Thursday , 27 February 2020
Breaking News
You are here: Home » Religion » ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ

ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ

ਲੁਧਿਆਣਾ, 17 ਜਨਵਰੀ (ਜਸਪਾਲ ਅਰੋੜਾ)- ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਆਗਮਨ ਨੂੰ ਸਮਰਪਿਤ ਅਤੇ ਨਵੇਂ ਸਾਲ 2020 ਦੇ ਆਮਦ ਦੀ ਖੁਸ਼ੀ ਵਿੱਚ ਨਿਰੋਲ ਗੁਰਮਤਿ ਪ੍ਰਚਾਰ ਸਤਿਸੰਗ ਮਿਸ਼ਨ ਸੁਖਮਨੀ ਸੋਸਾਇਟੀ ਅਤੇ ਮਹਿਲਾ ਸੇਵਾ ਵੈਲਫੇਅਰ ਸੋਸਾਇਟੀ (ਰਜਿ.) ਪਟਿਆਲਾ ਵੱਲੋਂ ਮਹਾਨ ਕੀਰਤਨ ਸਮਾਗਮ ਬਾਬਾ ਸ਼੍ਰੀ ਚੰਦ ਗੁਰਦੁਆਰਾ, ਪਟਿਆਲਾ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਸ਼ਾਮਲ ਹੋਏ। ਜਿਸ ਦੌਰਾਨ ਪ੍ਰਚਾਰਕਾਂ ਨੇ ਕਿਹਾਸ ਕਿ ਅੱਜ ਜੋ ਸਿੱਖੀ ਸਰੂਪ ਦਿਸ ਰਹੇ ਹਨ। ਇਹ ਸਭ ਗੁਰੂ ਗੋਬਿੰਦ ਸਿੰਘ ਜੀ ਸਦਕਾ ਹਨ, ਜਿਹਨਾਂ ਨੇ ਸਾਨੂੰ ਜ਼ੁਲਮ ਖਿਲਾਫ ਲੜਨਾ ਸਿਖਾਇਆ ਅਤੇ ਸਾਦਗੀ ਵਾਲਾ ਜੀਵਨ ਬਤੀਤ ਕਰਨਾ ਸਿਖਾਇਆ। ਇਸ ਪ੍ਰੋਗਰਾਮ ਨੂੰ ਹਿੰਦੂ-ਸਿੱਖ ਅਤੇ ਨਾਮਧਾਰੀ ਸੰਗਤ ਨੇ ਮਿਲਕੇ ਮਨਾਇਆ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਝੁੱਗੀਆਂ ਵਿੱਚ ਰਹਿਣ ਵਾਲੇ 150 ਦੇ ਕਰੀਬ ਆਏ ਮੈਂਬਰਾਂ ਵੱਲੋਂ ਬਹੁਤ ਖੁਸ਼ੀ ਮਹਿਸੂਸ ਕੀਤੀ ਗਈ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅੱਜ ਅਸੀ ਹਿੰਦੂ-ਸਿੱਖ ਗੁਰੁ ਗੋਬਿੰਦ ਸਿੰਘ ਸਦਕਾ ਹਾਂ, ਨਹੀਂ ਤਾਂ ਮੁਸਲਮਾਨ ਹੋਣਾ ਸੀ।ਇਸ ਮੌਕੇ ਨਿਰੋਲ ਗੁਰਮਤਿ ਪ੍ਰਚਾਰ ਸਤਿਸੰਗ ਮਿਸ਼ਨ ਸੁਖਮਨੀ ਸੋਸਾਇਟੀ ਦੀ ਟੀਮ, ਜੋਗਿੰਦਰ ਸਿੰਘ (ਪ੍ਰਧਾਨ), ਬਲਦੇਵ ਸਿੰਘ, ਮਹਿੰਦਰ ਸਿੰਘ ਲਵਲੀ (ਮੀਤ ਪ੍ਰਧਾਨ), ਅਮਰਜੀਤ ਸਿੰਘ, ਜਗਦੀਸ਼ ਸਿੰਘ, ਚਰਨਜੀਤ ਸਿੰਘ ਮੰਗਾ, ਭੁਪਿੰਦਰ ਕੌਰ ਸਾਹਨੀ, ਹਰਪਾਲ ਸਿੰਘ (ਚੇਅਰਮੈਨ), ਸਿਮਰਨ ਕੌਰ, ਗੁਰਪ੍ਰੀਤ ਕੌਰ, ਸ਼ਮਸ਼ੇਰ ਸਿੰਘ, ਪ੍ਰਲਾਦ ਸਿੰਘ, ਅਤੇ ਮਹਿਲਾ ਸੇਵਾ ਵੈਲਫੇਅਰ ਸੋਸਾਇਟੀ ਦੀ ਟੀਮ ਦੇ ਮੈਂਬਰ ਕੁਲਦੀਪ ਕੌਰ (ਪ੍ਰਧਾਨ), ਸੰਤ ਹਰਮੀਤ ਸਿੰਘ, ਨਿਰਮਲ ਕੌਰ, ਹਰਮਨ ਕੌਰ, ਮਨਪ੍ਰੀਤ ਕੌਰ, ਗਗਨਦੀਪ ਕੌਰ, ਨਾਮਧਾਰੀ ਆਗੂ ਸੂਬਾ ਅਮਰੀਕ ਸਿੰਘ, ਸੰਤ ਗੁਰਮੁੱਖ ਸਿੰਘ, ਸੰਤ ਮੋਹਣ ਸਿੰਘ, ਸੰਤ ਬਲਦੇਵ ਸਿੰਘ, ਸੰਤ ਗੁਰਮੁੱਖ ਸਿੰਘ ਅਤੇ ਭਾਈ ਕਰਮਵੀਰ ਸਿੰਘ ਆਦਿ ਸ਼ਾਮਲ ਸਨ।

Comments are closed.

COMING SOON .....


Scroll To Top
11