Sunday , 19 January 2020
Breaking News
You are here: Home » PUNJAB NEWS » ਗੁਰਬਾਣੀ ਪ੍ਰਸਾਰਣ ‘ਤੇ ਏਕਾਧਿਕਾਰ ਗੁਰੂ ਸਾਹਿਬਾਨਾਂ ਦੇ ਸਿਧਾਤਾਂ ਤੋਂ ਉਲਟ : ਬੀਬੀ ਭੱਠਲ

ਗੁਰਬਾਣੀ ਪ੍ਰਸਾਰਣ ‘ਤੇ ਏਕਾਧਿਕਾਰ ਗੁਰੂ ਸਾਹਿਬਾਨਾਂ ਦੇ ਸਿਧਾਤਾਂ ਤੋਂ ਉਲਟ : ਬੀਬੀ ਭੱਠਲ

ਨਿੱਜੀ ਥਰਮਲਾਂ ਨਾਲ ਹੋਏ ਸਮਝੌਤਿਆਂ ਨੂੰ ਰੀਵਿਊ ਕਰਨ ਲਈ ਬਣਾਈ ਕਮੇਟੀ

ਲਹਿਰਾਗਾਗਾ, 14 ਜਨਵਰੀ (ਜਤਿੰਦਰ ਜਲੂਰ)-ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਅਤੇ ਗੁਰਬਾਣੀ ਕੀਰਤਨ ‘ਤੇ ਆਪਣੀ ਮਾਲਕੀ ਦਾ ਦਾਅਵਾ ਕਰਨਾ ਗੁਰਬਾਣੀ ਦਾ ਘੋਰ ਨਿਰਾਦਰ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਚੈਕ ਵੰਡ ਸਮਾਰੋਹ ਦੌਰਾਨ ਪਿੰਡ ਜਲੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਫੇਸਬੁੱਕ ਰਾਹੀਂ ਦਰਬਾਰ ਸਾਹਿਬ ਤੋਂ ਜਾਰੀ ਹੁੰਦੇ ਪਵਿੱਤਰ ਹੁਕਮਨਾਮੇ ਨੂੰ ਸ਼ੇਅਰ ਕਰਨ ਤੋਂ ਪੀ.ਟੀ.ਸੀ. ਚੈਨਲ ਵਲੋਂ ਰੋਕੇ ਜਾਣ ਸੰਬਧੀ ਪੁੱਛੇ ਜਾਣ ਤੇ ਇਸ ਨੂੰ ਬੇਹੱਦ ਮੰਦਭਾਗਾ ਕਰਾਰ ਦਿੰਦਿਆਂ ਬੀਬੀ ਭੱਠਲ ਨੇ ਕਿਹਾ ਕਿ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ‘ਤੇ ਇੱਕ ਟੀ.ਵੀ. ਚੈਨਲ ਦਾ ਏਕਾਧਿਕਾਰ ਗੁਰੂ ਸਾਹਿਬਾਨ ਵਲੋਂ ਵਿਖਾਏ ਸਰਵ ਸਾਂਝੀਵਾਲਤਾ ਦੇ ਸਿਧਾਂਤ ਦੇ ਉਲਟ ਹੈ । ਉਨ੍ਹਾਂ ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਇੱਕ ਮੀਟਿੰਗ ਕਰਕੇ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਪੀ.ਟੀ.ਸੀ. ਚੈਨਲ ਨੂੰ ਸ਼ਬਦ ਅਤੇ ਗੁਰਬਾਣੀ ਦੇ ਦਿੱਤੇ ਸਾਰੇ ਅਧਿਕਾਰ ਰੱਦ ਕੀਤੇ ਜਾਣ । ਪੰਜਾਬ ਵਿੱਚ ਬਿਜਲੀ ਦੂਜੇ ਰਾਜਾਂ ਤੋਂ ਮਹਿੰਗੀ ਹੋਣ ਲਈ ਉਨ੍ਹਾਂ ਅਕਾਲੀ ਭਾਜਪਾ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨਿੱਜੀ ਥਰਮਲ ਪਲਾਂਟਾਂ ਨਾਲ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਸਮਝੌਤਿਆਂ ਦਾ ਰੀਵਿਊ ਕਰਨ ਲਈ ਉੱਚ ਅਧਿਕਾਰੀਆਂ ਤੇ ਮਾਹਿਰਾਂ ਦੀ ਇਕ ਕਮੇਟੀ ਗਠਿਤ ਕੀਤੀ ਗਈ ਹੈ ਜੋ ਪਿਛਲੀ ਸਰਕਾਰ ‘ਚ ਨਿੱਜੀ ਥਰਮਲ ਪਲਾਂਟਾਂ ਨਾਲ ਹੋਏ ਸਾਰੇ ਸਮਝੌਤਿਆਂ ਦੀ ਡੂੰਘਾਈ ਨਾਲ ਜਾਂਚ ਕਰੇਗੀ ਤਾਂ ਜੋ ਪੰਜਾਬ ਸਿਰ ਪੈ ਰਹੇ ਹਜ਼ਾਰਾਂ ਕਰੋੜ ਰੁਪਏ ਦੇ ਵਾਧੂ ਬੋਝ ਦੀ ਸਥਿਤੀ ‘ਚੋਂ ਨਿਕਲਿਆ ਜਾ ਸਕੇ ਤੇ ਭਵਿੱਖ ਦੀ ਨੀਤੀ ਤੈਅ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ‘ਚ ਇਨ੍ਹਾਂ ਸਮਝੌਤਿਆਂ ਦੀ ਵਜ੍ਹਾ ਨਾਲ ਹੀ ਪੰਜਾਬ ਨੂੰ 2 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ ਤੇ ਇਸੇ ਕਾਰਨ ਬਿਜਲੀ ਦੇ ਰੇਟਾਂ ‘ਚ ਵਾਧਾ ਕਰਨਾ ਪੈ ਰਿਹਾ ਹੈ। ਇਸ ਮੌਕੇ ਬੀਬੀ ਭੱਠਲ ਦੇ ਓ ਐਸ ਡੀ ਸ ਰਵਿੰਦਰ ਸਿੰਘ ਟੁਰਨਾ, ਮੀਡੀਆ ਸਲਾਹਕਾਰ ਸ ਸਨਮੀਕ ਸਿੰਘ ਹੈਨਰੀ ਸਿੱਧੂ, ਐਸ ਡੀ ਐਮ ਲਹਿਰਾ ਸ੍ਰੀ ਕਾਲਾ ਰਾਮ ਕਾਂਸਲ, ਬੀ ਡੀ ਪੀ ਓ ਸ ਗੁਰਨੇਤ ਸਿੰਘ ਜਲਵੇੜਾ, ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਰਵਿੰਦਰ ਕੁਮਾਰ ਰਿੰਕੂ ਗੁਰਨੇ, ਰਾਜੇਸ਼ ਕੁਮਾਰ ਭੋਲਾ ਸੀਨੀਅਰ ਕਾਂਗਰਸੀ ਆਗੂ, ਗੁਰਲਾਲ ਸਿੰਘ ਜਿਲ੍ਹਾ ਚੇਅਰਮੈਨ ਐਸ ਸੀ ਸੈਲ,ਟਰੱਕ ਯੂਨੀਅਨ ਦੇ ਪ੍ਰਧਾਨ ਕਿਰਪਾਲ ਸਿੰਘ ਨਾਥਾ, ਸਾਬਕਾ ਪ੍ਰਧਾਨ ਦਰਬਾਰਾ ਸਿੰਘ ਹੈਪੀ, ਕਸਮੀਰਾ ਸਿੰਘ ਜਲੂਰ ਪ੍ਰਧਾਨ ਸੈਲਰ ਐਸ਼ੋਸ਼ੀਏਸ਼ਨ, ਸੁਖਰਾਮ ਸਿੰਘ ਪੱਪੀ ਖੰਡੇਵਾਦ, ਸਰਪੰਚ ਜਸਵਿੰਦਰ ਸਿੰਘ ਰਿੰਪੀ ਲਹਿਲ, ਗੁਰਵਿੰਦਰ ਸਿੰਘ ਬੱਗੜ , ਮਦਨ ਕਲੇਰ ਰਾਏਧਰਾਣਾ, ਗੁਰਸੇਵ ਸਿੰਘ ਰੋੜੇਵਾਲਾ,ਸਤਗੁਰ ਸਿੰਘ ਰੋੜੇਵਾਲਾ, ਸ਼ੇਰਵਿੰਦਰ ਸਿੰਘ ਡਸਕਾ, ਭਰਵਿੰਦਰ ਰਾਜੂ ਅਤੇ ਗੁਰਦੀਪ ਕਲੇਰ ਰਾਏਧਰਾਣਾ, ਨਿਰਭੈ ਸਿੰਘ ਢੀਂਡਸਾ ,ਨੈਬ ਸਿੰਘ ਜਲੂਰ, ਮਨਦੀਪ ਸਿੰਘ ਬੰਟੀ , ਬਲਜੀਤ ਸਿੰਘ ਸਰਾਓ ,ਡਾ ਬੱਗਾ ਸਿੰਘ ਭੂਟਾਲ ਖੁਰਦ ਆਦਿ ਹਾਜਰ ਸਨ।

Comments are closed.

COMING SOON .....


Scroll To Top
11