Monday , 17 February 2020
Breaking News
You are here: Home » HEALTH » ਘੁਰਕਣੀ ਦੇ ਗੁੰਮ ਬੱਚੇ ਦੀ ਲਾਸ਼ ਖੇਤਾਂ ‘ਚੋਂ ਮਿਲੀ

ਘੁਰਕਣੀ ਦੇ ਗੁੰਮ ਬੱਚੇ ਦੀ ਲਾਸ਼ ਖੇਤਾਂ ‘ਚੋਂ ਮਿਲੀ

ਸਰਦੂਲਗੜ੍ਹ, 8 ਅਕਤੂਬਰ (ਦੀਦਾਰ ਦੰਦੀਵਾਲ)- ਸਰਦੂਲਗੜ੍ਹ ਦੇ ਪਿੰਡ ਘੁਰਕਣੀ ਤੋਂ ਇੱਕ ਦਸ ਸਾਲ ਦਾ ਬੱਚਾ ਗੁਰਮੀਤ ਸਿੰਘ ਪੁੱਤਰ ਸਰਬਜੀਤ ਸਿੰਘ ਜੋ ਕਿ 6 ਅਕਤੂਬਰ ਨੂੰ ਘਰੋਂ ਗੁੰਮ ਹੋ ਗਿਆ ਸੀ ਜਿਸ ਦੀ ਲਾਸ਼ ਪਿੰਡ ਘੁਰਕਣੀ ਦੇ ਖੇਤਾਂ ਵਿੱਚੋਂ ਇੱਕ ਖਾਲੀ ਪਏ ਖੂਹ ਦੇ ਵਿੱਚੋਂ ਪੁਲਿਸ ਨੇ ਬਰਾਮਦ ਕੀਤੀ ਸੀ। ਬੇਸ਼ਕ ਝੁਨੀਰ ਪੁਲਿਸ ਵੱਲੋਂ ਬੱਚੇ ਦੇ ਕਾਤਲ ਦਾ ਮਾਮਲਾ ਸੁਲਝਾਉਂਦੇ ਹੋਏ ਬੱਚੇ ਦੇ ਘਰ ਦੇ ਗੁਆਂਢੀ ਦੇ ਖਿਲਾਫ ਬੱਚੇ ਦੇ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ। ਇਸ ਘਿਨਾਉਣੀ ਹਰਕਤ ਅਤੇ ਦਰਦਨਾਕ ਮੌਤ ਨੂੰ ਦੇਖਦੇ ਹੋਏ ਪਿੰਡ ਜਟਾਣਾ ਕਲਾਂ ਦੇ ਹਰਜਿੰਦਰ ਸਿੰਘ ਦੀ ਜਾਨ ਕੜਿੱਕੀ ਵਿੱਚ ਆ ਗਈ ਹੈ ਕਿਉਂਕਿ ਉਸ ਦਾ ਲੜਕਾ ਨਵਜੋਤ ਸਿੰਘ ਜੋ ਕਿ 6 ਅਕਤੂਬਰ ਤੋਂ ਲਾਪਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਵਜੋਤ ਸਿੰਘ ਸਰਕਾਰੀ ਸਕੂਲ ਕੁਸਲਾ ਵਿਖੇ ਨੌਵੀ ਕਲਾਸ ਵਿਚ ਪੜ੍ਹਦਾ ਸੀ। ਛੇ ਅਕਤੂਬਰ ਨੂੰ ਪਿੰਡ ਜਟਾਣਾ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਇੱਕ ਮੇਲਾ ਕਰਵਾਇਆ ਗਿਆ ਸੀ। ਨਵਜਿਤ ਸਿੰਘ ਪਿੰਡ ਵਿਚ ਮੇਲਾ ਵੇਖਣ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਉਨ੍ਹਾਂ ਇਸ ਦੀ ਲਿਖਤੀ ਦਰਖਾਸਤ ਥਾਣਾ ਸਰਦੂਲਗੜ੍ਹ ਵਿਖੇ ਕਰ ਦਿੱਤੀ ਸੀ ਪਰ ਅਜੇ ਤੱਕ ਬੱਚੇ ਦਾ ਕੋਈ ਉੱਗ ਸੁੱਘ ਨਾ ਮਿਲਣ ਕਰਕੇ ਪੂਰਾ ਪਰਿਵਾਰ ਅਤੇ ਪਿੰਡ ਸਹਿਮ ਵਿੱਚ ਹੈ।ਇਸ ਸਬੰਧੀ ਥਾਣਾ ਸਰਦੂਲਗੜ੍ਹ ਦੇ ਮੁਖੀ ਸੰਦੀਪ ਸਿੰਘ ਭਾਟੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਤਿੰਨ ਟੀਮਾਂ ਦਾ ਗਠਨ ਕਰਕੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

Comments are closed.

COMING SOON .....


Scroll To Top
11