Thursday , 27 February 2020
Breaking News
You are here: Home » PUNJAB NEWS » ਗੜ੍ਹਸ਼ੰਕਰ ਸ਼ਹਿਰ ਅੰਦਰ ਵਿਕਾਸ ਦੀ ਥਾਂ ਵਹਿ ਰਿਹਾ ਨਰਕ ਦਾ ਦਰਿਆ : ਧੀਮਾਨ

ਗੜ੍ਹਸ਼ੰਕਰ ਸ਼ਹਿਰ ਅੰਦਰ ਵਿਕਾਸ ਦੀ ਥਾਂ ਵਹਿ ਰਿਹਾ ਨਰਕ ਦਾ ਦਰਿਆ : ਧੀਮਾਨ

ਗੜਸ਼ੰਕਰ, 17 ਜਨਵਰੀ (ਬਿੱਟੂ ਚੌਹਾਨ)- ਲੇਬਰ ਪਾਰਟੀ ਵਲੋਂ ਗੜ੍ਹਸੰਕਰ ਸਬਜੀ ਤੇ ਦਾਣਾ ਮੰਡੀ ਅਤੇ ਉਸ ਦੇ ਆਸ ਪਾਸ ਬਣੇ ਫੂਡ ਕਾਰਪੋਰੇਸਨ ਆਫ ਇੰਡੀਆਂ,ਫੂਡ ਐਂਡ ਸਪਲਾਈ ਵਿਭਾਗ ਦੇ ਗਡਾਉਨ ਤੇ ਦਫਤਰਾਂ ਤੇ ਸ੍ਰੀ ਕ੍ਰਿਸਨ ਗਓੂਸਾਲਾ ਨੂੰ ਜਾਣ ਵਾਲੀ ਸੜਕ ਪਿਛਲੇ ਲਗਭਗ 1 ਸਾਲ ਤੋਂ ਚਿੱਕੜ ਅਤੇ ਗੰਦਗੀ ਨਾਲ ਭਰੀ ਹੋਣ ਵਲ ਜੁੰਮੇਵਾਰ ਅਧਿਕਾਰੀਆਂ ਅਤੇ ਨਗਰ ਕੌਂਸਲ ਗੜ੍ਹਸੰਕਰ ਵਲੋਂ ਨਾ ਧਿਆਨ ਦੇਣ ਤੇ ਜੈ ਗੋਪਾਲ ਧੀਮਾਨ ਤੇ ਂਜਵਿੰਦਰ ਕੁਮਾਰ ਨੇ ਸਖਤ ਸਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਮੰਡੀ ਕਰਨ ਬੋਰਡ 4 ਦਿਨਾਂ ਦੇ ਕੰਮ ਨੂੰ ਲਗਭਗ 1 ਸਾਲ ਵਿਚ ਵੀ ਪੂਰਾ ਨਹੀਂ ਕਰ ਸਕਿਆ ਤੇ ਉਸ ਦੇ ਆਸ ਪਾਸ ਕੰਮ ਕਰਨ ਵਾਲੇ ਮਜਦੂਰ, ਦਫਤਰਾਂ ਵਿਚ ਕੰਮ ਕਰਦੇ ਮੁਲਾਜਮ ਤੇ ਗਓਸਾਲਾ ਨੂੰ ਆਉਣ ਜਾਦ ਵਾਲੇ ਲੋਕ ਨਕਰ ਭਰਿਆ ਜੀਵਨ ਬਤੀਤ ਕਰ ਰਹੇ ਹਨ ਤੇ ਇਸ ਸਬੰਧ ਵਿਚ ਪਹਿਲਾ ਵਿਚ ਲਿਖਤੀ ਰੂਪ ਵਿਚ ਗੜ੍ਹਯੰਕਰ ਪ੍ਰਸਾਸਨ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਨਕਰ ਫੈਲਿਆ ਹੋਇਆ ਹੈ।ਧੀਮਾਨ ਨੇ ਕਿਹਾ ਕਿ ਕਿੰਨੀ ਸਰਮ ਦੀ ਗੱਲ ਹੈ ਭੋਜਨ ਭੰਡਾਰਾਂ ਦਾ ਆਲਾ ਦੁਆਲਾ ਵੀ ਨਰਕ ਭਰਿਆ ਹੋਇਆ ਹੈ ਤੇ ਉਸ ਦੇ ਆਸ ਪਾਸ ਮਰੇ ਕੁੱਤੇ, ਬਿੱਲੀਆਂ ਪਈਆਂ ਹੋਈਆਂ ਹਨ ਤੇ ਉਥੇ ਕੰਮ ਕਰਨ ਵਾਲੇ ਮੁਲਾਜਮ ਕਦੇ ਵੀ ਕਿਸੇ ਵੀ ਬੀਮਾਰੀ ਦਾ ਸਿਕਾਰ ਹੋ ਸਕਦੇ ਹਨ ਕਿਉਂਕਿ ਮਰੇ ਜਾਨਵਰਾਂ ਦੀ ਬਦਬੂ ਦੂਰ ਦੂਰ ਤਕ ਫੈਲਦੀ ਹੈ ਤੇ ਦੁਪਿਹਰ ਦਾ ਖਾਣਾ ਲੈਣਾ ਵੀ ਦੂਭਰ ਹੋਇਆ ਪਿਆ ਹੈ।ਉਨ੍ਹਾਂ ਕਿਹਾ ਕਿ ਗਡਾਉਨਾ ਦੇ ਆਸ ਪਾਸ ਫੈਲਿਆ ਨਰਕ ਦੇ ਗੰਦਗੀ ਭੋਜਨ ਪਦਾਰਥਾਂ ਨੁੰ ਪ੍ਰਭਾਵਿਤ ਕਰ ਰਹੀ ਹੈ ਤੇ ਉਥੇ ਪੈਦਾ ਹੋਣ ਵਾਲਾ ਮਛੱਰ ਦੇ ਮਖੀਆਂ ਵੁਸੇ ਭੋਜਨ ਉਤੇ ਬੈਠਦੀਆਂ ਤੇ ਅਪਣਾ ਮਲ ਮੂਤਰ ਕਰਦੀਆਂ ਹਨ ਜਿਹੜਾ ਕਿ ਲੋਕਾਂ ਨੇ ਖਾਣਾ ਹੁੰਦਾ ਹੈ।ਇਸੇ ਤਰ੍ਹਾਂ ਮੰਡੀ ਵਿਚ ਵਿਚ ਸਬਜੀਆਂ ਉਤੇ ਧੂੜ ਮਿੱਟੀ ਆਮ ਵੇਖੀ ਜਾ ਸਕਦੀ ਹੈ।ਸਵਛਤਾ ਅਤੇ ਤੰਦਰੁਸਤ ਪੰਜਾਬ ਦੀਆਂ ਝੂਠੀਆਂ ਦੁਹਾਈਆਂ ਦੇਣ ਵਾਲੀਆਂ ਸਰਕਾਰਾਂ ਲੋਕਾਂ ਦੀ ਸਿਹਤ ਨਾਲ ਜਾਣਬੁਝ ਕੇ ਵੱਡਾ ਖਿਲਵਾੜ ਕਰ ਰਹੀਆਂ ਹਨ ਤੇ ਵਾਹ ਵਾਹ ਖਟਣ ਵਾਲੇ ਸਰਕਾਰੀ ਅਧਿਕਾਰੀ ਕੁਠ ਵੀ ਕਰਨ ਲਈ ਤਿਆਰ ਤਕ ਨਹੀਂ।ਧੀਮਾਨ ਨੇ ਦਸਿਆ ਕਿ ਅਗਰ 2 ਹਫਤੇ ਅੰਦਰ ਸਹਿਰ ਨੂੰ ਗੰਦਰੀ ਭਰੇ ਮਾਹੋਲ ਵਿਚੋਂ ਬਾਹਰ ਨਹੀਂ ਕਢਿਆ ਤਾਂ ਨੂਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਐਸ ਡੀ ਐਮ ਦੇ ਦਫਤਰ ਦੇ ਬਾਹਰ ਇਕ ਦਿਨ ਦੀ ਭੁੱਖ ਹੜਤਾਲ ਵੀ ਕੀਤੀ ਜਾਵੇਗੀ, ਉਨ੍ਹਾਂ ਲੋਕਾਂ ਨੁੰ ਅਪੀਲ ਕੀਤੀ ਕਿ ਸਹਿਰ ਨੂੰ ਸਾਫ ਸੁਥਰਾਠ ਬਨਾਉਣ ਲਈ ਉਹ ਲੇਬਰ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਨੂੰ ਸਹਿਯੋਗ ਦੇਣ ਲਈ ਅੱਗੇ ਆਉਣ।ਇਸ ਮੋਕੇ ਰੋਸਨ ਲਾਲ, ਗੁਰਨਾਮ ਸਿੰਘ ਬੀਹੜਾਂ, ਸੋਮਨਾਥ, ਰਣਜੀਤ ਸਿੰਘ, ਦਿਆਲ ਸਿੰਘ ਆਦਿ ਹਾਜਰ ਸਨ।

Comments are closed.

COMING SOON .....


Scroll To Top
11