Thursday , 5 December 2019
Breaking News
You are here: Home » PUNJAB NEWS » ਗੰਭੀਰਤਾ ਅਤੇ ਤਾਲਮੇਲ ਨਾਲ ‘ਜਲ ਸ਼ਕਤੀ ਅਭਿਆਨ’ ਨੂੰ ਬਣਾਇਆ ਜਾਵੇ ਲੋਕ ਲਹਿਰ : ਮੀਨਾਕਸ਼ੀ ਰਾਵਤ

ਗੰਭੀਰਤਾ ਅਤੇ ਤਾਲਮੇਲ ਨਾਲ ‘ਜਲ ਸ਼ਕਤੀ ਅਭਿਆਨ’ ਨੂੰ ਬਣਾਇਆ ਜਾਵੇ ਲੋਕ ਲਹਿਰ : ਮੀਨਾਕਸ਼ੀ ਰਾਵਤ

ਰੂਪਨਗਰ, 15 ਜੁਲਾਈ (ਲਾਡੀ ਖਾਬੜਾ)- ਕੇਂਦਰ ਸਰਕਾਰ ਤੋਂ ਜਲ ਸ਼ਕਤੀ ਅਭਿਆਨ ਲਈ ਨਿਯੁਕਤ ਕੀਤੇ ਗਏ ਇਕਨੋਮਿਕ ਅੰਡਵਾਇਜ਼ਰ ਮੀਨਾਕਸ਼ੀ ਰਾਵਤ ਨੇ ਕਿਹਾ ਕਿ ਮਹਿਕਮੇ ਗੰਭੀਰਤਾ ਅਤੇ ਤਾਲਮੇਲ ਨਾਲ ‘ਜਲ ਸ਼ਕਤੀ ਅਭਿਆਨ’ ਨੂੰ ਲੋਕ ਲਹਿਰ ਬਣਾਉਣ, ਤਾਂ ਜੋ ਇਕਜੁੱਟਤਾ ਨਾਲ ਪਾਣੀ ਦੀ ਸੰਭਾਲ ਕੀਤੀ ਜਾ ਸਕੇ। ਉਹ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਡਾ: ਅਨਾਦੀ ਗਈਅਨ ਟੈਕਨੀਕਲ ਅਫਸਰ ਫਾਰ ਸੈਟਰਲ ਗਰਾਊਂਡ ਵਾਟਰ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ , ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Comments are closed.

COMING SOON .....


Scroll To Top
11