Sunday , 21 April 2019
Breaking News
You are here: Home » PUNJAB NEWS » ਗੁਰਪ੍ਰੀਤ ਸਿੰਘ ਕੌਹਰੀਆ ਤੇ ਜਸਕਰਨ ਸਿੰਘ ਕੜਿਆਲ ਸਾਥੀਆਂ ਸਮੇਤ ਟੀਮ ਧੀਮਾਨ ’ਚ ਹੋਏ ਸ਼ਾਮਲ

ਗੁਰਪ੍ਰੀਤ ਸਿੰਘ ਕੌਹਰੀਆ ਤੇ ਜਸਕਰਨ ਸਿੰਘ ਕੜਿਆਲ ਸਾਥੀਆਂ ਸਮੇਤ ਟੀਮ ਧੀਮਾਨ ’ਚ ਹੋਏ ਸ਼ਾਮਲ

ਦਿੜਬਾ ਮੰਡੀ, 15 ਅਪ੍ਰੈਲ (ਸਤਪਾਲ ਖਡਿਆਲ)- ਕਾਂਗਰਸ ਪਾਰਟੀ ਦੀ ਦਿੜਬਾ ਵਿਚਲੀ ਸਿਆਸਤ ਵਿਚ ਉਸ ਵੇਲੇ ਨਵਾਂ ਮੌੜ ਆ ਗਿਆ ਜਦੋ ਹਲਕੇ ਦੇ ਦੋ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਕੌਹਰੀਆ ਤੇ ਜਸਕਰਨ ਸਿੰਘ ਕੜਿਆਲ ਆਪਣੇ ਸਾਥੀਆ ਸਮੇਤ ਉਘੇ ਸਮਾਜ ਸੇਵਕ ਤੇ ਯੂਥ ਕਾਂਗਰਸ ਦੇ ਹਰਮਨ ਪਿਆਰੇ ਆਗੂ ਜਸਵਿੰਦਰ ਸਿੰਘ ਧੀਮਾਨ ਦੀ ਟੀਮ ਵਿਚ ਸ਼ਾਮਲ ਹੋ ਗਏ ।ਇਸ ਸਬੰਧੀ ਜਾਣਕਾਰੀ ਦਿੰਦਿਆ ਧੀਮਾਨ ਦੇ ਨੇੜਲੇ ਸਾਥੀ ਪ੍ਰਗਟ ਸਿੰਘ ਘੁਮਾਣ ਨੇ ਦਸਿਆ ਕਿ ਸ੍ਰ ਸੁਰਜੀਤ ਸਿੰਘ ਧੀਮਾਨ ਵਿਧਾਇਕ ਅਮਰਗੜ੍ਹ ਦਾ ਪਰਿਵਾਰ ਰਾਜਨੀਤੀ ਦੇ ਨਾਲ ਨਾਲ ਹਲਕੇ ਦੇ ਲੋਕਾ ਨਾਲ ਪਰਿਵਾਰ ਵਾਂਗ ਵਿਚਰਦਾ ਹੈ ।ਇਸ ਸਮੇਂ ਸੰਗਰੂਰ ਜਿਲੇ ਦੀ ਸਿਆਸਤ ਵਿਚ ਜਸਵਿੰਦਰ ਸਿੰਘ ਧੀਮਾਨ ਹਰਮਨ ਪਿਆਰੇ ਆਗੂ ਹਨ । ਇਸ ਕਰਕੇ ਜਿਲੇ ਦਾ ਸਮੁਚਾ ਯੂਥ ਅਜ ਧੀਮਾਨ ਦੀ ਅਗਵਾਈ ਹੇਠ ਕੰਮ ਕਰਨਾ ਚਾਹੁੰਦਾ ਹੈ ।ਇਸ ਮੌਕੇ ਜਸਵਿੰਦਰ ਸਿੰਘ ਧੀਮਾਨ ਨੇ ਦੋਵੇਂ ਆਗੂਆ ਦਾ ਸਵਾਗਤ ਕਰਦਿਆ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦੇਣ ਦਾ ਵਾਅਦਾ ਕੀਤਾ

Comments are closed.

COMING SOON .....


Scroll To Top
11