Monday , 19 August 2019
Breaking News
You are here: Home » Carrier » ਚੰਗੀਆਂ ਸੇਵਾਵਾਂ ਬਦਲੇ ਡੈਂਟਲ ਸਰਜਨ ਅਬੂ ਬਕਰ ਦਾ ਕਲੱਬ ਵੱਲੋਂ ਸਨਮਾਨ

ਚੰਗੀਆਂ ਸੇਵਾਵਾਂ ਬਦਲੇ ਡੈਂਟਲ ਸਰਜਨ ਅਬੂ ਬਕਰ ਦਾ ਕਲੱਬ ਵੱਲੋਂ ਸਨਮਾਨ

ਸ਼ੇਰਪੁਰ, 4 ਅਪ੍ਰੈਲ (ਹਰਜੀਤ ਕਾਤਿਲ)- ਸੀ ਐਚ ਸੀ ਸ਼ੇਰਪੁਰ ਵਿਖੇ ਲੰਮੇ ਸਮੇਂ ਤੋ ਡੈਂਟਲ ਸਰਜ਼ਨ ਦੀ ਸੇਵਾ ਨਿਭਾ ਰਹੇ ਡਾ. ਅਬੂ ਬਕਰ ਦਾ ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ ਸਾਹਿਬ ਸ਼ੇਰਪੁਰ ਵਿਖੇ ਲੋਕ ਸੇਵਾ ਖੂਨਦਾਨ ਕਲਬ ਵਲੋ ਲਗਾਏ ਗਏ ਖੂਨਦਾਨ ਅਤੇ ਦੰਦਾ ਦੇ ਚੈਂਕਅਪ ਕੈੰਪ ਦੋਰਾਨ ਉਹਨਾਂ ਵਲੋ ਇਮਾਨਦਾਰੀ ਨਾਲ ਨਿਭਾਈ ਜਾਂਦੀ ਡਿਊਟੀ ਬਦਲੇ ਕਲਬ ਵਲੋ ਉਹਨਾ ਦਾ ਇਕ ਸਾਨਦਾਰ ਸਨਮਾਨ ਚਿੰਨ ਅਤੇ ਲੋਈ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਅਤੇ ਉਹਨਾ ਵਲੋ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਬਦਲੇ ਧੰਨਵਾਦ ਵੀ ਕੀਤਾ ਗਿਆ।ਜਿਕਰਯੋਗ ਕਿ ਡਾਂ ਅਬੂ ਬਕਰ ਜਿਥੇ ਸਿਹਤ ਵਿਭਾਗ ਵਲੋ ਸਮੇਂ- ਸਮੇਂ ਸਿਰ ਲਗਾਏ
ਜਾਂਦੇ ਦੰਦਾਂ ਦੇ ਕੈਂਪ ਦੋਰਾਨ ਅਨੇਕਾ ਹੀ ਲੋੜਵੰਦ ਬਜੁਰਗਾਂ ਦੇ ਦੰਦਾਂ ਦੇ ਸੈਟ ਲਗਾ ਚੁਕੇ ਹਨ। ਉਥੇ ਆਪਣੀ ਡਿਊਟੀ ਵੀ ਬੜੀ ਇਮਾਨਦਾਰੀ ਅਤੇ ਲਗਨ ਨਾਲ ਨਿਭਾ ਰਹੇ ਹਨ। ਇਸ ਤੋ ਪਹਿਲਾਂ ਵੀ ਡਾਂ ਅਬੂ ਬਕਰ ਦਾ ਵਖ-ਵਖ ਕਲਬਾਂ ਵਲੋ ਸਨਮਾਨ ਕੀਤਾ ਜਾ ਚੁਕਾ ਹੈ।ਇਸ ਮੌਕੇ ਹੋਰਨਾਂ ਤੋ ਇਲਾਵਾ ਹਰਵਿੰਦਰਪਾਲ ਸਿੰਘ ਡੀ ਐਸ ਪੀ ਵਿਜੀਲੈਂਸ, ਜਸਵੀਰ ਸਿੰਘ ਤੂਰ ਐਸ ਐਚ ਓ ਥਾਨਾਂ ਸੇਰਪੁਰ , ਸਿਖ ਬੁਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾ. ਹਰਬੰਸ ਸਿੰਘ ਸ਼ੇਰਪੁਰ, ਸਰਪੰਚ ਰਣਜੀਤ ਸਿੰਘ ਧਾਲੀਵਾਲ, ਕਲਬ ਪ੍ਰਧਾਨ ਅੰਮ੍ਰਿਤਪਾਲ ਸਿੰਘ ਵਿਕੀ ਤੋ ਇਲਾਵਾ ਸਮੂਹ ਕਲਬ ਮੈਬਰ ਅਤੇ ਇਲਾਕੇ ਦੇ ਪਤਵੰਤੇ ਸਜਣ ਹਾਜਰ ਸਨ।

Comments are closed.

COMING SOON .....


Scroll To Top
11