Wednesday , 19 December 2018
Breaking News
You are here: Home » BUSINESS NEWS » ਛੇਹਰਟਾ ਪ੍ਰੈਸ ਕਲੱਬ ਵੱਲੋਂ ਐਸ.ਐਚ.ਓ ਨੂੰ ਸਸਪੈਂਡ ਕਰਨ ਦੀ ਮੰਗ

ਛੇਹਰਟਾ ਪ੍ਰੈਸ ਕਲੱਬ ਵੱਲੋਂ ਐਸ.ਐਚ.ਓ ਨੂੰ ਸਸਪੈਂਡ ਕਰਨ ਦੀ ਮੰਗ

ਥਾਣਾ ਛੇਹਰਟਾ ਨੇ ਪੱਤਰਕਾਰਾਂ ਨਾਲ ਕੀਤੀ ਗੁੰਡਾਗਰਦੀ
ਅੰਮ੍ਰਿਤਸਰ, 5 ਦਸੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਪੁਲਸ ਵੱਲੋਂ ਪੱਤਰਕਾਰਾਂ ਨਾਲ ਕੀਤੀ ਜਾਂਦੀ ਬਦਸਲੂਕੀ ਅਕਸਰ ਅਖਬਾਰ ਅਤੇ ਟੀ.ਵੀ. ਚੈਨਲਾਂ ਦੀਆਂ ਸੁਰਖੀਆਂ ਦਾ ਸਿੰਗਾਰ ਬਣਦੀ ਰਹਿੰਦੀ ਹੈ। ਖਾਕੀ ਦੀ ਆੜ ‘ਚ ਬੇ-ਨਿਯਮੀਆਂ ਕਰਨ ਵਾਲੇ ਕੁੱਝ ਪੁਲਸ ਮੁਲਾਜ਼ਮ ਤੇ ਅਧਿਕਾਰੀ ਆਪਣੀ ਡਿਊਟੀ ਨੂੰ ਅੱਖੋਂ-ਪਰੋਖੇ ਕਰਕੇ ਮਨਮਰਜ਼ੀਆਂ ਕਰਕੇ ਗੁੱਡਾਗਰਦੀ ਦਾ ਨੰਗਾ ਨਾਚ ਕਰਕੇ ਨਾਨੂੰਨ ਨੂੰ ਆਪਣੇ ਹੱਥਾਂ ‘ਚ ਲੈ ਰਹੇ ਹਨ। ਅਜਿਹਾ ਇਕ ਮਾਮਲਾ ਅੱਜ ਥਾਣਾ ਛੇਹਰਟਾ ਵਿੱਖੇ ਵੇਖਣ ਨੂੰ ਮਿਲਿਆ, ਜਦੋਂ ਗੋਲੀ ਚੱਲਣ ਦੇ ਮਾਮਲੇ ਨੂੰ ਲੈ ਕੇ ਨਾਜਾਇਜ਼ ਹਿਰਾਸਤ ‘ਚ ਰੱਖੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਰੋਸ ਧਰਨੇ ਦੀ ਕਵਰੇਜ਼ ਕਰਨ ਪੁੱਜੇ ਮੀਡੀਆਂ ਕਰਮੀਆਂ ਨਾਲ ਪੁਲਸ ਪਾਰਟੀ ਨੇ ਗਾਲੀ-ਗਲੋਚ ਕਰਦਿਆਂ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਹਿਰਾਸਤ ‘ਚ ਲੈ ਲਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੱਤਰਕਾਰ ਭਾਈਚਾਰਾ ਇਕੱਠਾ ਹੋ ਗਿਆ ਤੇ ਪੁਲਸ ਦੀ ਇਸ ਵਧੀਕੀ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੋਰਾਨ ਪੁਲਸ ਵੱਲੋਂ ਥਾਣੇ ਦੇ ਮੁੱਖ ਦਰਵਾਜ਼ੇ ਨੂੰ ਬੰਦ ਕਰਦਿਆਂ ਲਾਂਘੇ ‘ਤੇ ਰੋਕ ਲਗਾ ਦਿੱਤੀ ਗਈ। ਏ.ਸੀ.ਪੀ ਪੱਛਮੀ ਵਿਸ਼ਾਲਜੀਤ ਸਿੰਘ ਵੱਲੋਂ ਮੋਕੇ ‘ਤੇ ਪੁੱਜਣ ‘ਤੇ ਹਿਰਾਸਤ ‘ਚ ਬੰਦ ਪੱਤਰਕਾਰ ਰਣਜੀਤ ਸਿੰਘ ਨੂੰ ਰਿਹਾਅ ਕੀਤਾ ਗਿਆ। ਪੁਲਿਸ ਕਮਿਸ਼ਨਰ ਦੇ ਨਾਂ ਤੇ ਇਹ ਮੰਗ ਪੱਤਰ ਏ.ਡੀ.ਸੀ.ਪੀ-2 ਨੂੰ ਸੋਪਿਆ ਗਿਆ। ਏ.ਡੀ.ਸੀ.ਪੀ-2 ਲਖਬੀਰ ਸਿੰਘ ਵੱਲੋਂ ਜਾਂਚ ਉਪਰੰਤ ਉਚਿਤ ਕਾਰਵਾਈ ਕੀਤੇ ਜਾਣ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ ਗਿਆ। ਏ.ਡੀ.ਸੀ.ਪੀ-2 ਲਖਬੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਉਪਰੰਤ ਉਚਿਤ ਕਾਰਵਾਈ ਅਮਲ ‘ਚ ਲਿਆਦੀ ਜਾਵੇਗੀ।
ਛੇਹਰਟਾ ਪ੍ਰੈਸ ਕਲੱਬ ਨੇ ਕੀਤੀ ਐਸ.ਐਚ.ਓ ਨੂੰ ਸਸਪੈਂਡ ਕਰਨ ਦੀ ਮੰਗ- ਛੇਹਰਟਾ ਪ੍ਰੈਸ ਕਲੱਬ ਦੇ ਪ੍ਰਧਾਨ ਸ੍ਰੀ ਅਰੁਣ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆਂ ਕਿ ਛੇਹਰਟਾ ਪੁਲਸ ਵੱਲੋਂ ਪੱਤਰਕਾਰਾਂ ਨਾਲ ਕੀਤੀਆਂ ਵਧੀਕੀਆਂ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਜਿਲ੍ਹਾ ਪੁਲਸ ਕਮਿਸ਼ਨਰ ਤੋ ਐਸ.ਐਚ.ਓ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦਾ ਉਕਤ ਐਸ.ਐਚ.ਓ ਨੇ ਚਾਰਜ਼ ਸੰਭਾਲਿਆ ਹੈ, ਉਸ ਦਿਨ ਤੋ ਛੇਹਰਟਾ ਖੇਤਰ ‘ਚ ਅਮਨ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ ਹੈ ਅਤੇ ਦਹਿਸ਼ਤਗਰਦਾਂ ਦੇ ਹੋਸਲੇ ਬੁਲੰਦ ਹੋਏ ਹਨ। ਇਸ ਮੋਕੇ ਵਿਜੈ ਅਗਨੀਹੋਤਰੀ, ਰਛਪਾਲ ਸਿੰਘ, ਨੀਤਿਨ ਕਾਲੀਆ, ਸਰਵਨ ਸਿੰਘ ਰੰਧਾਵਾ, ਕਸ਼ਮੀਰ ਸਹੋਤਾ, ਜਤਿੰਦਰ ਸਿੰਘ ਬੇਦੀ, ਰਜਿੰਦਰ ਬਲੱਗਣ, ਰਜਿੰਦਰ ਸਿੰਘ ਆਦਿ ਪੱਤਰਕਾਰ ਹਾਜ਼ਰ ਸਨ।

Comments are closed.

COMING SOON .....


Scroll To Top
11