Wednesday , 22 January 2020
Breaking News
You are here: Home » BUSINESS NEWS » ਚੋਰੀ ਦੇ ਮਾਮਲੇ ‘ਚ 2 ਨੂੰ ਕੀਤਾ ਨਾਮਜ਼ਦ

ਚੋਰੀ ਦੇ ਮਾਮਲੇ ‘ਚ 2 ਨੂੰ ਕੀਤਾ ਨਾਮਜ਼ਦ

ਚੋਰੀ ਦੇ ਪੰਜ ਮੋਟਰਸਾਇਕਲ ਸਣੇ ਹੋਰ ਸਮਾਨ ਵੀ ਬਰਾਮਦ

ਰਾਮਪੁਰਾ ਫੂਲ, 7 ਅਗਸਤ (ਕੁਲਜੀਤ ਸਿੰਘ ਢੀਂਗਰਾ)- ਥਾਣਾ ਰਾਮਪੁਰਾ ਸਿਟੀ ਦੀ ਪੁਲਸ ਨੇ ਕੁੱਝ ਦਿਨ ਪਹਿਲਾਂ ਦਰਜ ਕੀਤੇ ਚੋਰੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਕੋਲੋ ਚੋਰੀ ਦਾ ਸਮਾਨ ਵੀ ਬਰਾਮਦ ਕਰਵਾ ਲਿਆ ਹੈ। ਥਾਣਾ ਸਿਟੀ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਤਫਸੀਸੀ ਅਫਸਰ ਕਰਮ ਸਿੰਘ ਨੇ 27 ਜੁਲਾਈ ਨੂੰ ਚੋਰੀ ਦਾ ਮਾਮਲਾ ਦਰਜ ਕੀਤਾ ਸੀ। ਜਿਸ ਤਹਿਤ ਅਮਰਪਾਲ ਸਿੰਘ ਵਾਸੀ ਰਾਮਪੁਰਾ ਅਤੇ ਜਸਪ੍ਰੀਤ ਸਿੰਘ ਵਾਸੀ ਸੰਗਤ ਕਲਾਂ ਨੂੰ ਮਾਮਲੇ ਚ ਨਾਮਜਦ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਉਨਾਂ ਅੱਗੇ ਦੱਸਿਆ ਕਿ ਉੱਕਤ ਕਥਿੱਤ ਦੋਸੀਆ ਕੋਲੋਂ ਚੋਰੀ ਦੇ 2 ਮੋਟਰਸਾਇਕਲ, 3 ਮੋਟਰਸਾਇਕਲ ਜਿੰਨਾਂ ਦੇ ਵੱਖ-ਵੱਖ ਹਿੱਸੇ ਖੁੱਲੇ ਹਨ, 1 ਗੈਸ ਸਿਲੰਡਰ ਅਤੇ ਛੋਟੀ ਫੋਟੋ ਸਟੇਟ ਮਸ਼ੀਨ ਬਰਾਮਦ ਕਰਵਾਈ ਹੈ। ਉੱਕਤ ਦੋਸ਼ੀਆ ਨੂੰ ਮਾਣਯੋਗ ਅਦਾਲਤ ਫੂਲ ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ।

Comments are closed.

COMING SOON .....


Scroll To Top
11