Tuesday , 15 October 2019
Breaking News
You are here: Home » PUNJAB NEWS » ਚੋਣਾਂ ‘ਚ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਹੋਵੇਗੀ ਵੈੱਬ ਕਾਸਟਿੰਗ : ਮੁੱਖ ਚੋਣ ਕਮਿਸ਼ਨਰ

ਚੋਣਾਂ ‘ਚ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਹੋਵੇਗੀ ਵੈੱਬ ਕਾਸਟਿੰਗ : ਮੁੱਖ ਚੋਣ ਕਮਿਸ਼ਨਰ

ਵੋਟਰ ਸਿੱਖਿਆ ਅਤੇ ਚੋਣ ਹਿੱਸੇਦਾਰੀ ਪ੍ਰੋਗਰਾਮ ਤਹਿਤ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ

ਚੰਡੀਗੜ੍ਹ, 10 ਅਕਤੂਬਰ – ਚੰਡੀਗੜ੍ਹ ਵਿਖੇ ਅੱਜ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਹਰਿਆਣਾ ਤੇ ਪੰਜਾਬ ਵਿੱਚ 21 ਅਕਤੂਬਰ ਨੂੰ ਹੋਣਵਾਲੀਆਂ ਚੋਣਾਂ ਦੇ ਸਬੰਧ ਵਿੱਚ ਚੋਣ ਤਿਆਰੀਆਂ ਦੀ ਸਮੀਖਿਆ ਕੀਤੀ। ਹਰਿਆਣਾ ਵਿਧਾਨ ਸਭਾ ਚੋਣਾਂਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਸੁਨੀਲ ਅਰੋੜਾ ਨੇ ਕਿਹਾ ਕਿ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਵੈੱਬ ਕਾਸਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣਾਂ ਆਜਾਦ, ਨਿਰਪੱਖ ਅਤੇਭਰੋਸੇਮੰਦ ਤਰੀਕੇ ਨਾਲ ਸੁਚਾਰੂ ਅਤੇ ਸ਼ਾਂਤੀ ਨਾਲ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਵੋਟਰ ਹੈਲਪਲਾਈਨ (1950) ਅਤੇ ਹੋਰ ਆਈ.ਟੀ. ਸਬੰਧਤ ਐਪਲੀਕੇਸ਼ਨਾਂ ਦੀ ਤਰੱਕੀ ਬਾਰੇ ਜਾਣਕਾਰੀ ਦਿੱਤੀ।ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਇੱਥੇ ਵੋਟਰ ਸਿੱਖਿਆ ਅਤੇ ਚੋਣ ਹਿੱਸੇਦਾਰੀ ਪ੍ਰੋਗਰਾਮ (ਸਵੀਪ) ਦੇ ਤਹਿਤ ਆਯੋਜਿਤ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਅਤੇ ਸਵੀਪ ਐਕਸ਼ਨ-ਪਲਾਨ ਕਿਤਾਬਦੀ ਘੁੰਡ ਚੁੱਕਾਈ ਕੀਤੀ। ਇਸ ਤੋਂ ਇਲਾਵਾ, ਆਡਿਓ ਜਿੰਗਲ ਤੇ ਟੀਵੀ ਕੈਂਪੇਨ ਨੂੰ ਵੀ ਲਾਂਚ ਕੀਤਾ।
ਇਸ ਮੌਕੇ ਭਾਰਤ ਦੇ ਚੋਣ ਕਮਿਸ਼ਨਰ ਅਸ਼ੋਕ ਲਾਵਾਸਾ ਅਤੇ ਸੁਸ਼ੀਲ ਚੰਦਰਾ, ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜ਼ਰ ਸਨ। ਸ੍ਰੀ ਅਰੋੜਾ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਦਫਤਰਾਂ ਵੱਲੋਂ ਲਗਾਏ ਗਏ। ਸਟਾਲਾਂ ਨੂੰ ਵੀ ਵੇਖਿਆ ਅਤੇ ਸਬੰਧਤ ਜ਼ਿਲ੍ਹਿਆਂ ਵਿੱਚ ਚਲਾਏ ਜਾ ਰਹੇ ਵੋਟਰ ਜਾਗਰੂਕਤਾ ਮੁਹਿੰਮ ਦੀ ਵਿਸਥਾਰ ਨਾਲ ਜਾਣਕਾਰੀ ਲਈ। ਉਨ੍ਹਾਂ ਨੇ ਜਿੱਥੇ ਜ਼ਿਲ੍ਹਾ ਸਿਰਸਾ ਦੀ ਸਟਾਲ ਵਿੱਚ ਲਗਾਏ ਗਏ ਵੋਟਰ ਜਾਗਰੂਕਤਾ ਬੈਨਰ ‘ਤੇ ਹਸਤਾਖਰ ਕਰਕੇ ਵੋਟਰਾਂ ਨੂੰ ਹਰਿਆਣਾ ਦਾ ਤਿਉਹਾਰ ਵਿਧਾਨ ਸਭਾ ਚੋਣ 2019 ਵਿੱਚ 21 ਅਕਤੂਬਰ ਨੂੰ ਵੱਧ ਤੋਂ ਵੱਧ ਵੋਟ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜ਼ਿਲ੍ਹਾ ਕਰਨਾਲ ਦੀ ਪ੍ਰਦਰਸ਼ਨੀ ਵਿੱਚ ਚਲਾਈ ਜਾ ਰਹੀ ਡਾਕੂਮੈਂਟਰੀ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਇਸ ਡਾਕੂਮੈਂਟਰੀ ਵਿੱਚ ਵਿਦਿਆਰਥੀ, ਮਹਿਲਾ, ਕਿਰਤੀ ਅਤੇ ਬਜ਼ੁਰਗ ਵੋਟਰ ਨਿੱਜੀ ਤੌਰ ‘ਤੇ ਆਪਣੇ ਵੋਟਦੀ ਵਰਤੋਂ ਕਰਨ ਦੀ ਸੁੰਹ ਚੁੱਕ ਰਹੇ ਹਨ। ਕੁਰੂਕਸ਼ੇਤਰ ਦੀ ਸਟਾਲ ‘ਤੇ 2 ਨੌਜਵਾਨ ਸ੍ਰੀ ਕ੍ਰਿਸ਼ਣ ਤੇ ਅਰਜੁਨ ਦੇ ਪਹਿਰਾਵਾ ਪਾ ਕੇ ਲੋਕਾਂ ਨੂੰ ਵੋਟ ਦੀ ਅਪੀਲ ਕਰ ਰਹੇ ਸਨ। ਪ੍ਰਦਰਸ਼ਨੀ ਵਿੱਚ ਖੁਰਾਕ ਪਦਾਰਥਾਂ ਦੀ ਪੈਕਿੰਗ, ਕੱਪ, ਜੂਟ ਦੇ ਥੈਲੇ, ਕੈਪ, ਟੀ-ਸ਼ਰਟ ਆਦਿ ‘ਤੇ ਵੋਟ ਕਰਨ ਦਾ ਸੰਦੇਸ਼ ਦੇਣ ਦੇਨਾਲ-ਨਾਲ ਸਿੰਗਲ ਯੂਜ ਪਲਾਸਟਿਕ ਮੁਕਤ ਚੋਣ ਲਈ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ। ਦੱਸਣਯੋਗ ਹੈ ਕਿ ਪੰਜਾਬ ਵਿੱਚ ਜਲਾਲਾਬਾਦ, ਫਗਵਾੜਾ, ਦਾਖਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣਹੋਣ ਜਾ ਰਹੀ ਹੈ।

Comments are closed.

COMING SOON .....


Scroll To Top
11