Tuesday , 31 March 2020
Breaking News
You are here: Home » PUNJAB NEWS » ਗੁਰੂ ਰਵਿਦਾਸ ਭਾਈਚਾਰੇ ਵੱਲੋਂ ਪੰਜਾਬ ਬੰਦ ਦਾ ਸੱਦਾ ਰਿਹਾ ਬੇਅਸਰ-ਮੰਡੀ ਵਿੱਚ ਹੋਇਆ ਆਮ ਕਾਰੋਬਾਰ

ਗੁਰੂ ਰਵਿਦਾਸ ਭਾਈਚਾਰੇ ਵੱਲੋਂ ਪੰਜਾਬ ਬੰਦ ਦਾ ਸੱਦਾ ਰਿਹਾ ਬੇਅਸਰ-ਮੰਡੀ ਵਿੱਚ ਹੋਇਆ ਆਮ ਕਾਰੋਬਾਰ

ਮੌੜ ਮੰਡੀ, 13 ਅਗਸਤ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੋਟੀ)- ਮਾਣਯੋਗ ਸੁਪਰੀਮ ਕੋਰਟ ਵੱਲੋਂ ਪਿਛਲੇ ਦਿਨੀ ਦਿੱਲੀ ਵਿਖੇ ਪੁਰਾਣੇ ਅਤੇ ਇਤਹਾਸਿਕ ਸ੍ਰੀ ਗੁਰੁ ਰਵਿਦਾਸ ਦੇ ਮੰਦਰ ਨੂੰ ਤੋੜਣ ਦੇ ਫੈਸਲੇ ਦੇ ਵਿਰੁੱਧ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਪਰ ਇਸ ਬੰਦ ਦਾ ਮੋੜ ਮੰਡੀ ਦੇ ਕਾਰੋਬਾਰ ਉਪਰ ਕੋਈ ਅਸਰ ਨਹੀ ਪਿਆ ਅਤੇ ਅੱਜ ਸਾਰਾ ਦਿਨ ਮੰਡੀ ਅੰਦਰ ਸ਼ਾਂਤਮਈ ਮਹੋਲ ਬਣਿਆ ਰਿਹਾ ਹਲਾਂਕਿ ਸਥਾਨਕ ਰਾਮਨਗਰ ਚੋਕ ਵਿੱਚ ਗੁਰੁ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਸੁਪਰੀਮ ਕੋਰਟ ਵੱਲੋਂ ਮੰਦਰ ਢਾਹੁਣ ਦੇ ਹੁਕਮਾਂ ਦੇ ਵਿਰੁੱਧ ਧਰਨਾ ਲਗਾਇਆ ਗਿਆ ਅਤੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ।ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਸਥਾਨਕ ਐਸ ਡੀ ਐਮ ਰਾਜਪਾਲ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਨਾਂ ਦਾ ਮੰਗ ਪੱਤਰ ਦੇ ਕੇ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਇਸ ਪ੍ਰਚੀਨ ਅਤੇ ਇਤਿਹਾਸਿਕ ਮੰਦਰ ਨਾਲ ਛੇੜਛਾੜ ਨਾ ਕਰਨ ਲਈ ਕਿਹਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨਾ ਦੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿੱਲੀ ਵੱਲ ਕੂਚ ਕਰਨਗੇ।

Comments are closed.

COMING SOON .....


Scroll To Top
11