Wednesday , 24 October 2018
Breaking News
You are here: Home » BUSINESS NEWS » ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਾਂਝੀ ਮੀਟਿੰਗ

ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਾਂਝੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 12 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)-ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:) ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਰੀਆਂ ਪੈਨਸ਼ਨਰਜ਼ ਅਤੇ ਮੁਲਾਜਮ ਜੱਥੇਬੰਦੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਦੀ ਪ੍ਰਧਾਨਗੀ ਸ੍ਰ. ਬਲਵੀਰ ਸਿੰਘ ਸਹਿਗਲ ਨੇ ਕੀਤੀ। ਇਸ ਮੌਕੇ ਸੰਬੌਧਨ ਕਰਦਿਆਂ ਜਨ:ਸਕੱਤਰ ਮੋਹਣ ਸਿੰਘ ਕੈਂਥ, ਪ੍ਰਧਾਨ ਬਲਬੀਰ ਸਿੰਘ ਸਹਿਗਲ ਅਤੇ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਲਾਜਮਾਂ ਅਤੇ ਪੈਨਸ਼ਨਰਜ਼ ਦਾ 23 ਮਹੀਨੇ ਦਾ ਡੀ.ਏ. ਅਜੇ ਤੱਕ ਨਹੀਂ ਦਿੱਤਾ ਗਿਆ ਸੋ ਸਰਕਾਰ 23 ਮਹੀਨੇ ਦਾ ਡੀ.ਏ. ਜਲਦੀ ਤੋਂ ਜਲਦੀ ਰੀਲੀਜ਼ ਕਰੇ। ਜਨਵਰੀ 2017, ਜੁਲਾਈ 2017 ਦੀ 2 ਡੀ.ਏ. ਦੀਆਂ ਕਿਸ਼ਤਾਂ ਅਜੇ ਤੱਕ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਨਹੀਂ ਦਿੱਤੀਆਂ ਗਈਆਂ। ਸਰਕਾਰ ਇਸ ਨੂੰ ਵੀ ਜਲਦੀ ਤੋਂ ਜਲਦੀ ਅਨਾਊਂਸ ਕਰਕੇ ਮੁਲਾਜਮਾਂ ਨੂੰ ਬਣਦਾ ਲਾਭ ਦੇਵੇ। ਉਹਨਾਂ ਕਿਹਾ ਕਿ ਮਹਿੰਗਾਈ ਦਾ ਦੌਰ ਚਲ ਰਿਹਾ ਹੈ, ਪਰ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਕੇਵਲ 500 ਰੁ: ਹੀ ਮੈਡੀਕਲ ਭੱਤਾ ਦੇ ਰਹੀ ਹੈ। 2006 ਤੋਂ ਭਰਤੀ ਹੋਏ ਮੁਲਾਜਮਾਂ ਦੀ ਪੈਨਸ਼ਨ ਬਹਾਲ ਕਰੇ। ਕੈਸ ਲੈਸ ਸਕੀਮ ਵਿੱਚ ਸੋਧ ਕਰਕੇ ਉਸਨੂੰ ਲਾਗੂ ਕਰੇ ਤਾਕਿ ਮੁਲਾਜਮ ਅਤੇ ਪੈਨਸ਼ਨਰ ਇਸ ਦਾ ਪੂਰਾ ਲਾਭ ਲੈ ਸਕਣ। ਠੇਕੇ ਤੇ ਭਰਤੀ ਕੀਤੇ ਹੋਏ 28,000/- ਮੁਲਾਜਮਾਂ ਨੂੰ ਬਿਨ੍ਹਾਂ ਸ਼ਰਤ ਪੱਕਾ ਕਰੇ ਤੇ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਿੱਤਾ ਜਾਵੇ ਅਤੇ ਠੇਕੇਦਾਰੀ ਸਕੀਮ ਬੰਦ ਕਰੇ। ਇਸ ਮੀਟਿੰਗ ਵਿੱਚ ਮਹਿੰਦਰ ਸਿੰਘ ਭਸੀਨ ਪ੍ਰਧਾਨ ਐਸ.ਸੀ.,ਬੀ.ਸੀ. ਟੀਚਰ ਯੂਨਿਅਨ, ਦਰਸ਼ਨ ਸਿੰਘ ਬੜਵਾਂ ਸਾਂਝਾ ਮੋਰਚਾ, ਸੁਖਜੀਤ ਸਿੰਘ ਕੈਂਥ ਜਨਰਲ ਸਕੱਤਰ ਐਸ.ਐਸ.ਏ. ਰਮਸਾ, ਅਜੈ ਕੁਮਾਰ ਜਰਨਲ ਸਕੱਤਰ ਮਾਸਟਰ ਕੈਡਰ, ਨਰਿੰਦਰ ਪ੍ਰੀਤ ਸਿੰਘ, ਜਰਨਲ ਸਕੱਤਰ ਜੰਗਲਾਤ ਮਜਦੂਰ ਯੂਨਿਅਨ ਸ੍ਰ. ਸੰਤੋਖ ਸਿੰਘ, ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਨੂਰਪੁਰ ਬੇਦੀ, ਸ੍ਰ. ਕੇਵਲ ਸਿੰਘ ਪੰਜਾਬ ਪੁਲਿਸ ਨੰਗਲ, ਪ੍ਰਧਾਨ ਦਰਸ਼ਨ ਸਿੰਘ ਸੀਨੀਅਰ ਸਿਟੀਜਨ, ਸ੍ਰ. ਹੁਸ਼ਿਆਰ ਸਿੰਘ ਥਲੂਹ, ਖਜਾਨਚੀ, ਕਾਲੂ ਰਾਮ, ਮਾਸਟਰ ਹਰਜੀਤ ਸਿੰਘ ਅਚਿੰਤ ਆਦਿ ਮੈਂਬਰ ਹਾਜਿਰ ਸਨ।

Comments are closed.

COMING SOON .....


Scroll To Top
11