Monday , 23 September 2019
Breaking News
You are here: Home » NATIONAL NEWS » ਛਤੀਸਗੜ੍ਹ ’ਚ ਨਕਸਲੀ ਹਮਲੇ ਦੌਰਾਨ 2 ਜਵਾਨ ਸ਼ਹੀਦ

ਛਤੀਸਗੜ੍ਹ ’ਚ ਨਕਸਲੀ ਹਮਲੇ ਦੌਰਾਨ 2 ਜਵਾਨ ਸ਼ਹੀਦ

ਬੀਜਾਪੁਰ, 28 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਛਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਤੇਲੰਗਾਨਾ ਨਾਲ ਲਗਦੀ ਸਰਹਦ ਕੋਲ ਪਾਮੇੜ ਥਾਣਾ ਖੇਤਰ ਦੇ ਟੋਂਗਗੁੜਾ ਤੇ ਟਿਪੂਪੁਰਮ ਵਿਚਾਲੇ ਨਕਸਲੀ ਹਮਲੇ ’ਚ ਮੋਟਰਸਾਈਕਲ ਸਵਾਰ 2 ਜਵਾਨ ਸ਼ਹੀਦ ਹੋ ਗਏ। ਐਸ.ਪੀ. ਗੋਵਰਧਨ ਠਾਕੁਰ ਨੇ ਦਸਿਆ ਕਿ ਦੇਰ ਸ਼ਾਮ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਜਵਾਨ ਕਾਂਸਟੇਬਲ ਅਰਵਿੰਦ ਮਿੰਜ ਅਤੇ ਸੁਕੂ ਹਪਕਾ ਮੋਟਰਸਾਈਕਲ ਰਾਹੀਂ ਟੋਂਗਗੁੜਾ ਕੈਂਪ ਤੋਂ ਪਾਮੇੜ ਵਲ ਨਿਕਲੇ ਸਨ, ਕਿ ਇਕ ਕਿਲੋਮੀਟਰ ਬਾਅਦ ਹੀ ਘਾਤ ਲਾ ਕੇ ਬੈਠੇ ਨਕਸਲੀਆਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿਤੀ। ਹਮਲਾ ਅਚਾਨਕ ਹੋਣ ਕਾਰਨ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲ ਸਕਿਆ ਅਤੇ ਦੋਵੇਂ ਘਟਨਾ ਸਥਾਨ ’ਤੇ ਹੀ ਸ਼ਹੀਦ ਹੋ ਗਏ। ਐਸ.ਪੀ. ਨੇ ਦਸਿਆ ਕਿ ਮੌਕੇ ’ਤੇ ਤਲਾਸ਼ੀ ਮੁਹਿੰਮ ਵਧਾ ਦਿਤੀ ਗਈ ਹੈ।

Comments are closed.

COMING SOON .....


Scroll To Top
11