Thursday , 23 May 2019
Breaking News
You are here: Home » PUNJAB NEWS » ਚੰਡੀਗੜ੍ਹ ਵਿਖੇ ਮਿਲਟਰੀ ਲਿਟਰੇਚਰ ਫ਼ੈਸਟੀਵਲ 6 ਤੋਂ 9 ਦਸੰਬਰ ਨੂੰ

ਚੰਡੀਗੜ੍ਹ ਵਿਖੇ ਮਿਲਟਰੀ ਲਿਟਰੇਚਰ ਫ਼ੈਸਟੀਵਲ 6 ਤੋਂ 9 ਦਸੰਬਰ ਨੂੰ

ਪੰਜਾਬ ਦੇਸ਼ ਦੀ ਖੜਗਭੁਜਾ ਜਿਸਦਾ ਮਾਣਮੱਤਾ ਫੌਜੀ ਵਿਰਸਾ : ਸ. ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ, 9 ਨਵੰਬਰ- ਪੰਜਾਬ ਦੇ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਅਜ ਐਲਾਨ ਕੀਤਾ ਕਿ ਪਹਿਲਾ ਮਿਲਟਰੀ ਲਿਟਰੇਟਰ ਫੈਸਟੀਵਲ ਲੇਕ ਕਲਬ, ਚੰਡੀਗੜ ਵਿਖੇ 6 ਦਸੰਬਰ ਤੋਂ 9 ਦਸੰਬਰ, 2018 ਤਕ ਮਨਾਇਆ ਜਾਵੇਗਾ। ਪਿਛਲੇ ਸਾਲ ਇਸੇ ਸਮੇਂ ਦੌਰਾਨ ਉਦਘਾਟਨੀ ਫੈਸਟੀਵਲ ਆਯੋਜਿਤ ਕੀਤਾ ਗਿਆ ਸੀ। ਉਹਨਾਂ ਦਸਿਆ ਕਿ ਇਹ ਫੈਸਟੀਵਲ ਸਾਡੇ ਉਹਨਾਂ ਸੈਨਿਕ ਬਲਾਂ ਨੂੰ ਇਕ ਮਹਾਨ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਰਾਸ਼ਟਰ ਲਈ ਆਪਣੀਆਂ ਕੁਰਬਾਨੀਆਂ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੀ ਖੜਗਭੁਜਾ ਹੈ ਜਿਸਦਾ ਮਾਣਮੱਤਾ ਫੌਜੀ ਵਿਰਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਖਾਤਰ ਆਪਣੀ ਹਿੱਕ ਉਤੇ ਜੰਗਾਂ ਝੱਲੀਆਂ ਹਨ। ਸ. ਸਿੱਧੂ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਮਨਾਏ ਉਦਘਾਟਨੀ ਮਿਲਟਰੀ ਫੈਸਟੀਵਲ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਸੂਬਾ ਸਰਕਾਰ ਨੇ ਇਸ ਸਾਲ ਪਹਿਲੇ ਮਿਲਟਰੀ ਫੈਸਟੀਵਲ ਨੂੰ ਵਡੇ ਪਧਰ ‘ਤੇ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ ਅਤੇ ਇਸ ਸਬੰਧੀ ਵਿਭਿੰਨ ਗਤੀਵਿਧੀਆਂ ਦੀ ਯੋਜਨਾਬੰਦੀ ਵੀ ਕੀਤੀ ਗਈ ਹੈ। ਸ. ਸਿਧੂ ਨੇ ਮੁਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੂਬੇ ਵਿਚ ਅਜਿਹੇ ਫੈਸਟੀਵਲ ਕਰਵਾਉਣ ਵਰਗੀਆਂ ਪੇਸ਼ਕਦਮੀਆਂ ਦੀ ਸ਼ੁਰੂਆਤ ਕਰਨ ਲਈ ਸ਼ਲਾਘਾ ਕੀਤੀ। ਉਹਨਾਂ ਦਸਿਆ ਕਿ ਇਸ ਫੈਸਟੀਵਲ ਦੌਰਾਨ ਫੌਜੀ ਅਤੇ ਜੰਗ ਨਾਲ ਸਬੰਧਤ ਵਿਸ਼ਿਆਂ ਤੋਂ ਇਲਾਵਾ ਦੇਸ਼ ਦੀ ਖਾਤਰ ਜੰਗਾਂ ਲੜਨ ਵਾਲੇ ਫੌਜੀ ਸੂਰਬੀਰਾਂ ਅਤੇ ਸਾਬਕਾ ਸੈਨਿਕਾਂ ਨਾਲ ਸੰਵਾਦ ਤਾਂ ਕਰਵਾਇਆ ਹੀ ਜਾਵੇਗਾ ਪਰ ਇਸਦੇ ਨਾਲ ਹੀ ਇਸ ਵਾਰ ਕਾਵਿ ਅਤੇ ਕਲਾ ਦੇ ਖੇਤਰ ਨਾਲ ਸਬੰਧਤ ਮੁਕਾਬਲੇ ਵੀ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਫੈਸਟੀਵਲ ਨੌਜਵਾਨ ਨਸਲ ਲਈ ਆਪਣੇ ਸ਼ਾਨਾਮੱਤੇ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਹੋਣ ਦਾ ਸੁਨਿਹਰੀ ਮੌਕਾ ਹੈ। ਇਸ ਵਾਰ ਮਿਲਟਰੀ ਲਿਟਰੇਚਰ ਫੈਸਟੀਵਲ ਵਿਚ ਕਰਵਾਏ ਜਾ ਰਹੇ ਮਹਤਵਪੂਰਨ ਪ੍ਰੋਗਰਾਮਾਂ ਤੋਂ ਇਲਾਵਾ, 6 ਦਸੰਬਰ, 2018 ਨੂੰ ਮੈਗਾ ਸ਼ੋਸ਼ਲ ਈਵਨਿੰਗ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿਚ ਪੰਜਾਬ ਦੇ ਪ੍ਰਸਿਧ ਗਾਇਕ ਗੁਰਦਾਸ ਮਾਨ ਲੋਕਾਂ ਦਾ ਮਨੋਰੰਜਨ ਕਰਨਗੇ।ਸ. ਸਿੱਧੂ ਨੇ ਦੇਸ਼ ਦੀ ਖਾਤਰ ਜਾਨ ਵਾਰਨ ਵਾਲੇ ਫੌਜੀ ਸੂਰਬੀਰਾਂ ਦੀ ਕੁਰਬਾਨੀ ਨੂੰ ਯਾਦ ਰੱਖਣ ਦਾ ਸੱਦਾ ਦਿੰਦੇ ਹੋਏ ਇਹ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਵਿੱਚ 74,000 ਭਾਰਤੀ ਫੌਜੀ ਸ਼ਹੀਦ ਹੋਏ ਸਨ। ਇਸ ਮੌਕੇ ਫੌਜੀ ਸੂਰਬੀਰਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਵੀ ਰੱ੍ਯਖਿਆ ਗਿਆ। ਇਸ ਤੋਂ ਪਹਿਲਾਂ, ਮੁਖ ਮੰਤਰੀ ਦੇ ਸੀਨੀਅਰ ਸਲਾਹਕਾਰ, ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿਲ ਏ.ਵੀ.ਐਸ.ਐਮ, ਨੇ ਇਸ ਸਾਲ ਹੋਣ ਵਾਲੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿਤੀ। ਉਹਨਾਂ ਦਸਿਆ ਕਿ ਪ੍ਰੀ ਲਿਟ ਫੈਸਟ ਗਤੀਵਿਧੀਆਂ ਵਜੋਂ ਪਟਿਆਲਾ ਵਿਖੇ ਆਯੋਜਿਤ ਕੀਤੇ ਗਏ ਤੀਰ ਅੰਦਾਜ਼ੀ ਮੁਕਾਬਲਿਆਂ, ਸਾਟਗਨ ਸ਼ੂਟਿੰਗ ਚੈਂਪੀਅਨਸ਼ਿਪ ਅਤੇ ਆਰਮੀ ਪੋਲੋ ਮੈਚ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ ਹੈ। ਉਹਨਾਂ ਕਿਹਾ ਕਿ ਇਸ ਸਾਲ ਦੇ ਈਵੈਂਟਾਂ ਵਿਚ ਮਿਲਟਰੀ ਥੀਮ ਫੋਟੋਗ੍ਰਾਫੀ ਮੁਕਾਬਲੇ, ਸਾਈਕਲੋਥੋਨ, ਆਫ਼ ਰੋਡਿੰਗ ਸ਼ੋਅ, ਨੇਚਰ ਟਰੈਲ ਰਨ ਫਾਰ ਵੂਮੈਨ ਐਂਡ ਚਿਲਡਰਨ ਅਤੇ ਬਰਡਵਾਚਿੰਗ ਵਰਕਸ਼ਾਪ ਵੀ ਸ਼ਾਮਲ ਕੀਤੇ ਗਏ ਹਨ।ਇੱਥੇ ਇਹ ਵੀ ਦੱਸਣਯੋਗ ਹੈ ਕਿ ਲੇਕ ਕਲਬ ਵਿਖੇ 07 ਦਸੰਬਰ ਤੋਂ 9 ਦਸੰਬਰ, 2018 ਦੌਰਾਨ ਹੋਣ ਵਾਲੇ ਮੁਖ ਪ੍ਰੋਗਰਾਮ ਵਿਚ ਆਮ ਜਨਤਾ ਲਈ ਐਂਟਰੀ ਬਿਲਕੁਲ ਮੁਫ਼ਤ ਹੈ। ਮੁਕਾਬਲਿਆਂ ਵਿਚ ਹਿਸਾ ਲੈਣ ਵਾਲਿਆਂ ਨੂੰ ਰਜ਼ਿਸਟਰੇਸ਼ਨ ਕਰਨੀ ਜ਼ਰੂਰੀ ਹੋਵੇਗੀ ਅਤੇ ਉਕਤ ਸਥਾਨ ਵਿਖੇ ਐਂਟਰੀ ਲਈ ਆਪਣਾ ਰਜ਼ਿਸਟਰੇਸ਼ਨ ਪਾਸ ਵੀ ਨਾਲ ਲਿਜਾਣਾ ਹੋਵੇਗਾ

Comments are closed.

COMING SOON .....


Scroll To Top
11