਚ ਸ਼ਾਮਿਲ ਹੋਣਾ ਮੰਦਭਾਗਾ: ਕਰਨੈਲ ਸਿੰਘ ਪੀਰ ਮੁਹੰਮਦ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਜਗਮੀਤ ਸਿੰਘ ਬਰਾੜ ਦੇ ਮੁਕਤਸਰ ਵਿੱਖੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਤੇ ਸਖ਼ਤ ਆਲੋਚਨਾ ਕੀਤੀ ਹੈ। ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ ਜਗਮੀਤ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਹੋਣਾ ਬਹੁਤ ਮੰਦਭਾਗਾ ਅਤੇ ਨਿਰਾਸ਼ਾਜਨਕ ਫੈਸਲਾ ਲਿਆ ਹੈ ਕਿਉਂਕਿ ਬਹਿਬਲ ਕਲਾਂ ਅਤੇ ਬਰਗਾੜੀ ਮੁੱਦੇ ਦੇ ਪਿੱਛੇ ਕਥਿਤ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦੌਰਾਨ ਸ਼ਾਂਤੀਪੂਰਨ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ ਵਿਚ ਪ੍ਰਦਰਸ਼ਨ ਕਰ ਰਹੇ ਦੋ ਨਿਹਥੇ ਸਿੰਘਾਂ ਉੱਤੇ ਗੋਲੀਆਂ ਚਲਾ ਕੇ ਹੱਤਿਆ ਕਰਨ ਕੀਤੀ ਹੈ। ਇਸਦੇ ਬਾਵਜੂਦ ਹੁਣ ਜੇ ਜਗਮੀਤ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ ਤਾਂ ਇਹ ਬਹੁਤ ਹੈਰਾਨੀਜਨਕ ਅਤੇ ਮੰਦਭਾਗਾ ਫ਼ੈਸਲਾ ਹੈ ਅਤੇ ਇਹ ਜਗਮੀਤ ਬਰਾੜ ਦੁਆਰਾ ਸਵੈ ਵਿਨਾਸ਼ਕਾਰੀ ਕਦਮ ਹੈ। ਦੋ ਵਾਰ ਸੰਸਦ ਮੈਂਬਰ ਅਤੇ ਕਾਂਗਰਸੀ ਵਰਕਿੰਗ ਕਮੇਟੀ ਦੇ ਮੈਂਬਰ ਰਹੇ ਜਗਮੀਤ ਬਰਾੜ , ਜਿਸ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਲਈ ਕਾਂਗਰਸ ਪਾਰਟੀ ਨੇ 2016 ਵਿਚ ਬਾਹਰ ਕੱਢਿਆ ਸੀ, ਅੱਜ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿਚ ਮੁਕਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਜਗਮੀਤ ਬਰਾੜ ਨੇ ਖ਼ੁਦ ਆਪਣੇ ਪੈਰਾਂ ਤੇ ਕੁਹਾੜੀ ਮਾਰੀ ਹੈ।ਉਨ੍ਹਾਂ ਕਿਹਾ ਕਿ ਜਗਮੀਤ ਸਿੰਘ ਬਰਾੜ ਇੱਕ ਬਹੁਤ ਚੰਗੇ ਸਿਆਸਤਦਾਨ ਰਹੇ ਹਨ ਅਤੇ ਉਹ 90 ਦੇ ਦਹਾਕੇ ਦੌਰਾਨ ਸੰਸਦ ਮੈਂਬਰ ਵਜੋਂ ਪਾਰਲੀਮੈਂਟ ‘ਚ ਮੁੱਦੇ ਪੰਜਾਬ ਦੇ ਮੁੱਦੇ ਉਠਾਏ ਹਨ। ਉਨ੍ਹਾਂ ਨੇ ਸਫਲਤਾਪੂਰਵਕ ਢੰਗ ਨਾਲ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਲੜਾਈ ਲੜੀ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਇੱਕ ਮਜ਼ਬੂਤ ਆਲੋਚਕ ਵੀ ਰਹੇ ਹਨ ਪਰ ਹੁਣ ਅਸੀਂ ਇਹ ਸਮਝਣ ਵਿੱਚ ਬਿਲਕੁਲ ਅਸਫਲ ਰਹੇ ਹਾਂ ਕਿ ਜਗਮੀਤ ਬਰਾੜ ਨੂੰ ਅਕਾਲੀ ਦਲ ਵਿਚ ਸ਼ਾਮਲ ਹੋਣ ਲਈ ਕਿਹੜੀ ਗੱਲ ਚੰਗੀ ਲੱਗੀ ਹੈ ਜਦ ਕਿ ਅਕਾਲੀ ਦਲ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਗਮੀਤ ਬਰਾੜ ਅਕਾਲੀ ਦਲ ਵਿਚ ਸ਼ਾਮਿਲ ਹੋਣ ਤੋਂ ਬਾਅਦ ਆਪਣੀ ਇਮਾਨਦਾਰੀ ਅਤੇ ਨੇਕ ਨੀਤੀਵਾਨ ਦੀ ਜਨਤਕ ਤਸਵੀਰ ਨੂੰ ਖਾਰਜ ਕਰ ਬੈਠੇ ਹਨ, ਹੁਣ ਇਹ ਜਗਮੀਤ ਸਿੰਘ ਬਰਾੜ ਇਕ ਮੌਕਾਪ੍ਰਸਤੀ ਵਿਅਕਤੀ ਹਨ ਜਿਵੇਂ ਕਿ ਉਹ ਪਹਿਲਾਂ ਮਮਤਾ ਬੈਨਰਜੀ ਦੀ ਅਗਵਾਈ ਹੇਠ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੂੰ ਪਾਰਟੀ ਦਾ ਪੰਜਾਬ ਮੁੱਖੀ ਨਿਯੁਕਤ ਕੀਤਾ ਗਿਆ ਸੀ ਪਰ ਅਕਾਲੀ ਦਲ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਅਕਾਲੀ ਦਲ ਤੇ ਬਾਦਲਾਂ ਖ਼ਿਲਾਫ ਦਹਾਕਿਆਂ ਤੋਂ ਬੋਲਦੇ ਆ ਰਹੇ ਹਨ ਅਤੇ ਹੁਣ ਇਹ ਸਭ ਸਾਡੀ ਸਮਝ ਤੋਂ ਬਾਹਰ ਹੈ। ਜਗਮੀਤ ਬਰਾੜ ਨੇ ਆਪਣੇ ਆਪ ਨੂੰ ਸਿਰਫ਼ ਰਾਜਨੀਤੀ ਵਿਚ ਰਹਿਣ ਲਈ ਹੀ ਸਮਝੌਤਾ ਕੀਤਾ ਹੈ।ਸ੍ਰ ਪੀਰ ਮੁਹੰਮਦ ਨੇ ਕਿਹਾ ਕਿ ਇਹ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਹੀ ਸੀ ਜਿਸ ਨੇ ਪਿਛਲੇ ਸਮੇਂ ਦੌਰਾਨ ਰੇਤ, ਸ਼ਰਾਬ, ਨਸ਼ਾ, ਕੇਬਲ ਅਤੇ ਟਰਾਂਸਪੋਰਟ ਮਾਫੀਆ ਦੁਆਰਾ ਸੂਬੇ ਨੂੰ ਲੁੱਟਿਆ ਹੈ। ਇਹ ਆਪਣੇ ਸ਼ਾਸਨ ਦੌਰਾਨ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਹੱਲ ਕਰਨ ਵਿਚ ਅਸਫਲ ਰਹੇ ਹਨ। ਮੈਂ ਨਹੀਂ ਸਮਝਦਾ ਕਿ ਜਗਮੀਤ ਸਿੰਘ ਬਰਾੜ ਅਜਿਹੀ ਪਾਰਟੀ ਵਿਚ ਕਿਸ ਤਰ੍ਹਾਂ ਗੁਜ਼ਾਰਾ ਕਰਨ ਗਏ ਜੋ ਸਿਰਫ਼ ਬਾਦਲਾਂ ਦੇ ਹੱਥ ਦੀ ਕਠਪੁਤਲੀ ਹੈ।ਇੱਥੇ ਇਹ ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਬਰਾੜ ਨੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਦੋ ਵਾਰ, ਸੁਖਬੀਰ ਖਿਲਾਫ ਤਿੰਨ ਵਾਰ ਚੋਣ ਲੜੀ ਸੀ ਅਤੇ ਫਰੀਦਕੋਟ ਤੋਂ ਇੱਕ ਵਾਰ ਹਰਾਇਆ ਸੀ। ਉਹ ਦੋ ਵਾਰ ਸੰਸਦ ਮੈਂਬਰ ਰਹੇ ਹਨI

Comments are closed.

COMING SOON .....


Scroll To Top
11