Friday , 19 April 2019
Breaking News
You are here: Home » NATIONAL NEWS » ਛੱਤੀਸਗੜ੍ਹ ’ਚ ਨਕਸਲੀਆਂ ਵੱਲੋਂ ਵੱਡਾ ਹਮਲਾ- ਚਾਰ ਮੌਤਾਂ

ਛੱਤੀਸਗੜ੍ਹ ’ਚ ਨਕਸਲੀਆਂ ਵੱਲੋਂ ਵੱਡਾ ਹਮਲਾ- ਚਾਰ ਮੌਤਾਂ

ਨਵੀਂ ਦਿਲੀ, 8 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਦੀਵਾਲੀ ਦੇ ਤਿਉਹਾਰ ਤੋਂ ਅਗਲੇ ਦਿਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਛਤੀਸਗੜ੍ਹ ‘ਚ ਦੰਤੇਵਾੜਾ ਦੇ ਬਚੋਲੀ ‘ਚ ਇਕ ਵਡਾ ਨਕਸਲੀ ਹਮਲਾ ਹੋਇਆ। ਨਕਸਲੀਆਂ ਨੇ ਇਥੇ ਬੰਬ ਧਮਾਕੇ ਨਾਲ ਇਕ ਬਸ ਉਡਾ ਦਿਤੀ, ਜਿਸ ਵਿਚ ਸੀਆਈਐਸਐਫ ਦੇ ਕਈ ਜਵਾਨ ਵੀ ਸਵਾਰ ਸਨ। ਇਸ ਹਮਲੇ ‘ਚ ਇਕ ਜਵਾਨ ਸ਼ਹੀਦ ਹੋ ਗਿਆ ਤੇ ਤਿੰਨ ਹੋਰ ਵਿਅਕਤੀਆਂ ਦੀ ਵੀ ਮੌਤ ਹੋ ਗਈ। ਧਮਾਕੇ ਵਿਚ ਕਈਆਂ ਦੇ ਜ਼ਖ਼ਮੀ ਵੀ ਹੋਣ ਦੀ ਵੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਸੀਆਈਐਸਐਫ ਦੀ ਟੀਮ ਸਥਾਨਕ ਮਿੰਨੀ ਬਸ ‘ਚ ਸਵਾਰ ਹੋ ਕੇ ਆਕਾਸ਼ ਨਗਰ ਵਲ ਰਵਾਨਾ ਹੋਈ ਸੀ। ਦਸਿਆ ਜਾ ਰਿਹਾ ਹੈ ਕਿ ਆਕਾਸ਼ ਨਗਰ ਮੋੜ ਨੰਬਰ 6 ‘ਤੇ ਜਿਵੇਂ ਹੀ ਬਸ ਪਹੁੰਚੀ ਤਾਂ ਨਕਸਲੀਆਂ ਨੇ ਆਈਈਡੀ ਧਮਾਕਾ ਕਰ ਦਿਤਾ। ਇਸ ਨਾਲ ਮਿੰਨੀ ਬਸ 6 ਫੁਟ ਤਕ ਉਛਲ ਗਈ। ਬਸ ਦੇ ਜ਼ਮੀਨ ‘ਤੇ ਡਿਗਦੇ ਹੀ ਨਕਸਲੀਆਂ ਨੇ ਜਵਾਨਾਂ ‘ਤੇ ਗੋਲੀਬਾਰੀ ਕਰ ਦਿਤੀ, ਜਿਸ ਵਿਚ ਚਾਰ ਮੌਤਾਂ ਹੋ ਗਈਆਂ। ਜ਼ਿਕਰਯੋਗ ਹੈ ਕਿ ਛਤੀਸਗੜ੍ਹ ਦੇ ਦੰਤੇਵਾਲਾ ਦੇ ਨੀਲਵਾਇਆ ਪਿੰਡ ਵਿਚ ਬੀਤੀ 30 ਅਕਤੂਬਰ ਨੂੰ ਨਕਸਲੀ ਹਮਲੇ ਵਿਚ ਦੂਰਦਰਸ਼ਨ ਦੇ ਪਤਰਕਾਰ ਅਚਿਊਤਾਨੰਦ ਸਾਹੂ ਦੀ ਮੌਤ ਵੀ ਹੋ ਗਈ ਸੀ। ਇਹ ਹਮਲਾ ਉਸੇ ਸਮੇਂ ਹੋਇਆ ਹੈ ਜਦ ਆਉਣ ਵਾਲੀ 12 ਨਵੰਬਰ ਨੂੰ ਪਹਿਲੇ ਗੇੜ ਦੀਆਂ ਵੋਟਾਂ ਪੈਣਗੀਆਂ ਅਤੇ ਇਨ੍ਹਾਂ ਵੋਟਾਂ ਦੇ ਸਿਲਸਿਲੇ ‘ਚ ਪੀਐਮ ਮੋਦੀ ਛਤੀਸਗੜ੍ਹ ਦੇ ਜਗਦਲਪੁਰ ਵਿਚ ਰੈਲੀ ਵੀ ਕਰਨ ਵਾਲੇ ਹਨ।

Comments are closed.

COMING SOON .....


Scroll To Top
11