Friday , 19 April 2019
Breaking News
You are here: Home » NATIONAL NEWS » ਗੈਸ ਚੈਂਬਰ ਬਣੀ ਦਿੱਲੀ ਸਾਹ ਲੈਣਾ ਹੋਇਆ ਔਖਾ

ਗੈਸ ਚੈਂਬਰ ਬਣੀ ਦਿੱਲੀ ਸਾਹ ਲੈਣਾ ਹੋਇਆ ਔਖਾ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿਲੀ ਗੈਸ ਚੈਂਬਰ ਵਿਚ ਤਬਦੀਲ ਹੋ ਗਈ ਹੈ। ਦਿਲੀ ਉਤੇ ਧੂੰਏਂ ਦੀ ਮੋਟੀ ਪਰਤ ਸਾਫ ਦਿਖਾਈ ਦਿੰਦੀ ਹੈ।ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਹਵਾ ਪ੍ਰਦੂਸ਼ਣ ਦਾ ਪਧਰ 500 ਦੇ ਪਾਰ ਚਲਾ ਗਿਆ ਹੈ। ਅਜਿਹਾ ਇਸ ਸਾਲ ਪਹਿਲੀ ਵਾਰ ਹੋਇਆ ਹੈ ਜਦੋਂ ਦਿਲੀ ਵਿਚ ਹਵਾ ਦੀ ਗੁਣਵਤਾ ਦਾ ਪਧਰ ਖ਼ਤਰਨਾਕ ਯਾਨੀ 500 ਦਾ ਪਧਰ ਪਾਰ ਕਰ ਚੁਕਿਆ ਹੈ।ਦਿੱਲੀ ਦੇ ਵੀਵੀਆਈਪੀ ਇਲਾਕੇ ਰਾਜਪਥ ‘ਤੇ ਅਜ ਸਵੇਰੇ ਧੂੰਏਂ ਦੀ ਮੋਟੀ ਪਰਤ ਵੇਖੇ ਗਈ।ਸ਼ਹਿਰ ਦੇ ਵਡੇ ਇਲਾਕਿਆਂ ’ਚ ਸ਼ਾਮਲ ਮੰਦਰ ਮਾਰਗ (707 ਏਅਰ ਇੰਡੈਕਸ), ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ (676), ਜਵਾਹਰ ਲਾਲ ਨਹਿਰੂ ਸਟੇਡੀਅਮ (681), ਆਈਟੀਆਈ ਸ਼ਾਹਦਰਾ (757), ਆਨੰਦ ਵਿਹਾਰ (752), ਅਮਰੀਕੀ ਅੰਬੈਸੀ (593), ਪੂਸਾ ਰੋਡ (748) ਤੇ ਪੰਜਾਬੀ ਬਾਗ (611) ‘ਤੇ ਹਵਾ ਦੀ ਗੁਣਵਤਾ ਦਾ ਪਧਰ ਖਤਰਨਾਕ ਤੋਂ ਵੀ ਪਾਰ ਚਲਾ ਗਿਆ ਹੈ।

Comments are closed.

COMING SOON .....


Scroll To Top
11