Wednesday , 21 November 2018
Breaking News
You are here: Home » ENTERTAINMENT » ਗਜ਼ਲਕਾਰ ਤੇ ਲੇਖਕ ਕ੍ਰਿਸ਼ਨ ਭਨੋਟ ਬਾਲਿਆਂਵਾਲੀ ਵਿਖੇ ਹੋਏ ਰੂ-ਬਰੂ

ਗਜ਼ਲਕਾਰ ਤੇ ਲੇਖਕ ਕ੍ਰਿਸ਼ਨ ਭਨੋਟ ਬਾਲਿਆਂਵਾਲੀ ਵਿਖੇ ਹੋਏ ਰੂ-ਬਰੂ

ਰਾਮਪੁਰਾ ਫੂਲ, 28 ਦਸੰਬਰ (ਗਿੱਲ)- ਪੇਂਡੂ ਸਾਹਿਤ ਸਭਾ ਬਾਲਿਆਂਵਾਲ਼ੀ ਵੱਲੋਂ ਸਾਹਿੱਤਕ ਮਿਲਣੀ ਦੀ ਲੜੀ ਤਹਿਤ ਕਵੀਸ਼ਰ ਮਾਘੀ ਸਿੰਘ ਯਾਦਗਾਰੀ ਲਾਇਬ੍ਰ੍ਰੇਰੀ ਹਾਲ ’ਚ ਕੈਨੇਡਾ ਤੋਂ ਆਏ ਪ੍ਰਸਿੱਧ ਗਜ਼ਲਕਾਰ ਅਤੇ ਕਈ ਕਿਤਾਬਾਂ ਦੇ ਰਚੇਤਾ ਸ਼੍ਰੀ ਕ੍ਰਿਸ਼ਨ ਭਨੌਟ ਨਾਲ ਦਰਸਕਾਂ ਦੇ ਰੂ-ਬਰੂ ਕਰਵਾਇਆ ਗਿਆ। ਸਮਾਗਮ ਦੀ ਸੁਰੂਆਤ ਕਰਦਿਆਂ ਸਭਾ ਦੇ ਜਨਰਲ ਸਕੱਤਰ ਸੁਖਦਰਸ਼ਨ ਗਰਗ ਨੇ ਕ੍ਰਿਸ਼ਨ ਭਨੌਟ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਨ੍ਹਾਂ ਦੇ ਸਾਹਿੱਤਕ ਸੰਘਰਸ਼ ਬਾਰੇ ਜਾਣਕਾਰੀ ਦਿੱਤੀ।ਬਠਿੰਡਾ ਤੋਂ ਸ਼ਬਦ ’ਤ੍ਰਿੰਝਣ’ ਮੈਗਜ਼ੀਨ ਦੇ ਸੰਪਾਦਕ ਤੇ ਵਿਅੰਗਕਾਰ ਮੰਗਤ ਕੁਲਜਿੰਦ ਨੇ ਕ੍ਰਿਸ਼ਨ ਭਨੌਟ ਦੀ ਜਾਣ ਪਹਿਚਾਣ ਮੈਂਬਰਾਂ ਨਾਲ ਕਰਵਾਉਂਦਿਆਂ ਉਨ੍ਹਾਂ ਦੀਆਂ ਛਪੀਆਂ ਕਿਤਾਬਾਂ ਮਹਿਕ ਦੇ ਹਸਤਾਖਰ, ਤਲਖਪਲ-ਜਲਤਰੰਗ, ਚੁੱਪ ਦਾ ਸੰਗੀਤ, ਵਿਅੰਗ ਸੋਨੇ ਦੀ ਸਲੀਬ ਤੋਂ, ਉਮਰ ਦੇ ਵਰਕੇ, ਗਜ਼ਲ ਦੀ ਬਣਤਰ ਅਤੇ ਅਰੂਜ ਦੀ ਚਰਚਾ ਕੀਤੀ। ਇਸ ਮੌਕੇ ਕਿਸ੍ਰਨ ਭਨੋਟ ਨੇ ਆਪਣੇ ਜੀਵਨ ਸਫਰ ਅਤੇ ਸਾਹਿੱਤਕ ਸਫਰ ਦੀ ਜਾਣਕਾਰੀ ਮੈਂਬਰਾਂ ਨਾਲ ਸਾਂਝੀ ਕਰਦਿਆਂ ਗਜ਼ਲ ਦੀਆਂ ਬਰੀਕੀਆਂ ਬਾਰੇ ਵਿਸਥਾਰ ਨਾਲ ਦੱਸਿਆ। ਪੇਂਡੂ ਸਾਹਿੱਤ ਸਭਾ ਵੱਲੋ ਚਲਾਈ ਜਾ ਰਹੀ ਲਾਇਬ੍ਰੇਰੀ ਅਤੇ ਸੁਵਿੱਧਾ ਕੇ-ਦਰ ਰਾਹੀ ਲੋਕ ਭਲਾਈ ਦੇ ਕੀਤੇ ਜਾ ਰਹੇ ਨੇਕ ਕੰਮਾ- ਲਈ ਸਭਾ ਨੂੰ ਵਧਾਈ ਦਿੱਤੀ ਅਤੇ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਯਕੀਨ ਦਿਵਾਇਆ।ਸਮਾਗਮ ਦੇ ਅਖੀਰ ’ਚ ਕ੍ਰਿਸਨ ਭਨੋਟ ਨੇ ਲਾਇਬ੍ਰੇਰੀ ਲਈ ਆਪਣੀ ਚਰਚਿਤ ਕਿਤਾਬ ਗਜ਼ਲ ਦੀ ਬਣਤਰ ਅਰੂਜ ਭੇ-ਟ ਕੀਤੀ ਜਦਕਿ ਸਭਾ ਵੱਲੋਂ ਸ੍ਰੀ ਭਨੋਟ ਜੀ ਨੂੰ ਲੋਈ ਪਾ ਕੇ ਸਾਹਿੱਤਕ ਕਿਤਾਬਾ- ਦਾ ਸੈਟ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਸਮੇਂ ਪ੍ਰਧਾਨ ਜੀਤ ਸਿੰਘ ਚਹਿਲ, ਅਜਮੇਰ ਸਿੰਘ ਦੀਵਾਨਾ ਸੀਨੀਅਰ ਮੀਤ ਪ੍ਰਧਾਨ,ਮਾ. ਜਗਨ ਨਾਥ ਵਿੱਤ ਸਕੱਤਰ, ਮਾ. ਇੰਦਰ ਸਿੰਘ ਸਕੱਤਰ, ਨੰਬਰਦਾਰ ਗੁਰਮੇਲ ਸਿੰਘ ਮੇਲਾ, ਗੁਰਤੇਜ ਸਿੰਘ, ਮੋਨਿਕਾ ਸ਼ਰਮਾ ਸਮੇਤ ਸਭਾ ਦੇ ਸਮੂਹ ਅਹੁੇਦੇਦਾਰ ਅਤੇ ਮੈਂਬਰ ਹਾਜਰ ਸਨ।

Comments are closed.

COMING SOON .....


Scroll To Top
11