Sunday , 17 December 2017
Breaking News
You are here: Home » PUNJAB NEWS » ਗੱਤਕਾ ਮੁਕਾਬਕੇ ਨੂੰ ਨੈਸ਼ਨਲ ਤੋਂ ਰਾਜ ਪੱਧਰ ਤੱਕ ਲੈ ਆਉਣ ’ਤੇ ਗਿਆਨੀ ਰਘਬੀਰ ਸਿੰਘ ਵੱਲੋਂ ਰੋਸ ਜ਼ਾਹਿਰ

ਗੱਤਕਾ ਮੁਕਾਬਕੇ ਨੂੰ ਨੈਸ਼ਨਲ ਤੋਂ ਰਾਜ ਪੱਧਰ ਤੱਕ ਲੈ ਆਉਣ ’ਤੇ ਗਿਆਨੀ ਰਘਬੀਰ ਸਿੰਘ ਵੱਲੋਂ ਰੋਸ ਜ਼ਾਹਿਰ

ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਅਕਾਲੀ ਸਰਕਾਰ ਸਮੇ ਇਹ ਗਤਕਾ ਮੁਕਾਬਲਾ ਨੈਸ਼ਨਲ ਪੱਧਰ ਦਾ ਹੁੰਦਾ ਸੀ ਪਰ ਅਫਸੋਸ ਹੁਣ ਇਸ ਵਾਰ ਕਾਂਗਰਸ ਸਰਕਾਰ ਸਮੇ ਇਸ ਗਤਕਾ ਮੁਕਾਬਲੇ ਨੂੰ ਕੇਵਲ ਜਿਲਾ ਪੱਧਰ ਤਕ ਕਰ ਦਿਤਾ ਗਿਆ ਹੈ ਜੋ ਬੇਹੱਦ ਅਫਸੋਸਨਾਕ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ:ਰਘਬੀਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਚਾਹੀਦਾ ਤਾਂ ਇਹ ਸੀ ਕਿ ਗਤਕਾ ਨੂੰ ਸਕੂਲੀ ਪੱਧਰ ਤੇ ਪੱਕੇ ਤੋਰ ਤੇ ਲਾਗੂ ਕਰ ਦਿਤਾ ਜਾਂਦਾ ਤਾਂ ਕਿ ਸਾਡੇ ਨੋਜਵਾਨ ਇਸ ਨੂੰ ਸਿਖ ਕੇ ਆਪਣੀ ਰਖਿਆ ਆਪ ਕਰਨ ਦੇ ਸਮਰੱਥ ਹੋ ਸਕਦੇ ਪਰ ਇਸ ਨੂੰ ਨੈਸ਼ਨਲ ਪੱਧਰ ਦੀ ਜਗ੍ਹਾ ਕੇਵਲ ਜਿਲਾ ਪੱਧਰ ਤਕ ਲੈ ਕੇ ਆਉਣਾ ਮੰਦਭਾਗਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਗਤਕਾ ਮੁਕਾਬਲਾ ਨੈਸ਼ਨਲ ਪੱਧਰ ਤਕ ਕਰਵਾਇਆ ਜਾਵੇ ।

Comments are closed.

COMING SOON .....
Scroll To Top
11