Thursday , 15 November 2018
Breaking News
You are here: Home » NATIONAL NEWS » ਗੱਡੀ ਤੋਂ ਉਤਰ ਕੇ ਬੱਚਿਆਂ ਵਿਚਾਲੇ ਪੁੱਜੇ ਪ੍ਰਧਾਨਮੰਤਰੀ,ਡਿੱਗਦੇ-ਡਿੱਗਦੇ ਬਚੇ ਮੋਦੀ

ਗੱਡੀ ਤੋਂ ਉਤਰ ਕੇ ਬੱਚਿਆਂ ਵਿਚਾਲੇ ਪੁੱਜੇ ਪ੍ਰਧਾਨਮੰਤਰੀ,ਡਿੱਗਦੇ-ਡਿੱਗਦੇ ਬਚੇ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੁਤੰਤਰਤਾ ਦਿਵਸ ਪ੍ਰੋਗਰਾਮ ਵਿੱਚ ਵੀ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ ਅਤੇ ਗੱਡੀ ਤੋਂ ਉਤਰ ਕੇ ਬੱਚਿਆਂ ਦੇ ਵਿਚਾਲੇ ਪੁੱਜ ਗਏ| ਮੋਦੀ ਦਾ ਬੱਚਿਆਂ ਨਾਲ ਪਿਆਰ ਜਗਜਾਹਿਰ ਹੈ| ਪ੍ਰਧਾਨਮੰਤਰੀ ਜਿਸ ਤਰ੍ਹਾਂ ਬੱਚਿਆਂ ਨੂੰ ਮਿਲਣ ਪੁੱਜੇ ਤਾਂ ਸਾਰਿਆਂ ਵਿੱਚ ਉਤਸ਼ਾਹ ਭਰ ਗਿਆ| ਬੱਚਿਆਂ ਵਿੱਚ ਮੋਦੀ ਨਾਲ ਹੱਥ ਮਿਲਾਉਣ ਦੀ ਹੋੜ ਮਚ ਗਈ| ਇਸ ਦੌਰਾਨ ਇਕਦਮ ਬੱਚਿਆਂ ਨੂੰ ਘੇਰਣ ਕਾਰਨ ਮੋਦੀ ਡਿੱਗਦੇ-ਡਿੱਗਦੇ ਵੀ ਬਚੇ| ਪ੍ਰਧਾਨਮੰਤਰੀ ਨੇ ਬੱਚਿਆਂ ਨੂੰ ਕਿਹਾ ਕਿ ਉਹ ਹੌਂਸਲਾ ਰੱਖਣ, ਉਹ ਸਾਰਿਆਂ ਨਾਲ ਹੱਥ ਮਿਲਾਉਣਗੇ| ਮੋਦੀ ਜਦੋਂ ਤੋਂ ਪੀ.ਐਮ ਬਣੇ ਹਨ ਉਹ ਹਰ ਸਾਲ ਸੁਤੰਤਰਤਾ ਦਿਵਸ ਤੇ ਪ੍ਰੋਗਰਾਮ ਖਤਮ ਹੋਣ ਦੇ ਬਾਅਦ ਲਾਲ ਕਿਲੇ ਤੇ ਮੌਜੂਦ ਬੱਚਿਆਂ ਨੂੰ ਮਿਲਣ ਜ਼ਰੂਰ ਜਾਂਦੇ ਹਨ|

Comments are closed.

COMING SOON .....


Scroll To Top
11