Saturday , 21 April 2018
Breaking News
You are here: Home » TOP STORIES » ਚੀਨੀ ਧਮਕੀ ਦੇ ਬਾਵਜੂਦ ਭਾਰਤੀ ਫੌਜ ਨੇ ਡੋਕਲਾਮ ਖੇਤਰ ’ਚ ਗੱਡੇ ਤੰਬੂ

ਚੀਨੀ ਧਮਕੀ ਦੇ ਬਾਵਜੂਦ ਭਾਰਤੀ ਫੌਜ ਨੇ ਡੋਕਲਾਮ ਖੇਤਰ ’ਚ ਗੱਡੇ ਤੰਬੂ

ਭਾਰਤੀ ਫੌਜ ਵੱਲੋਂ ਪਿੱਛੇ ਹਟਣ ਤੋਂ ਇਨਕਾਰ

image ਨਵੀਂ ਦਿੱਲੀ, 9 ਜੁਲਾਈ- ਚੀਨ ਦੇ ਹਮਲਾਵਰ ਰੁਖ ਨੂੰ ਦਰਕਿਨਾਰ ਕਰਦੇ ਹੋਏ ਭਾਰਤੀ ਫੌਜ ਨੇ ਭਾਰਤ-ਚੀਨ ਅਤੇ ਭੁਟਾਨ ਦੀ ਸੀਮਾ ਨੂੰ ਮਿਲਾਉਣ ਵਾਲੇ ਬਿੰਦੂ ਦੇ ਕੋਲ ਡੋਕਲਾਮ ਖੇਤਰ ਵਿੱਚ ਆਪਣੀ ਮੌਜੂਦਗੀ ਸਥਾਨ ’ਤੇ ਲੰਮੇ ਸਮੇਂ ਤੱਕ ਬਣੇ ਰਹਿਣ ਦੀ ਤਿਆਰੀ ਕਰ ਲਈ ਹੈ। ਭਾਰਤੀ ਫੌਜ ਨੇ ਇਸ ਵਿਵਾਦਿਤ ਖੇਤਰ ਵਿੱਚ ਤੰਬੂ ਲਗਾ ਦਿੱਤੇ ਗਏ ਹਨ। ਬੇਸ਼ੱਕ ਚੀਨ ਇਸ ਖੇਤਰ ਵਿੱਚੋਂ ਭਾਰਤੀ ਫੌਜੀਆਂ ਨੂੰ ਵਾਪਿਸ ਬੁਲਾਉਣ ਦੀ ਮੰਗ ਕਰ ਰਿਹਾ ਹੈ। ਇਸ ਗੱਲ ਤੋਂ ਸਾਫ ਸੰਕੇਤ ਮਿਲ ਰਿਹਾ ਹੈ ਕਿ ਭਾਰਤ ਨੇ ਚੀਨ ਦੀਆਂ ਧਮਕੀਆਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤੀ ਫੌਜ ਤਦ ਤੱਕ ਉਸ ਖੇਤਰ ਵਿੱਚੋਂ ਨਹੀਂ ਹਟੇਗੀ, ਜਦ ਤੱਕ ਚੀਨ ਆਪਣੀ ਪੀਪਲਜ਼ ਲਿਬਰੇਸ਼ਨ ਆਰਮੀ ਨੂੰ ਵਾਪਿਸ ਨਹੀਂ ਬੁਲਾਉਂਦਾ।
ਸਿੱਕਮ ਸੈਕਟਰ ’ਚ ਕਰੀਬ 10 ਹਜ਼ਾਰ ਫਟ ਦੀ ਉਚਾਈ ’ਤੇ ਸਥਿਤ ਇਸ ਵਿਵਾਦਿਤ ਖੇਤਰ ’ਚ ਦੋਵੇਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਤਣਾਤਣੀ ਚੱਲ ਰਹੀ ਹੈ। ਅਧਿਕਾਰਿਤ ਸੂਤਰਾਂ ਮੁਤਾਬਿਕ ਇਸ ਸਥਾਨ ’ਤੇ ਮੌਜੂਦ ਭਾਰਤੀ ਸੈਨਿਕਾਂ ਨੂੰ ਲਗਾਤਾਰ ਸਪਲਾਈ ਦਿੱਤੀ ਜਾ ਰਹੀ ਹੈ, ਜੋ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਚੀਨ ਦੇ ਦਬਾਅ ਅੱਗੇ ਝੁਕਣ ਲਈ ਤਿਆਰ ਨਹੀਂ ਹੈ। ਸਰਕਾਰੀ ਸੂਤਰ ਇਸ  ਵਿਵਾਦ ਦਾ ਕੂਟਨੀਤਕ ਹੱਲ ਤਲਾਸ਼ਣ ਲਈ ਵੀ ਆਤਮਵਿਸ਼ਵਾਸ ਨਾਲ ਵੀ ਭਰੇ ਹੋਏ ਹਨ। ਪਹਿਲਾਂ ਵੀ ਅਜਿਹਾ ਤਣਾਅ ਕੂਟਨੀਤਕ ਜ਼ਰੀਏ ਹੀ ਹੱਲ ਕੀਤਾ ਗਿਆ ਸੀ। ਉਂਝ ਚੀਨ ਇਹ ਆਖ ਰਿਹਾ ਹੈ ਕਿ ਉਹ ਕਿਸੇ ਵੀ ਸਮਝੌਤੇ ਲਈ ਤਿਆਰ ਨਹੀਂ ਅਤੇ ਗੇਂਦ ਹੁਣ ਭਾਰਤੀ ਪਾਲੇ ਵਿੱਚ ਹੈ। 2012 ਵਿੱਚ ਦੋਵੇਂ ਦੇਸ਼ ਸਰਹੱਦੀ ਝੜੱਪਾਂ ਦੇ ਹੱਲ ਲਈ ਦਵੱਲੀ ਵਿਚਾਰ-ਚਰਚਾ ਕਰਨ ਬਾਰੇ ਸਹਿਮਤ ਹੋਏ ਸਨ, ਪਰ ਮੌਜੂਦਾ ਸਮੇਂ ਇਹ ਤਰੀਕਾ ਕਾਰਗਰ ਸਿੱਧ ਨਹੀਂ ਹੋ ਸਕਿਆ। ਤਿੰਨ ਹਫਤਿਆਂ ਤੋਂ ਇਸ ਖੇਤਰ ਵਿੱਚ ਭਾਰਤ ਅਤੇ ਚੀਨ ਦਰਮਿਆਨ ਤਿੱਖਾ ਟਕਰਾਅ ਹੋ ਰਿਹਾ ਹੈ। ਇਸ ਵਿਵਾਦਿਤ ਖੇਤਰ ਨੂੰ ਭਾਰਤ ‘ੋਡੋਕਾ ਲਾ’ ਦੇ ਨਾਮ ਨਾਲ ਬੁਲਾਉਂਦਾ ਹੈ। ਭੁਟਾਨ ਇਸ ਨੂੰ ਡੋਕਲਾਮ ਕਹਿੰਦਾ ਹੈ ਜਦੋਂ ਕਿ ਚੀਨ ਇਸ ਇਲਾਕੇ ਨੂੰ ਆਪਣੇ ਖੇਤਰ ਡੋਕਲਾਂਗ ਦਾ ਹਿੱਸਾ ਦਸਦਾ ਹੈ।

Comments are closed.

COMING SOON .....
Scroll To Top
11