Saturday , 26 May 2018
Breaking News
You are here: Home » PUNJAB NEWS » ਚਾਹਲ ਕਲਾਂ ਦੇ ਖੇਤਾਂ ’ਚੋਂ ਮੋਟਰ ਵਾਲੇ ਬਿਜਲੀ ਟਰਾਂਸਫਾਰਮ ਚੋਂ ਤੇਲ ਅਤੇ ਤਾਂਬਾ ਲਾ ਕੇ ਚੋਰ ਫਰਾਰ

ਚਾਹਲ ਕਲਾਂ ਦੇ ਖੇਤਾਂ ’ਚੋਂ ਮੋਟਰ ਵਾਲੇ ਬਿਜਲੀ ਟਰਾਂਸਫਾਰਮ ਚੋਂ ਤੇਲ ਅਤੇ ਤਾਂਬਾ ਲਾ ਕੇ ਚੋਰ ਫਰਾਰ

ਅੱਚਲ ਸਾਹਿਬ, 12 ਸਤੰਬਰ (ਗੋਰਾ ਚਾਹਲ)-ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਰੰਗੜ ਨੰਗਰ ਅਧੀਨ ਆਉਂਦੇ ਪਿੰਡ ਚਾਹਲ ਕਲਾਂ ਪਿਛ੍ਰੇ ਰਾਸੇ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਦੇ ਨੇੜੇ ਦੇ ਖੇਤਾਂ ਵਿੱਚੋਂ ਮੋਟਰਾਂ ਵਾਲਾ ਬਿਜਲੀ ਦਾ ਟਰਾਂਸਫਾਰਮ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮੱਖਣ ਸਿੰਘ, ਦਿਲਰਾਜ ਸਿੰਘ, ਬਲਦੇਵ ਸਿੰਘ, ਬਲਜਿੰਦਰ ਸਿੰਘ, ਨਿਸ਼ਾਨ ਸਿੰਘ ਅਤੇ ਗੋਬਿੰਦ ਸਿੰਘ ਨੇ ਦੱਸਿਆ ਕਿ ਅਸੀਂ ਪਹਿਲਾਂ ਦੀ ਤਰਾਂ ਸਵੇਰ ਦੇ ਟਾਇਮ ਆਪਣੇ ਖੇਤਾਂ ਨੂੰ ਗਏ ਤਾਂ ਦੇਖਿਆ ਕਿ ਜਿਸ ਟਰਾਂਸਫਾਰਮ ਤੋਂ ਸਾਡੀਆਂ ਮੋਟਰਾਂ ਚੱਲਦੀਆਂ ਸਨ ਉਹ ਟਰਾਂਸਫਾਰਮ ਜ਼ਮੀਨ ਤੇ ਡਿੱਗਿਆ ਪਿਆ ਸੀ ਜਿਸ ਨੂੰ ਨਜ਼ਦੀਕ ਜਾ ਕੇ ਦੇਖਿਆ ਤਾਂ ਇਸ ਵਿਤੋਂ ਤੇਲ, ਤਾਂਬੇ ਦੀ ਤਾਰ ਅਤੇ ਅਲੁਮੀਨੀਅਮ ਦਾ ਹੋਰ ਕੀਮਤੀ ਸਮਾਨ ਉਸ ਵਿੱਤ ਨਹੀਂ ਸੀ। ਇਸ ਟਰਾਂਸਫਾਰਮ ਦੇ ਸਮਾਨ ਦੇ ਚੋਰੀ ਦੀ ਅਸੀਂ ਥਾਣਾ ਰੰਗੜ ਨੰਗਲ ਵਿੱਤ ਦਰਖਾਸਤ ਲਿਖਵਾ ਦਿੱਤੀ ਹਾ। ਇਸ ਸਬੰਧੀ ਥਾਣੇ ਦੇ ਮੁਨਸ਼ੀ ਦਲਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਇਹ ਚੋਰੀ ਹੋਏ ਟਰਾਾਂਸਫਾਰਮ ਦੀ ਦਰਖਾਸਤ ਆਈ ਹਾ ਜੋ ਏ.ਐਸ.ਆਈ. ਸੁਰਜੀਤ ਸਿੰਘ ਨੂੰ ਮਾਰਕ ਹੋਈ ਹਾ ਪਰ ਇਸ ਤੋਂ ਪਹਿਲਾਂ ਦਰਖਾਸਤ ਨੂੰ ਸਾਂਝ ਕੇਂਦਰ ਤੋਂ ਨੰਬਰ ਲੱਗੇਗਾ ਫਿਰ ਅਗਲੀ ਕਾਰਵਾਈ ਸ਼ੁਰੂ ਹੋਵੇਗੀ। ਸਬੰਧਤ ਜੇ.ਈ. ਹਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇੱਕ ਤਾਂ ਖਪਤਕਾਰ ਵੱਲੋਂ ਇਸ ਦੀ ਸੂਚਨਾ ਸਬੰਧਤ ਥਾਣੇ ਦੋਣੀ ਹੁੰਦੀ ਹੈ ਪਰ ਜੋ ਸਾਡੇ ਵੱਲੋਂ ਵਿਭਾਗੀ ਕਾਰਵਾਈ ਹੋਣੀ ਹੈ ਉਹ ਸਾਡੇ ਮਹਿਕਮੇ ਨਾਲ ਸਬੰਧਤ ਥਾਮੇ ਜੇ ਵੇਰਕੇ ਹੈ ਵਿੱਚ ਹੋਵੇਗੀ।

Comments are closed.

COMING SOON .....
Scroll To Top
11