Friday , 23 August 2019
Breaking News
You are here: Home » BUSINESS NEWS » ਗੱਦਾ ਫੈਕਟਰੀ ਦੇ ਸਟੋਰ ’ਚ ਲੱਗੀ ਅੱਗ, ਤਿੰਨ ਮੌਤਾਂ – ਡੀਸੀ ਬਰਨਾਲਾ ਨੇ ਪਰਿਵਾਰ ਨੂੰ ਮੁਆਵਜੇ ਦਾ ਦਿੱਤਾ ਭਰੋਸਾ

ਗੱਦਾ ਫੈਕਟਰੀ ਦੇ ਸਟੋਰ ’ਚ ਲੱਗੀ ਅੱਗ, ਤਿੰਨ ਮੌਤਾਂ – ਡੀਸੀ ਬਰਨਾਲਾ ਨੇ ਪਰਿਵਾਰ ਨੂੰ ਮੁਆਵਜੇ ਦਾ ਦਿੱਤਾ ਭਰੋਸਾ

ਮ੍ਰਿਤਕ ਨੋਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਫੈਕਟਰੀ ਮਾਲਕਾਂ ਵਿਰੁੱਧ ਹੋਵੇਗੀ ਕਾਰਵਾਈ : ਐਸਐਸਪੀ

ਸ਼ਹਿਣਾ/ਭਦੌੜ, 4 ਦਸੰਬਰ (ਤਰਸੇਮ ਗੋਇਲ)- ਹਲਕਾ ਭਦੌੜ ਦੇ ਪਿੰਡ ਉਗੋਕੇ ਸਥਿਤ ਇੱਕ ਗੱਦਾ ਫੈਕਟਰੀ ਦੇ ਸਟੋਰ ਵਿੱਚ ਸਵੇਰ ਸਮੇਂ ਭਿਆਨਕ ਅੱਗ ਲੱਗ ਜਾਣ ਕਾਰਨ ਤਿੰਨਾਂ ਨੋਜਵਾਨਾਂ ਦੀ ਅੱਗ ’ਚ ਘਿਰਨ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਹੀ ਪਿੰਡ ਉਗੋਕੇ ਵਿਖੇ ਗੱਦਾ ਫੈਕਟਰੀ ਲਗਾਈ ਗਈ ਸੀ। ਜਿਸ ਦੇ ਅੰਦਰ ਪਲਾਸਟਿਕ ਦੇ ਗੱਦੇ ਤੇ ਹੋਰ ਸਮਾਨ ਤਿਆਰ ਕੀਤਾ ਜਾਂਦਾ ਸੀ। ਅੱਜ ਸਵੇਰੇ ਸਾਢੇ ਕੁ 9 ਵਜੇ ਦੇ ਕਰੀਬ ਫੈਕਟਰੀ ਅੰਦਰ ਬਣੇ ਇੱਕ ਸਟੋਰ ਯੂਨਿਟ ਵਿੱਚ ਅਚਾਨਕ ਅੱਗ ਲੱਗ ਪਈ ਤੇ ਧਮਾਕੇ ਹੋਣੇ ਸ਼ੁਰੂ ਹੋ ਗਏ। ਫੈਕਟਰੀ ਵਿੱਚ ਕੰਮ ਕਰਦੀ ਲੇਬਰ ਨੇ ਭੱਜ ਕੇ ਆਪਣੀ ਜਾਨ ਬਚਾਈ। ਪਲਾਂ ਵਿੱਚ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰਨ ਲਿਆ ਤੇ ਅੰਦਰ ਪਏ ਸਿ¦ਡਰਾਂ ਵਿੱਚ ਧਮਾਕੇ ਹੋਣ ਕਾਰਨ ਫੈਕਟਰੀ ਦਾ ਇੱਕ ਹਿੱਸਾ ਪੂਰੀ ਤਰਾਂ ਤਬਾਹ ਹੋ ਢਹਿ ਢੇਰੀ ਹੋ ਗਿਆ। ਅੱਗ ਲਗਣ ਦੀ ਸੂਚਨਾਂ ਮਿਲਦਿਆਂ ਹੀ ਬਰਨਾਲਾ, ਏਅਰ ਫੋਰਸ ਬਰਨਾਲਾ, ਟਰਾਈਡੈਂਟ, ਰਾਮਪੁਰਾ ਫੂਲ, ਥਰਮਲ ਲਹਿਰਾ ਮੁਹੱਬਤ ਸੰਗਰੂਰ ਆਦਿ ਤੋਂ ਦਰਜਨ ਭਰ ਅੱਗ ਬੁਝਾਊ ਗੱਡੀਆਂ ਪਹੁੰਚ ਗਈਆਂ ਤੇ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ। ਬਾਦ ਦੁਪਹਿਰ ਤੱਕ ਅੱਗ ਤੇ ਕਾਬੂ ਪਾਇਆ ਜਾ ਸਕਿਆ। ਇਸ ਦੌਰਾਨ ਹੀ ਨਾਲਦੇ ਸਾਥੀਆਂ ਦੇ ਲਾਪਤਾ ਹੋਣ ਦੀ ਗੱਲ ਪਤਾ ਚਲਦਿਆਂ ਹਲਚਲ ਤੇਜ ਹੋ ਗਈ ਤੇ ਖਦਸ਼ਾ ਜਾਹਰ ਕੀਤਾ ਜਾਣ ਲੱਗਾ ਕਿ ਲਾਪਤਾ ਤਿੰਨੇ ਨੋਜਵਾਨ ਅੰਦਰ ਸਟੋਰ ਵਿੱਚ ਹੀ ਮੋਜੂਦ ਹਨ। ਪੁੱਤਾਂ ਦੇ ਨਾਲ ਸੰਪਰਕ ਨਾ ਹੋਣ ਕਾਰਨ ਮਾਪਿਆਂ ਨੇ ਵੀ ਫੈਕਟਰੀ ਵੱਲ ਨੂੰ ਵਹੀਰਾ ਘੱਤ ਲਈਆਂ ਤੇ ਜਦ ਅੱਗ ਬੁੱਝੇ ਤੋਂ ਪ੍ਰਸਾਸਨ ਨੇ ਅੰਦਰ ਜਾ ਵੇਖਿਆ ਤਾਂ ਤਿੰਨ ਨੋਜਵਾਨਾਂ ਦੀਆਂ ਲਾਸ਼ਾਂ ਇੱਕ ਥਾਂ ਹੀ ਕੋਲੇ ਬਣ ਪਾਈਆਂ ਗਈਆਂ। ਮੌਤਾਂ ਦੀ ਪੁਸ਼ਟੀ ਹੋਣ ਬਾਦ ਅੰਦਰ ਹੋਰ ਚੀਕ ਚਿਹਾੜਾ ਪੈਣ ਲੱਗਿਆ ਤੇ ਮਾਹੌਲ ਤਣਾਅਪੂਰਨ ਹੁੰਦਾ ਦੇਖ ਵਾਧੂ ਫੋਰਸ ਦੀ ਤੈਨਾਤੀ ਕਰ ਦਿੱਤੀ ਗਈ। ਲਾਸ਼ਾਂ ਦੀ ਜਾਣਕਾਰੀ ਮਿਲਦਿਆਂ ਹੀ ਡੀਸੀ ਬਰਨਾਲਾ ਅਤੇ ਐਸਐਸਪੀ ਬਰਨਾਲਾ ਘਟਨਾਂ ਸਥਾਨ ਤੇ ਪਹੁੰਚੇ ਤੇ ਮਾਪਿਆਂ ਨੂੰ ਯਕੀਨ ਦਿਵਾਇਆ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਅਤੇ ਉਹਨਾਂ ਨੂੰ ਬਣਦਾ ਸਰਕਾਰੀ ਯੋਗ ਮੁਆਵਜਾ ਜਰੂਰ ਅਦਾ ਕੀਤਾ ਜਾਵੇਗਾ। ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਉਗੋਕੇ ਚਮਕੌਰ ਸਿੰਘ ਨੈਣੇਵਾਲ ਆਦਿ ਵੀ ਘਟਨਾਂ ਸਥਾਨ ਤੇ ਪਹੁੰਚ ਗਏ ਤੇ ਉਹਨਾਂ ਨੇ ਮ੍ਰਿਤਕਾਂ ਲਈ ਦਸ ਦਸ ਲੱਖ ਮੁਆਵਜੇ ਤੇ ਨੌਕਰੀ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਆਖਿਆ ਨਿਯਮਾਂ ਦੀਆਂ ਧੱਜੀਆਂ ਉਡਾ ਰਹੀ ਇਸ ਫੈਕਟਰੀ ਨੂੰ ਬੰਦ ਕਰ ਇਹਨਾਂ ਦੇ ਮਾਲਕਾਂ ਖਿਲਾਫ਼ ਲਾਪ੍ਰਵਾਹੀ ਦਾ ਬਣਦਾ ਕੇਸ ਦਰਜ ਕੀਤਾ ਜਾਵੇ ਤੇ ਜੇ ਪ੍ਰਸ਼ਾਸਨ ਸਾਡੀਆਂ ਮੰਗਾਂ ਨਹੀਂ ਮੰਨੇਗਾ ਤਾਂ ਆਉਣ ਵਾਲੇ ਦਿਨਾਂ ਚ ਸ਼ੜਕਾਂ ਰੋਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਗਰੀਬ ਪਰਿਵਾਰ ਨਾਲ ਸਬੰਧਿਤ ਨੇ ਮ੍ਰਿਤਕ :
ਫੈਕਟਰੀ ਅੰਦਰ ਮਾਰੇ ਗਏ ਤਿੰਨਾਂ ਮ੍ਰਿਤਕਾਂ ਦੀ ਪਹਿਚਾਣ ਸਾਧੂ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਚੀਮਾਂ, ਸਿੰਕਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੀਮਾਂ, ਜਗਜੀਤ ਸਿੰਘ ਪੁੱਤਰ ਭੋਲਾ ਸਿੰਘ ਗਿੱਲ ਕੋਠੇ ਵੱਜੋਂ ਹੋਈ ਹੈ। ਸਾਲ ਭਰ ਪਹਿਲਾਂ ਹੀ ਸਿਕੰਦਰ ਤੇ ਜਗਜੀਤ ਦਾ ਵਿਆਹ ਹੋਇਆ ਸੀ। ਜਗਜੀਤ ਦੇ ਕੋਈ ਬੱਚਾ ਨਹੀਂ ਜਦਕਿ ਸਿਕੰਦਰ ਦੀ ਪਤਨੀ ਪੰਜ ਮਹੀਨਿਆਂ ਤੋਂ ਗਰਭਵਤੀ ਦੱਸੀ ਜਾ ਰਹੀ ਹੈ।
ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ ਪਰ ਫੈਕਟਰੀ ਨਿਯਮਾਂ ਦੀਆਂ ਜਰੂਰ ਧੱਜੀਆਂ ਉਡਾ ਰਹੀ ਸੀ। ਫੈਕਟਰੀ ਮਾਲਕਾਂ ਨੇ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਹੋਇਆ ਸੀ। ਬਰਨਾਲਾ ਪੁਲਸ ਦੇ ਉੱਚ ਅਧਿਕਾਰੀ ਪਿੰਡ ਵਾਸੀਆਂ ਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਗਲਬਾਤ ਕਰ ਰਹੇ ਸਨ ਤੇ ਦੇਰ ਸਾਮ ਤੱਕ ਲਾਸ਼ਾਂ ਨੂੰ ਮਲਬੇ ਥੱਲਿਓ ਕੱਢ ਪੋਸਟ ਮਾਰਟਮ ਲਈ ਬਰਨਾਲਾ ਸਿਵਲ ਹਸਪਤਾਲ ਭੇਜਿਆ ਜਾਵੇਗਾ।

Comments are closed.

COMING SOON .....


Scroll To Top
11