Thursday , 19 July 2018
Breaking News
You are here: Home » INTERNATIONAL NEWS » ਗੁਰੂਘਰਾਂ ’ਚ ਭਾਰਤੀ ਡਿਪਲੋਮੈਟਾਂ ’ਤੇ ਪਾਬੰਦੀ ਮੰਦਭਾਗੀ : ਸਤਪਾਲ ਬਰਾੜ

ਗੁਰੂਘਰਾਂ ’ਚ ਭਾਰਤੀ ਡਿਪਲੋਮੈਟਾਂ ’ਤੇ ਪਾਬੰਦੀ ਮੰਦਭਾਗੀ : ਸਤਪਾਲ ਬਰਾੜ

ਵਾਸ਼ਿੰਗਟਨ ਡੀ. ਸੀ (ਬਿਓਰੋ) – ਅਮਰੀਕਾ ’ਚ ਪਿਛਲੇ ਦਿਨੀਂ ਕੁਝ ਗੁਰਦੁਆਰਾ ਕਮੇਟੀਆਂ ਵਲੋਂ ਭਾਰਤੀ ਡਿਪਲੋਮੈਟਸ ਦੇ ਦਾਖਲੇ ’ਤੇ ਲਾਈ ਪਾਬੰਦੀ ’ਤੇ ਸ਼ਰੋਮਣੀ ਅਕਾਲੀ ਦਲ ਅਮਰੀਕਾ ਨੇ ਸਖਤ ਪ੍ਰਤੀਕਰਮ ਦਿੱਤਾ ਹੈ। ਮੀਡੀਏ ਨੂੰ ਭੇਜੇ ਗਏ ਪ੍ਰੈਸ ਨੋਟ ਵਿਚ ਪਾਰਟੀ ਦੇ ਚੇਅਰਮੈਨ ਅਤੇ ਮੁੱਖ ਬੁਲਾਰੇ ਸ੍ਰ. ਸਤਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਸ ਤਰ੍ਹਾਂ ਕੱਟੜਵਾਦੀ ਫੈਸਲੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੇ ਹਿਤ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਚਹੁੰ ਵਰਨਾ ਲਈ ਸਾਂਝੇ ਦੁਨੀਆਂ ਦੇ ਪੰਜਵੇਂ ਵੱਡੇ ਸਿੱਖ ਧਰਮ ਦੇ ਧਾਰਮਿਕ ਅਸਥਾਨਾ ਵਿਚ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਦਾਖਲੇ ’ਤੇ ਪਾਬੰਦੀ ਲਾਉਣਾ ਸਿੱਖੀ ਸਿਧਾਂਤਾਂ ਦੀ ਘੋਰ ਅਵੱਗਿਆ ਹੈ। ਕਦੇ ਦਾਖਲਾ ਅਤੇ ਕਦੇ ਬੋਲਣ ਦੀ ਪਾਬੰਦੀ ਵਰਗੇ ਵੱਖ ਵੱਖ ਬਿਆਨਾਂ ਨੇ ਵਿਦੇਸ਼ਾਂ ਵਿਚਲੇ ਸਿੱਖਾਂ ਨੂੰ ਬੇਲੋੜੇ ਭੰਬਲਭੂਸੇ ਵਿਚ ਪਾ ਦਿੱਤਾ ਹੈ। ਭਾਵੇਂ ਕਿ ਸਮੇਂ ਦੀਆਂ ਵੱਖ ਵੱਖ ਸਰਕਾਰਾਂ ਵਲੋਂ ਸਿੱਖ ਮਸਲਿਆਂ ਨੂੰ ਹੱਲ ਕਰਨ ਵਿਚ ਹੋਈ ਦੇਰੀ ਹੀ ਅਜਿਹੇ ਘਟਨਾਕ੍ਰਮ ਦਾ ਕਾਰਨ ਬਣਦੀ ਹੈ ਪਰ ਇਸ ਤਰ੍ਹਾਂ ਬਾਈਕਾਟ ਦੇ ਸੱਦੇ ਇਹੋ ਜਿਹੇ ਮਸਲਿਆਂ ਦੇ ਕੋਈ ਵੀ ਸਾਰਥਿਕ ਹੱਲ ਨਹੀਂ ਬਣ ਸਕਦੇ। ਇਸ ਦੇ ਨਾਲ ਹੀ ਸ੍ਰ. ਬਰਾੜ ਨੇ ਵਿਦੇਸ਼ਾਂ ਵਿਚਲੇ ਭਾਰਤੀ ਦੂਤਵਾਸਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿੱਖ ਭਾਈਚਾਰੇ ਨਾਲ ਆਪਣੇ ਵਰਤਾਵੇ ਵਿਚ ਲੋੜ੍ਹੀਂਦੀ ਤਬਦੀਲੀ ਜ਼ਰੂਰ ਲਿਆਉਣ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਂਦ ਵਿਚ ਹੀ ਨਾ ਆਉਣ।

Comments are closed.

COMING SOON .....
Scroll To Top
11