Wednesday , 16 January 2019
Breaking News
You are here: Home » PUNJAB NEWS » ਘਰ ਦੇ ਪਿੱਛੋਂ ਪੌੜੀ ਲਾ ਕੇ ਚੋਰਾਂ ਨੇ ਲੱਖਾਂ ਦੇ ਗਹਿਣੇ ਅਤੇ ਨਕਦੀ ਕੀਤੀ ਚੋਰੀ

ਘਰ ਦੇ ਪਿੱਛੋਂ ਪੌੜੀ ਲਾ ਕੇ ਚੋਰਾਂ ਨੇ ਲੱਖਾਂ ਦੇ ਗਹਿਣੇ ਅਤੇ ਨਕਦੀ ਕੀਤੀ ਚੋਰੀ

ਕਾਹਨੂੰਵਾਨ, 15 ਮਈ (ਡਾ.ਜਸਪਾਲ ਸਿੰਘ ਭਿਟੇਵਡ)- ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਨੈਨੇਕੋਟ ਵਿਚ ਬੀਤੀ ਰਾਤ ਘਰ ਅੰਦਰ ਸੁਤੇ ਪਰਿਵਾਰ ਦੀ ਹਾਜ਼ਰੀ ਵਿਚ ਚੋਰਾਂ ਨੇ ਲਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਗਈ। ਮੌਕੇ ਤੋਂ ਇਕਤਰ ਕੀਤੀ ਗਈ ਸੂਚਨਾ ਅਨੁਸਾਰ ਨੈਨੇਕੋਟ ਸਕੂਲ ਦੇ ਨੇੜੇ ਰਹਿੰਦੇ ਅਮਰੀਕ ਸਿੰਘ ਪੁਤਰ ਦਲੀਪ ਸਿੰਘ ਦੇ ਘਰ ਦੀ ਉਪਰਲੀ ਮੰਜ਼ਲ ਨੂੰ ਰਾਤ ਸਮੇਂ ਪੌੜੀ ਲਗਾਅ ਕੇ ਕਮਰੇ ਦੀ ਗ੍ਰਿੱਲ ਪੁੱਟ ਕੇ ਚੋਰ ਘਰ ਅੰਦਰ ਦਾਖਲ ਹੋਏ।ਘਰ ਦੇ ਮੈਂਬਰਾਂ ਅਤੇ ਮਾਲਕਣ ਅਮਰਜੀਤ ਕੌਰ ਨੇ ਦਸਿਆ ਕਿ ਬੀਤੀ ਰਾਤ ਉਹ ਘਰ ਵਿਚ ਹੀ ਸੁਤੇ ਪਏ ਸਨ।ਘਰ ਵਿੱਚ ਕੁਝ ਦਿਨਾਂ ਨੂੰ ਰਖਾਏ ਜਾਣ ਵਾਲੇ ਅਖੰਡ ਪਾਠ ਦੇ ਚਲਦਿਆਂ ਕੀਮਤੀ ਸਮਾਨ ਵਾਲੀ ਅਲਮਾਰੀ ਇਸ ਕਮਰੇ ਵਿਚ ਰਖ ਦਿਤੀ ਸੀ। ਬੀਤੀ ਰਾਤ ਚੋਰਾਂ ਨੇ ਪੌੜੀ ਲਗਾਅ ਕੇ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ 5 ਤੋਲੇ ਦੇ ਕਰੀਬ ਸੋਨਾ ਅਤੇ 40 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਜੋ ਕਿ ਉਨ੍ਹਾਂ ਨੇ ਅਖੰਡ ਪਾਠ ਦੀ ਤਿਆਰੀ ਲਈ ਘਰ ਰਖੇ ਸਨ। ਇਸ ਘਟਨਾ ਦੀ ਸੂਚਨਾ ਮਿਲਣ ਉਤੇ ਥਾਣਾ ਕਾਹਨੂੰਵਾਨ ਦੇ ਸਹਾਇਕ ਇੰਸਪੈਕਟਰ ਜਗਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਦਾ ਜਾਇਜ਼ਾ ਲਿਆ ਅਤੇ ਪਿੰਡ ਦੇ ਸਰਪੰਚ ਮਲਕੀਤ ਸਿੰਘ, ਪੰਚ ਤਰਸੇਮ ਸਿੰਘ, ਹਰਜੀਤ ਸਿੰਘ ਆਦਿ ਦੀ ਹਾਜ਼ਰੀ ਵਿਚ ਘਰ ਦੇ ਮੈਂਬਰਾਂ ਦੇ ਬਿਆਨ ਦਰਜ ਕੀਤੇ। ਇਸ ਸਬੰਧੀ ਜਦੋਂ ਥਾਣਾ ਮੁਖੀ ਕਾਹਨੂੰਵਾਨ ਸੁਰਿੰਦਰਪਾਲ ਸਿੰਘ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਇਸ ਚੋਰੀ ਬਾਰੇ ਕੋਈ ਸੁਰਾਗ ਨਹੀਂ ਲਗਾ ਹੈ।ਉਹ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰਨਗੇ।

Comments are closed.

COMING SOON .....


Scroll To Top
11