Tuesday , 18 June 2019
Breaking News
You are here: Home » Religion » ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਖ਼ਾਲਸਾ ਸਾਜਨਾ ਪੁਰਬ ਸਬੰਧੀ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਣਗੇ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਖ਼ਾਲਸਾ ਸਾਜਨਾ ਪੁਰਬ ਸਬੰਧੀ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਣਗੇ

ਜਲੰਧਰ, 11 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਜਲੰਧਰ ਦੇ ਪ੍ਰਧਾਨ ਸ.ਅਜੀਤ ਸਿੰਘ ਸੇਠੀ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਖਾਲਸਾ ਸਾਜਨਾ ਪੁਰਬ ਸੰਬੰਧੀ ਸਵੇਰ ਅਤੇ ਸ਼ਾਮ ਦੇ ਦੀਵਾਨ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਮਨਾਏ ਜਾ ਰਹੇ ਹਨ।ਇਸ ਮੌਕੇ ਭਾਈ ਨਵਨੀਤ ਸਿੰਘ,ਭਾਈ ਅਰਵਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਮਾਡਲ ਟਾਊਨ ,ਭਾਈ ਬ੍ਰਹਮਜੋਤ ਸਿੰਘ ਜੀ ਗੋਪਾਲ ਨਗਰ ਵਾਲੇ,ਭਾਈ ਉਂਕਾਰ ਸਿੰਘ ਜੀ ਊਨਾ ਵਾਲੇ ਅਤੇ ਗੁਰੁੂ ਅਮਰ ਦਾਸ ਪਬਲਿਕ ਸਕੂਲ ਦੇ ਬੱਚੇ ਗੁਰਬਾਣੀ ਦਾ ਰਸ-ਭਿੰਨਾ ਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ।ਭਾਈ ਅਜੀਤ ਸਿੰਘ ਜੀ ਰਤਨ ਅਤੇ ਬੀਬੀ ਜਸਜੀਤ ਕੌਰ ਜੀ ਕਥਾ ਵਾਚਕ ਗੁਰੁ ਗੋਬਿੰਦ ਸਿੰਘ ਜੀ ਦੇ ਮਹਾਨ ਕਾਰਨਾਮਿਆਂ ਅਤੇ ਖਾਲਸਾ ਪੰਥ ਦੀ ਸਾਜਨਾ ਬਾਰੇ ਵਿਸਥਾਰ ਨਾਲ ਰੋਸ਼ਨੀ ਪਾਉਣਗੇ।ਸਵੇਰੇ ਦੇ ਦੀਵਾਨਾਂ ਦੀ ਸਮਾਪਤੀ 14 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 12:15 ਤੇ ਹੋਵੇਗੀ ਅਤੇ ਰਾਤ ਦੇ ਦੀਵਾਨਾਂ ਦੀ ਸਮਾਪਤੀ ਰਾਤੀ 9:35 ਤੇ ਹੋਵੇਗੀ ਅਤੇ ਦੀਵਾਨਾਂ ਦੀ ਸਮਾਪਤੀ ਦੇ ਉਪਰੰਤ ਸਵੇਰੇ ਅਤੇ ਸ਼ਾਮ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

Comments are closed.

COMING SOON .....


Scroll To Top
11