Wednesday , 3 June 2020
Breaking News
You are here: Home » HEALTH » ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ 2 ਗੰਭੀਰ ਜ਼ਖਮੀ

ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ 2 ਗੰਭੀਰ ਜ਼ਖਮੀ

ਰੂਪਨਗਰ, 2 ਫਰਵਰੀ (ਲਾਡੀ ਖਾਬੜਾ)- ਰੂਪਨਗਰ ਸ਼ਹਿਰ ਵਿੱਚ ਲੋਕ ਰੋਜ਼ਾਨਾ ਹੀ ਚਾਇਨਾ ਡੋਰ ਦਾ ਸ਼ਿਕਾਰ ਹੋ ਰਹੇ ਹਨ ਜਿਸ ਦੇ ਅੱਜ 2 ਤਾਜ਼ਾ ਮਾਮਲੇ ਸਾਹਮਣੇ ਆਏ ਜਿਸ ਵਿੱਚ ਇੱਕ 28 ਸਾਲਾ ਨੌਜਵਾਨ ਅਤੇ ਇੱਕ 9 ਸਾਲਾ ਬੱਚਾ ਇਸ ਡੋਰ ਦੀ ਚਪੇਟ ਵਿਚ ਆਉਣ ਕਾਰਨ ਜ਼ਖਮੀ ਹੋ ਗਏ। ਜਿਸ ਕਾਰਨ ਇਸ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਲਹੂਲੁਹਾਨ ਹੋਏ ਨੂੰ ਸਿਵਲ ਹਸਪਤਾਲ ਰੂਪਨਗਰ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਡਰੈਗਨ ਡੋਰ ਲੋਕਾ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਜਖਮੀ ਕਰ ਰਹੀ ਹੈ ਤੇ ਆਏ ਦਿਨ ਲੋਕ ਇਸ ਡੋਰ ਦਾ ਸ਼ਿਕਾਰ ਹੋ ਰਹੇ ਹਨ।ਰੋਪੜ ਦੇ ਵਿੱਚ ਚਾਈਨਾ ਡੋਰ ਨਾਲ ਹੋ ਰਹੇ ਲਗਾਤਾਰ ਹਾਦਸੇ ਸਾਹਮਣੇ ਆ ਰਹੇ ਹਨ ਤੇ ਹੁਣ ਵੀ ਜਿੱਥੇ ਕਿ ਇੱਕ ਬੱਚੇ ਦਾ ਪੈਰ ਚਾਈਨਾ ਡੋਰ ਨਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਇਕ ਵਿਅਕਤੀ ਦੇ ਮੂੰਹ ਅਤੇ ਗਰਦਨ ਤੇ ਚਾਈਨਾ ਡੋਰ ਲਿਪਟ ਜਾਣ ਕਾਰਨ ਉਹ ਬੁਰੀ ਤਰਾ ਨਾਲ ਜਖਮੀ ਹੋ ਗਿਆ।ਰਾਹਗੀਰਾਂ ਵੱਲੋਂ ਇਸ ਵਿਅਕਤੀ ਨੂੰ
ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਿ ਉਸਦੇ ਮੂੰਹ ਅਤੇ ਗਰਦਨ ਤੇ 50-60 ਦੇ ਲਗਭਗ ਟਾਂਕੇ ਲਗਾਏ ਗਏ ਹਨ।ਜਖਮੀ ਹੋਇਆ ਵਿਅਕਤੀ ਸੰਨੀ ਚੋਧਰੀ ਆਈ ਆਈ ਟੀ ਵਿੱਚ ਨੋਕਰੀ ਕਰਦਾ ਹੈ ਤੇ ਨੋਕਰੀ ਦੇ ਦੂਸਰੇ ਹੀ ਦਿਨ ਉਹ ਚਾਈਨਾ ਡੋਰ ਨਾਲ ਜਖਮੀ ਹੋ ਗਿਆ।ਗੋਰਤਲਬ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਚਾਈਨਾ ਡੋਰ ਵੇਚਣ ਵਾਲਿਆ ਤੇ ਇਸਦੀ ਵਰਤੋਂ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਕਰਨ ਦੀਆ ਗੱਲਾਂ ਤਾਂ ਕਰ ਰਹੇ ਪਰ ਇਸਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿਕਰੀ ਲਗਾਤਾਰ ਜਾਰੀ ਹੈ ਤੇ ਸਬੂਤ ਵਜੋਂ ਵਾਪਰ ਰਹੇ ਇਹ ਹਾਦਸੇ ਸਰਕਾਰ ਤੇ ਪ੍ਰਸਾਸ਼ਨ ਦੀਆ ਕਾਰਵਾਈਆ ਤੇ ਸਵਾਲ ਖੜੇ ਕਰ ਰਹੇ ਹਨ। ਦੂਸਰੇ ਪਾਸੇ ਸਦਾਬਰਤ ਦੇ ਰਹਿਣ ਵਾਲੇ ਇੱਕ ਸਕੂਲ ਤੋਂ ਆ ਰਹੇ ਬੱਚੇ ਜਸਪ੍ਰੀਤ ਸਿੰਘ ਦੇ ਪੈਰਾਂ ਵਿੱਚ ਚਾਈਨੀਜ਼ ਡੋਰ ਉਲਝ ਜਾਣ ਕਾਰਨ ਉਸ ਨੂੰ ਕਾਫੀ ਗੰਭੀਰ ਸੱਟ ਲੱਗੀ ਅਤੇ ਉਸ ਦੇ 8 ਤੋਂ 9 ਟਾਂਕੇ ਲਗਵਾਉਣੇ ਪਏ ਜਸਪ੍ਰੀਤ ਸਿੰਘ ਦੇ ਪਿਤਾ ਵਿਜੈ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਹੋਲੀ ਫੈਮਿਲੀ ਸਕੂਲ ਤੋਂ ਪੜ੍ਹ ਕੇ ਘਰ ਵਾਪਸ ਆ ਰਿਹਾ ਸੀ ਸਿਵਲ ਹਸਪਤਾਲ ਰੂਪਨਗਰ ਦੇ ਡਾਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਇਹ ਮਰੀਜ਼ ਜੋ ਕਿ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਜ਼ਖ਼ਮੀ ਹੋ ਗਿਆ ਹੈ ਇਸਦੇ 55 ਤੋਂ 60ਟਾਂਕੇ ਲੱਗੇ ਹਨ ਅਤੇ ਇਸ ਦੇ ਸਿਰ ਦਾ ਸਿਟੀ ਸਕੈਨ ਵੀ ਕਰਵਾਇਆ ਜਾ ਰਿਹਾ ਹੈ ਕਿਉਂਕਿ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਤੋਂ ਬਾਅਦ ਇਹ ਮੋਟਰਸਾਈਕਲ ਤੋਂ ਡਿੱਗ ਕੇ ਇਸ ਦੇ ਸਿਰ ਵਿੱਚ ਕਾਫੀ ਗੰਭੀਰ ਸੱਟ ਲੱਗੀ ਹੈ।

Comments are closed.

COMING SOON .....


Scroll To Top
11