Sunday , 19 January 2020
Breaking News
You are here: Home » PUNJAB NEWS » ਗੁਰਪ੍ਰੀਤ ਸਿੰਘ ਕਾਂਗੜ ਦਿੱਲੀ ਵਿਧਾਨ ਸਭਾ ਚੋਣਾਂ ਦੇ ਆਬਜ਼ਰਵਰ ਨਿਯੁਕਤ

ਗੁਰਪ੍ਰੀਤ ਸਿੰਘ ਕਾਂਗੜ ਦਿੱਲੀ ਵਿਧਾਨ ਸਭਾ ਚੋਣਾਂ ਦੇ ਆਬਜ਼ਰਵਰ ਨਿਯੁਕਤ

ਭਗਤਾ ਭਾਈ ਕਾ, 15 ਜਨਵਰੀ (ਸਵਰਨ ਸਿੰਘ ਭਗਤਾ, ਮੱਖਣ ਸਿੰਘ ਬੁੱਟਰ)- ਵਿਧਾਨ ਸਭਾ ਦਿੱਲੀ ਦੀਆਂ ਚੋਣਾਂ ਜਿੱਤਣ ਲਈ ਕਾਂਗਰਸ ਪਾਰਟੀ ਨੇ ਆਪਣੀ ਮੁਹਿੰਮ ਤੇਜ ਕਰ ਦਿੱਤੀ ਹੈ ਜਿਸ ਦੇ ਤਹਿਤ ਪਾਰਟੀ ਹਾਈ ਕਮਾਂਡ ਨੇ ਦਿੱਲੀ ਵਿੱਚ ਪਾਰਟੀ ਦਾ ਚੋਣ ਪ੍ਰਚਾਰ ਕਰਨ ਲਈ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਆਬਜਰਵਰ ਨਿਯੁਕਤ ਕਰ ਦਿੱਤਾ ਹੈ।ਇਸ ਮੋਕੇ ਗੁਰਪ੍ਰੀਤ ਸਿੰਘ ਕਾਂਗੜ ਮਾਲ ਮੰਤਰੀ ਪੰਜਾਬ ਨੇ ਬਤੌਰ ਆਬਜਰਵਰ ਨਿਯੁਕਤ ਕਰਨ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਪਾਰਟੀ ਵੱਲੋਂ ਸੌਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਗੁਰਪ੍ਰੀਤ ਸਿੰਘ ਕਾਂਗੜ ਨੂੰ ੨੦ ਜਨਵਰੀ ਤੋਂ ੬ ਫਰਵਰੀ ਤੱਕ ਦਿੱਲੀ ਵਿਧਾਨ ਸਭਾ ਚੋਣਾਂ ਦੋਰਾਨ ਆਬਜਰਵਰ ਕੰਮ ਕਰਨ ਦੀ ਹਦਾਇਤ ਕੀਤੀ ਗਈ ਹੈ।ਗੁਰਪ੍ਰੀਤ ਸਿੰਘ ਕਾਂਗੜ ਦੀ ਇਸ ਨਿਯੁਕਤੀ ਤੇ ਸੀ.ਕਾਗਰਸੀ ਆਗੂ ਇੰਦਰਜੀਤ ਸਿੰਘ ਮਾਨ,ਇੰਦਰਜੀਤ ਸਿੰਘ ਜੱਗਾ ਸਰਪੰਚ ਭੋਡੀਪੁਰਾ,ਯੂਥ ਆਗੂ ਬੂਟਾ ਸਿੰਘ ਸਿੱਧੂ ਭਗਤਾ, ਯਾਦਵਿੰਦਰ ਸਿੰਘ ਪੱਪੂ,ਪ੍ਰਧਾਨ ਜਗਜੀਤ ਸਿੰਘ ਬਰਾੜ, ਸੁਖਦੇਵ ਸਿੰਘ ਭੋਡੀਪੁਰਾ ਆਦਿ ਨੇ ਕਾਂਗਰਸ ਹਾਈ ਕਮਾਡ ਦਾ ਤਹਿ ਦਿਲੋਂ ਧੰਨਵਾਦ ਕੀਤਾ।

Comments are closed.

COMING SOON .....


Scroll To Top
11