Tuesday , 18 February 2020
Breaking News
You are here: Home » NATIONAL NEWS » ਗੈਰ-ਕਾਨੂੰਨੀ ਪਾਕਿਸਤਾਨੀ-ਬੰਗਲਾਦੇਸ਼ੀ ਘੁਸਪੈਠੀਆਂ ਵਿਰੁੱਧ ਰਾਜ ਠਾਕਰੇ ਨੇ ਕੱਢਿਆ ਜਲੂਸ

ਗੈਰ-ਕਾਨੂੰਨੀ ਪਾਕਿਸਤਾਨੀ-ਬੰਗਲਾਦੇਸ਼ੀ ਘੁਸਪੈਠੀਆਂ ਵਿਰੁੱਧ ਰਾਜ ਠਾਕਰੇ ਨੇ ਕੱਢਿਆ ਜਲੂਸ

ਭਾਰੀ ਪੁਲਿਸ ਬਲ ਰਿਹਾ ਤਾਇਨਾਤ

ਮੁੰਬਈ, 9 ਫਰਵਰੀ- ਮੁੰਬਈ ‘ਚ ਮਹਾਰਾਸ਼ਟਰ ਨਵ–ਨਿਰਮਾਣ ਸੈਨਾ (ਐਮ.ਐਨ.ਐਸ – ਮਨਸੇ) ਵੱਲੋਂ ਅੱਜ ਐਤਵਾਰ ਨੂੰ ਇੱਕ ‘ਵਿਸ਼ਾਲ ਜਲੂਸ’ ਕੱਢਿਆ ਗਿਆ। ਮਨਸੇ ਦੇ ਪ੍ਰਧਾਨ ਰਾਜ ਠਾਕਰੇ ਨੇ ਐਤਵਾਰ ਨੂੰ ਮੁੰਬਈ ਦੀਆਂ ਸੜਕਾਂ ‘ਤੇ ਉਤਰ ਕੇ ਗੈਰ-ਕਾਨੂੰਨੀ ਪਾਕਿਸਤਾਨੀ-ਬੰਗਲਾਦੇਸ਼ੀਆਂ ਨੂੰ ਦੇਸ਼ ‘ਚੋਂ ਬਾਹਰ ਕੱਢਣ ਲਈ ਜਲੂਸ ਕੱਢਿਆ। ਜਲੂਸ ‘ਚ ਰਾਜ ਠਾਕਰੇ ਦੇ ਨਾਲ ਉਨ੍ਹਾਂ ਦੀ ਪਤਨੀ ਸ਼ਰਮਿਲਾ ਠਾਕਰੇ ਅਤੇ ਬੇਟਾ ਅਮਿਤ ਠਾਕਰੇ ਵੀ ਸ਼ਾਮਿਲ ਹੋਏ। ਰਾਜ ਠਾਕਰੇ ਜਲੂਸ ਤੋਂ ਪਹਿਲਾਂ ਸਿੱਧੀਵਿਨਾਇਕ ਮੰਦਰ ਪਹੁੰਚੇ। ਉਨ੍ਹਾਂ ਨੇ ਮੰਦਰ ਵਿੱਚ ਪੂਜਾ ਅਰਚਨਾ ਕੀਤੀ। ਜਲੂਸ ਵਿੱਚ ਹਜ਼ਾਰਾਂ ਮਨਸੇ ਵਰਕਰਾਂ ਨੇ ਹਿੱਸਾ ਲਿਆ। ਜਲੂਸ ਹਿੰਦੂ ਜਿਮਖਾਨਾ ਤੋਂ ਸ਼ੁਰੂ ਹੋਇਆ ਅਤੇ ਮਰੀਨ ਡਰਾਈਵ ਹੁੰਦੇ ਹੋਏ ਦੱਖਣੀ ਮੁੰਬਈ ਦੇ ਅਜ਼ਾਦ ਮੈਦਾਨ ਵਿਖੇ ਸਮਾਪਤ ਹੋਇਆ। ਰਾਜ ਠਾਕਰੇ ਨੇ ਇੱਥੇ ਰੈਲੀ ਨੂੰ ਵੀ ਸੰਬੋਧਨ ਕੀਤਾ। ਜਲੂਸ ਦੇ ਮੱਦੇਨਜ਼ਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਹਾਲਾਂਕਿ ਪੁਲਿਸ ਨੇ ਮਨਸੇ ਨੂੰ ਮੁਸਲਿਮ ਪ੍ਰਭਾਵਸ਼ਾਲੀ ਦੱਖਣੀ-ਕੇਂਦਰੀ ਮੁੰਬਈ ਵਿੱਚ ਮੁਹੰਮਦ ਅਲੀ ਰੋਡ ਤੋਂ ਜਲੂਸ ਕੱਢਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਲੂਸ ਲਈ ਸਥਾਨਕ ਪੁਲਿਸ ਤੋਂ ਇਲਾਵਾ ਸਟੇਟ ਰਿਜ਼ਰਵ ਪੁਲਿਸ ਫੋਰਸ, ਦੰਗਾ ਰੋਕੂ ਪੁਲਿਸ, ਰੈਪਿਡ ਟਾਸਕ ਫੋਰਸ, ਬੰਬ ਰੋਕੂ ਦਸਤੇ ਅਤੇ 600 ਵਾਧੂ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਭੀੜ ‘ਚ ਸਾਦੇ ਕੱਪੜਿਆਂ ਵਿੱਚ ਵੀ ਪੁਲਿਸ ਤਾਇਨਾਤ ਕੀਤੀ ਗਈ ਅਤੇ ਡਰੋਨ ਕੈਮਰਿਆਂ ਤੇ ਸੀ.ਸੀ.ਟੀ.ਵੀ. ਨਾਲ ਵੀ ਨਿਗਰਾਨੀ ਕੀਤੀ ਗਈ। ਜਲੂਸ ਤੋਂ ਪਹਿਲਾਂ ਹੀ ਪਾਰਟੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਜਲੂਸ ਸੀ.ਏ.ਏ-ਐਨ.ਆਰ.ਸੀ-ਐਨ.ਪੀ.ਆਰ ਦੀ ਹਮਾਇਤ ਵਿੱਚ ਨਹੀਂ ਹੈ, ਸਗੋਂ ਦੇਸ਼ ‘ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ। ਪਾਕਿਸਤਾਨੀ-ਬੰਗਲਾਦੇਸ਼ੀ ਘੁਸਪੈਠੀਆਂ ਵਿਰੁੱਧ ਹੈ।

Comments are closed.

COMING SOON .....


Scroll To Top
11