Monday , 23 September 2019
Breaking News
You are here: Home » NATIONAL NEWS » ਗੁੰਮ ਹੋਏ ਜਹਾਜ਼-ਏ.ਐਨ. 32 ਦਾ ਮਿਲਿਆ ਮਲਬਾ

ਗੁੰਮ ਹੋਏ ਜਹਾਜ਼-ਏ.ਐਨ. 32 ਦਾ ਮਿਲਿਆ ਮਲਬਾ

ਨਵੀਂ ਦਿੱਲੀ, 11 ਜੂਨ- ਪਿਛਲੇ ਇੱਕ ਹਫ਼ਤੇ ਤੋਂ ਭਾਰਤੀ ਹਵਾਈ ਫ਼ੌਜ ਦੇ ਲਾਪਤਾ ਜਹਾਜ਼ ਏ.ਐਨ-32 ਦੀ ਖੋਜ ਮੁਹਿੰਮ ਦੌਰਾਨ ਅਰੁਣਾਚਲ ਪ੍ਰਦੇਸ਼ ‘ਚ ਲਿਪੋ ਤੋਂ ਜਹਾਜ਼ ਦਾ ਮਲਬਾ ਮਿਲ ਗਿਆ ਹੈ। ਭਾਰਤੀ ਹਵਾਈ ਫ਼ੌਜ ਦੇ ਐਮ.ਆਈ-17 ਹੈਲੀਕਾਪਟਰਾਂ ਨੂੰ ਮਲਬਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਜਹਾਜ਼ 3 ਜੂਨ ਨੂੰ ਜੋਰਹਾਟ ਹਵਾਈ ਮਾਰਗ ਤੋਂ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ। ਭਾਰਤੀ ਹਵਾਈ ਫ਼ੌਜ ਦੇ ਐਮ.ਆਈ-17 ਹੈਲੀਕਾਪਟਰਾਂ ਨੇ ਇਸ ਦਾ ਮਲਬਾ ਲੱਭਿਆ। ਹਵਾਈ ਫ਼ੌਜ ਨੇ ਦੱਸਿਆ ਕਿ ਇਹ ਖੇਤਰ ਐਮ.ਆਈ-17 ਹੈਲੀਕਾਪਟਰ ਵੱਲੋਂ 12,000 ਫੁੱਟ ਦੀ ਅਨੁਮਾਨਤ ਉਚਾਈ ‘ਤੇ ਨਾਰਥ ਆਫ ਲਿਪੋ ‘ਚ ਦੇਖਿਆ ਗਿਆ। ਪਿਛਲੇ ਇੱਕ ਹਫ਼ਤੇ ਤੋਂ ਇਸ ਜਹਾਜ਼ ਦੀ ਖੋਜ ਜ਼ੋਰ-ਸ਼ੋਰ ਨਾਲ ਜਾਰੀ ਸੀ। ਖ਼ਰਾਬ ਮੌਸਮ ਕਾਰਨ ਇਸ ਮੁਹਿੰਮ ਨੂੰ ਕਈ ਵਾਰ ਰੋਕਣਾ ਵੀ ਪਿਆ। ਰੂਸ ਦੇ ਬਣੇ ਜਹਾਜ਼ ਨੇ ਅਰੁਣਾਚਲ ਪ੍ਰਦੇਸ਼ ਦੇ ਸ਼ੀ–ਓਮੀ ਜ਼ਿਲ੍ਹੇ ਦੇ ਮੇਚੁਕਾ ਐਡਵਾਂਸਡ ਲੈਡਿੰਗ ਗਰਾਉਂਡ ਲਈ ਅਸਮ ਦੇ ਜੋਰਹਾਟ ਤੋਂ ਉਡਾਨ ਭਰੀ ਸੀ। ਜ਼ਮੀਨੀ ਕੰਟਰੋਲ ਰੂਮ ਨਾਲ ਜਹਾਜ਼ ਦਾ ਸੰਪਰਕ ਦੁਪਹਿਰ 1 ਵਜੇ ਟੁਟ ਗਿਆ ਸੀ।

Comments are closed.

COMING SOON .....


Scroll To Top
11