Thursday , 23 May 2019
Breaking News
You are here: Home » BUSINESS NEWS » ਗੰਗੌਤਰੀ ਮੈਡੀਕਲ ਏਜੰਸੀ ’ਤੇ ਅੱਗ ਨਾਲ 3 ਲੱਖ ਦਾ ਸਾਮਾਨ ਸੜ ਕੇ ਸੁਆਹ

ਗੰਗੌਤਰੀ ਮੈਡੀਕਲ ਏਜੰਸੀ ’ਤੇ ਅੱਗ ਨਾਲ 3 ਲੱਖ ਦਾ ਸਾਮਾਨ ਸੜ ਕੇ ਸੁਆਹ

ਫਾਜਿਲਕਾ, 16 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਸਥਾਨਕ ਡੇਡ ਹਾਊਸ ਰੋਡ ਸਥਿਤ ਗੰਗੌਤਰੀ ਮੈਡੀਕਲ ਏਜੰਸੀ ਤੇ ਅਗ ਲਉਣ ਨਾਲ ਲਗਭਗ 3 ਲਖ ਦਾ ਨੁਕਸਾਨ ਹੋ ਗਿਆ। ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਅਭੀਸ਼ੇਕ ਸ਼ਰਮਾ ਅਤੇ ਨੇਹਾ ਸ਼ਰਮਾ ਨੇ ਦਸਿਆ ਕਿ ਸਵੇਰੇ ਕਰੀਬ 11 ਵਜੇ ਦੁਕਾਨ ਦੇ ਪਿਛਲੇ ਭਾਗ ਵਿਚ ਅਚਾਨਕ ਅਗ ਲਗ ਗਈ । ਉਸ ਸਮੇਂ ਦੁਕਾਨ ਵਿਚ ਕੋਈ ਨਹੀਂ ਸੀ। ਵੇਖਦੇ ਹੀ ਵੇਖਦੇ ਅਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਆਸਪਾਸ ਦੇ ਦੁਕਾਨਦਾਰਾਂ ਅਤੇ ਸਥਾਨਕ ਨਿਵਾਸੀਆਂ ਨੇ ਦੁਕਾਨ ਵਿਚੋਂ ਫਰੀਜ ਅਤੇ ਇਨਵਰਟਰ ਬਾਹਰ ਕਢ ਲਿਆ ਅਤੇ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦੇਣ ਤੇ ਫਾਇਰ ਬ੍ਰਿਗੇਡ ਨੇ ਤੁਰੰਤ ਅਗ ਤੇ ਕਾਬੂ ਪਾ ਲਿਆ ਪਰ ਮੈਡੀਕਲ ਸਟੋਰ ਵਿਚ ਪਈਆਂ ਸਾਰੀਆਂ ਦਵਾਈਆਂ ਸੜ ਕੇ ਸੁਆਹ ਹੋ ਗਈਆਂ। ਦੂਜੇ ਪਾਸੇ ਦੁਕਾਨਦਾਰ ਅਭੀਸ਼ੇਕ ਸ਼ਰਮਾ ਨੇ ਕਿਹਾ ਕਿ ਉਸਦੀ ਦੁਕਾਨ ਵਿਚ ਅਗ ਸ਼ਾਰਟ ਸਰਕਿਟ ਨਾਲ ਨਹੀਂ ਲਗੀ ਸਗੋਂ ਦੁਕਾਨ ਜਿਨ੍ਹਾਂ ਦੀ ਦੁਕਾਨ ਹੈ ਉਨ੍ਹਾਂ ਨੇ ਇਹ ਅਗ ਲੁਆਈ ਹੈ ਕਿਉਂਕਿ ਉਹ ਪਿਛਲੇ ਕਰੀਬ 10 ਸਾਲਾਂ ਤੋਂ ਦੁਕਾਨ ਵਿਚ ਕਿਰਾਏ ਤੇ ਰਹਿ ਰਿਹਾ ਹੈ ਜੋ ਉਸਤੋਂ ਜਬਰਦਸਤੀ ਦੁਕਾਨ ਖਾਲੀ ਕਰਵਾਨਾ ਚਾਹੁੰਦੇ ਹਨ। ਦੂਜੇ ਪਾਸੇ ਦੁਕਾਨ ਦੇ ਮਾਲਿਕ ਨੇ ਸਾਰੇ ਆਰੋਪਾਂ ਨੂੰ ਸਿਰੇ ਤੋਂ ਨਕਾਰ ਦਿਤਾ।

Comments are closed.

COMING SOON .....


Scroll To Top
11