Monday , 14 October 2019
Breaking News
You are here: Home » Sunday Magazine » ਘਾਿਲ ਖਾਿੲ ਿਕਛੁ ਹਥਹੁ ਦੇਿੲ॥ ਨਾਨਕ ਰਾਹੁ ਪਛਾਣਿਹ ਸੇਿੲ॥

ਘਾਿਲ ਖਾਿੲ ਿਕਛੁ ਹਥਹੁ ਦੇਿੲ॥ ਨਾਨਕ ਰਾਹੁ ਪਛਾਣਿਹ ਸੇਿੲ॥

ਸਚ ਹੈ ਗੁਰੂ ਗ੍ਰੰਥ ਸਾਿਹਬ ਸਰਬ ਮਾਨਵਤਾ ਦਾ ਗੁਰੂ ਹੈ।
ਅਿਜਹਾ ਗੁਰੂ ਪਾਉਣਾ ਸਾਡੇ ਸਾਿਰਆਂ ਦਾ ਸੁਭਾਗ ਹੈ। ਪੰਜਾਬ ਦੀ ਧਰਤੀ ਲਈ ਿੲਹ Îਿੲਲਾਹੀ ਵਰਦਾਨ ਹੈ, ਭਾਰਤ ਵਰਸ਼ ਲਈ ਗੌਰਵ ਦੀ ਗਾਥਾ ਹੈ ਅਤੇ ਪੰਜਾਬੀ ਤੇ ਸੰਤ ਭਾਸ਼ਾ ਲਈ ਿਰਣਤਾ ਪ੍ਰਗਟਾਉਣ ਦਾ ਮੁਕਾਮ ਹੈ। ਿਨਰਸੰਦੇਹ ਉਹ ਿਦਨ ਦੂਰ ਨਹੀਂ ਜਦ ਖੁਆਰ ਹੋਏ ਿਵਸ਼ਵ ਦੇ ਸਾਰੇ ਜੀਵ ਿੲਸ ਗੁਰੂ ਦੀ ਤਾਿਬਆ ਿਵਚ ਆ ਕੇ ਸ਼ਾਂਤੀ ਪ੍ਰਾਪਤ ਕਰਨਗੇ, ਮਨਾਂ ਨੂੰ ਤਸਕੀਨ ਦੇ ਸਕਣਗੇ, ਯੋਗ ਸੇਧ ਪ੍ਰਾਪਤ ਕਰ ਕੇ ਜੀਵਨ ਦੀ ਸਾਰਥਕਤਾ ਪਿਹਚਾਨਣਗੇ।
20 ਅਕਤੂਬਰ 2008 ਨੂੰ ਪੰਜਾਬ ਿਵੱਚ ਗੁਰਤਾਗਦੀ ਦੀ ਤੀਜੀ ਸ਼ਤਾਬਦੀ ਿਦਵਸ ਅਿਤਅੰਤ ਸ਼ਰਧਾ ਭਾਵਨਾ ਅਤੇ ਜੋਸ਼ ਖਰੋਸ਼ ਨਾਲ ਮਨਾਿੲਆ ਿਗਆ। ਸਚਖੰਡ ਸ੍ਰੀ ਹਿਰਮੰਦਰ ਸਾਿਹਬ ਅੰਿਮ੍ਰਤਸਰ ਿਵਖੇ ਉਸ ਿਦਨ ਅੰਿਮ੍ਰਤ ਵੇਲੇ ਜੋ ਸ਼ਤਾਬਦੀ ਿਦਵਸ ਹੁਕਮਨਾਮੇ ਦੀ ਮਾਨਵਤਾ ਨੂੰ ਬਖ਼ਿਸ਼ਸ਼ ਹੋਈ ਉਸ ਿਵੱਚ ਸਾਫ਼ ਤੌਰ ਤੇ ਮਾਨਵਤਾ ਦੇ ਿਕਰਦਾਰ ਦਾ ਿਚਤਰਣ ਕੀਤਾ ਿਗਆ ਹੈ ਜੋ ਪ੍ਰਮਾਤਮਾ ਦੇ ਨਾਮ ਤੇ ਉਸਦੇ ਗੁਣਾਂ ਨੂੰ ਿਤਲਾਂਜ ਕੇ ਮਾਿੲਆ ਦੇ ਪਸਾਰੇ ਿਵੱਚ ਪਾਪਾਂ ਤਕ ਨੂੰ ਕਮਾਉਣ ਿਵੱਚ ਸੰਕੋਚ ਨਹੀਂ ਕਰ ਰਹੀ ਤੇ ਿਜਸਦੇ ਹਰ ਕਰਮ ਿਵੱਚ ਪਾਖੰਡ ਦਾ ਬੋਲ ਬਾਲਾ ਹੋ ਿਗਆ ਹੈ। ਅੰਗ 596/97 ਤੇ ਸ਼ਸ਼ੋਿਭਤ ਹੁਕਮਨਾਮੇ ਦੇ ਪ੍ਰਾਰੰਭਕ ਬੋਲ ਿੲਵੇਂ ਹਨ ਜੋ ਸਾਨੂੰ ਸਹੀ ਮਾਰਗ ਦਾ ਪਾਂਧੀ ਬਣਾਉਂਦੇ ਹਨ।
ਸੋਰਿਠ ਮਹਲਾ॥ 1॥
ਹਉ ਪਾਪੀ ਪਿਤਤੁ ਪਰਮ ਪਾਖੰਡੀ ਤੂ ਿਨਮਲੁ ਿਨਰੰਕਾਰੀ॥
ਅੰਿਮ੍ਰਤੁ ਚਾਿਖ ਪਰਮ ਰਿਸ ਰਾਤੇ ਠਾਕੁਰ ਸਰਿਣ ਤੁਮਾਰੀ॥
ਕਰਤਾ ਤੂ ਮੈ ਮਾਣੁ ਿਨਮਾਣੇ॥
ਮਾਣ ਮਹਤੁ ਨਾਮੁ ਧਨੁ ਪਲੈ ਸਾਚੈ ਸਬਿਦ ਸਮਾਣੇ॥ ਰਹਾਉ॥
ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ॥
ਤੁਝ ਹੀ ਮਨ ਰਾਤੇ ਅਿਹਿਨਿਸ ਪਰਭਾਤੇ ਹਿਰ ਰਸਨਾ ਜਿਪ ਮਨ ਰੇ॥
ਸਮੁਚੇ ਸ਼ਬਦ ਦੇ ਸੰਖੇਪ ਅਰਥ ਿੲਹ ਹਨ ਿਕ ਪ੍ਰਮਾਤਮਾ ਜੀ ਮੈਂ ਿਵਕਾਰੀ ਤੇ ਪਾਖੰਡੀ ਹਾਂ, ਅੌਗੁਣਾਂ ਨਾਲ ਭਿਰਆ ਿਪਆ ਹਾਂ ਪਰ ਆਪ ਜੀ ਪਿਵੱਤਰ ਹੋ, ਪੁਨੀਤ ਹੋ, ਿਨਰੰਕਾਰ ਹੋ। ਤੁਹਾਡੇ ਕੰਠ ਲਿਗਆ ਮਨੁੱਖ ਆਪ ਜੀ ਦੇ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ ਿੲਸ ਲਈ ਿਕ੍ਰਪਾਲੂ ਿਪਤਾ ਜੀ ਆਪਣੇ ਚਰਨਾਂ ਦਾ ਓਟ ਆਸਰਾ ਬਖ਼ਸ਼ ਕੇ ਸੰਭਾਲ ਲਵੋ ਤੇ ਪਾਰ ਉਤਾਰਾ ਕਰ ਿਦਓ। ਆਪ ਦੇ ਤੁਲ ਹੋਰ ਕੋਈ ਨਹੀਂ।
ਲੋੜ ਹੈ ਿੲਸ ਪਿਵੱਤਰ ਭਾਵਨਾ ਵਾਲੇ ਹੁਕਮਨਾਮੇ ਤੇ ਪੂਰੀ ਤਰ੍ਹਾਂ ਅਮਲ ਕਰਨ ਦਾ ਤਾਿਕ ਲੁਕਾਈ ਸਹੀ ਰਸਤੇ ਤੇ ਚਲ ਕੇ ਜੀਵਨ ਸਫਲਾ ਕਰ ਸਕੇ।
ਿਨਰਸੰਦੇਹ ਉਹ ਿਦਨ ਦੂਰ ਨਹੀਂ ਜਦ ਖੁਆਰ ਹੋਏ ਿਵਸ਼ਵ ਦੇ ਸਾਰੇ ਜੀਵ ਿੲਸ ਗੁਰੂ ਦੀ ਤਾਿਬਆ ਿਵੱਚ ਆ ਕੇ ਸ਼ਾਂਤੀ ਪ੍ਰਾਪਤ ਕਰਨਗੇ, ਮਨਾਂ ਨੂੰ ਤਸਕੀਨ ਦੇ ਸਕਣਗੇ, ਯੋਗ ਸੇਧ ਪ੍ਰਾਪਤ ਕਰ ਕੇ ਜੀਵਨ ਦੀ ਸਾਰਥਕਤਾ ਪਿਹਚਾਣ ਸਕਣਗੇ। ਸਹੀ ਅਰਥਾਂ ਿਵੱਚ ਉਸੇ ਿਦਨ ਹੀ ਸ੍ਰੀ ਗੁਰੂ ਗ੍ਰੰਥ ਸਾਿਹਬ ਦਾ ਪ੍ਰੀਚੈ ਸੰਪੰਨ ਹੋਵੇਗਾ।
ਬਾਣੀ ਗੁਰੂ ਗੁਰੂ ਹੈ ਬਾਣੀ ਿਵਿਚ ਬਾਣੀ ਅੰਿਮ੍ਰਤੁ ਸਾਰੇ
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਿਖ ਗੁਰੂ ਿਨਸਤਾਰੇ॥
ਅੰਗ-982d26797

Comments are closed.

COMING SOON .....


Scroll To Top
11