Saturday , 26 May 2018
Breaking News
You are here: Home » PUNJAB NEWS » ਗੌਰੀ ਮਾਤਾ ਮੰਦਿਰ ਹੀਰਾ ਮਹਿਲ ਨਾਭਾ ਵਿਖੇ ਸ਼ਿਵਰਾਤਰੀ ਮੌਕੇ ਵਿਸ਼ਾਲ ਭੰਡਾਰਾ

ਗੌਰੀ ਮਾਤਾ ਮੰਦਿਰ ਹੀਰਾ ਮਹਿਲ ਨਾਭਾ ਵਿਖੇ ਸ਼ਿਵਰਾਤਰੀ ਮੌਕੇ ਵਿਸ਼ਾਲ ਭੰਡਾਰਾ

ਨਾਭਾ, 12 ਫਰਵਰੀ (ਕਰਮਜੀਤ ਸੋਮਲ, ਸਿਕੰਦਰ)-ਸਥਾਂਨਕ ਗੌਰੀ ਮਾਤਾ ਮੰਦਿਰ ਹੀਰਾ ਮਹਲ ਨਾਭਾ ਵਿਖੇ ਇਸ ਵਾਰ ਵੀ ਸ਼ਿਵਰਾਤਰੀ ਦੇ ਮੌਕੇ ਤੇ ਵਿਸ਼ਾਲ ਭੰਡਾਰਾ ਕੀਤਾ ਗਿਆ।ਮੌਕੇ ਤੋਂ ਮਿਲੀ ਜਾਂਣਕਾਰੀ ਮੁਤਾਬਿਕ ਏ ਐਸ ਆਈ ਰਾਜੀਵ ਕੁਮਾਰ ਇੰਨਟੈਲੀਜੈਸ ਨੇਂ ਦੱਸਿਆ ਕਿ ਗੌਰੀ ਮਾਤਾ ਮੰਦਿਰ ਵੱਲੋਂ ਇਹ ਭੰਡਾਰਾ ਇਲਾਕਾ ਨਿਵਾਸੀਆਂ ਤੇ ਗਰੀਬਾ ਲਈ ਲਗਾਇਆ ਜਾਂਦਾ ਹੈ ਤੇ ਇਲਾਕੇ ਸੁੱਖ ਸ਼ਾਂਤੀ ਮੰਗੀ ਜਾਂਦੀ ਹੈ।ਇਸ ਮੌਕੇ ਜੰਗਮਾਂ ਨੇਂ ਸ਼ਿਵ ਭੋਲੇ ਦੀ ਅਰਾਧਨਾਂ ਕੀਤੀ ,ਅਲਮਸਤ ਪਾਰਟੀ ਤੇ ਭਜਨ ਮੰਡਲੀ ਨਾਭਾ ਵੱਲੋਂ ਸ਼ਿਵਜੀ ਦਾ ਗੁਣਗਾਂਨ ਕੀਤਾ ਗਿਆ ਤੇ ਸੰਗਤਾਂ ਪ੍ਰੱਭੂ ਸਿਮਰਨ ਨਾਲ ਜੋੜਿਆ।ਆਨੰਦ ਚੇਤਨ ਮੁੰਨੀ ਜੀ ਬਾਗੜੀਆਂ ਵਾਲੇ ਤੇ ਬਾਬਾ ਰੋਸ਼ਨੀ ਦਾਸ ਜੀ ਥੇਹ ਪੀਰ ਮੈਹਸ ਵੱਲੋਂ ਸੰਗਤਾਂ ਨੂੰ ਉਪਦੇਸ਼ ਦਿਤਾ ਕਿ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਦਾਂਨ ਪੁੰਨ ਕਰਦੇ ਰਹਿਣਾਂ ਚਾਹੀਦਾ ਹੈ ਤੇ ਗੂਰੁਆਂ ਦੇ ਦਰਸ਼ਾਏ ਸੱਚ ਦੇ ਮਾਰਗ ਤੇ ਚੱਲਣਾਂ ਚਾਹੀਦਾ ਹੈ।ਇਸ ਸਮੇਂ 150 ਦੇ ਲੱਗ ਭੱਗ ਇਲਾਕੇ ਦੇ ਸਾਧੂ ਸੰਤਾਂ ਨੇਂ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਮੰਦਿਰ ਵੱਲੋਂ ਆਨੰਦ ਚੇਤਨ ਮੁੰਨੀ ਜੀ ਬਾਗੜੀਆਂ ਵਾਲਿਆਂ ਨੇਂ ਆਏ ਸਾਧੂ ਸੰਤਾਂ ਦਾ ਦਕਸ਼ਨਾਂ ਦੇ ਕੇ ਵਿਸੇਸ਼ ਸਨਮਾਂਨ ਕੀਤਾ।
ਇਸ ਮੌਕੇ ਬਾਬਾ ਤਾਰਾ ਜੀ, ਅਰੁਣ ਦੱਤ, ਹਨੀ, ਰਾਵਿੰਦਰ ਪੱਪੂ, ਵੇਦ ਮੁੰਨੀ ਜੀ, ਤਿਆਗੀ ਜੀ ਲਲੌਡਾ, ਬਾਬਾ ਮਿਠੂ ਜੀ, ਮੁਕੇਸ ਕੁਮਾਰ ਤੇ ਸਸ਼ੀ ਬੱਤਾ ਆਦਿ ਤੋਂ ਇਲਾਵਾ ਇਲਾਕੇ ਦੀ ਸੰਗਤ ਹਾਜ਼ਰ ਸੀ।

Comments are closed.

COMING SOON .....
Scroll To Top
11