Sunday , 5 April 2020
Breaking News
You are here: Home » Editororial Page » ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

ਜਲੰਧਰ- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ। ਇਸ ਮੌਕੇ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਅਜੀਤ ਸਿੰਘ ਸੇਠੀ ਜੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਭਾਈ ਨਿਰਮਲ ਸਿੰਘ ਜੀ ਪੰਜਵੜ ਹਜ਼ੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਭਾਈ ਵਰਿੰਦਰ ਸਿੰਘ ਜੀ ਲੁਧਿਆਣਾ ਵਾਲੇ, ਭਾਈ ਗੁਰਦੇਵ ਸਿੰਘ ਜੀ ਅਤੇ ਭਾਈ ਅਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ, ਇਸਤਰੀ ਸਤਸੰਗ ਸਭਾ ਮਾਡਲ ਟਾਊਨ, ਗੁਰੂ ਅਮਰਦਾਸ ਪਬਲਿਕ ਸਕੂਲ ਦੇ ਬੱਚਿਆ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇਂ ਗਿਆਨੀ ਅਜੀਤ ਸਿੰਘ ਜੀ ਰਤਨ, ਭਾਈ ਰਬਿੰਦਰ ਸਿੰਘ ਜੀ ਅਤੇ ਬੀਬੀ ਜਸਜੀਤ ਕੌਰ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਅਤੇ ਸਿੱਖਿਆਂਵਾਂ ਉਪਰ ਵਿਸਥਾਰ ਸਹਿਤ ਚਾਨਣਾ ਪਾਇਆ।ਸ੍ਰੀ ਗੁਰੂ ਗ੍ਰੰਥ ਸਾਹਿਬ ਬਹੁਤ ਹੀ ਸੁੰਦਰ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਵਿੱਚ ਗੁਰਦੁਆਰਾ ਸਾਹਿਬ ਵਿੱਖੇ ਸੁਸ਼ੋਭਿਤ ਸਨ।
ਇਸ ਮੌਕੇ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਜਲੰਧਰ, ਚੌਧਰੀ ਸੰਤੋਖ ਸਿੰਘ ਐਮ. ਪੀ., ਸ. ਨਿਰੰਜਨ ਸਿੰਘ ਡਾਇਰੈਕਟਰ ਇਨਫੋਰਸਮੈਂਟ, ਸ. ਉਂਕਾਰ ਸਿੰਘ ਬਰਾੜ ਐਸ. ਐਚ. ਓ. ਮਾਡਲ ਟਾਊਨ ਜਲੰਧਰ, ਸ਼੍ਰੀਮਤੀ ਅਰੁਣਾ ਅਰੋੜਾ ਕੌਂਸਲਰ, ਨੇ ਵਿਸ਼ੇਸ਼ ਤੌਰ ਤੇ ਗੁਰੂ ਘਰ ਵਿੱਚ ਹਾਜਰੀ ਭਰੀ। ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਅਤੇ ਸੰਗਤਾਂ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸੁਣਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਉਹਨਾਂ ਨੇ ਸਾਰਿਆਂ ਨੂੰ ਦਸ਼ਮੇਸ਼ ਪਿਤਾ ਵਲੋਂ ਵਿਖਾਏ ਗਏ ਰਸਤੇ ਤੇ ਚਲਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਮਨੁਖਤਾ ਨੂੰ ਆਪਸੀ ਭਾਈਚਾਰਾ ਅਤੇ ਸਾਂਝ ਦਾ ਸੰਦੇਸ਼ ਦਿਤਾ ਹੈ ਜਿਸ ਤੇ ਚਲਣਾ ਸਾਡੇ ਸਾਰਿਆਂ ਦਾ ਫਰਜ਼ ਹੈ । ਉਹਨਾਂ ਕਿਹਾ ਕਿ ਸਨ 1699 ਵਿਚ ਖਾਲਸੇ ਦੀ ਸਿਰਜਣਾ ਕਰਕੇ ਗੁਰੂ ਸਾਹਿਬ ਨੇ ਸਰਬ ਸਾਂਝੀਵਾਲਤਾ ਦੀ ਇਕ ਐਸੀ ਫੌਜ ਖੜੀ ਕੀਤੀ ਜੋ ਨਿਆ, ਬਰਾਬਰੀ, ਸਰਬਤ ਦੇ ਭਲੇ ਅਤੇ ਮਨੁਖਤਾ ਦੇ ਹਿਤਾਂ ਦੀ ਰਾਖੀ ਲਈ ਹਮੇਸ਼ਾ ਤਿਆਰ ਰਹਿੰਦੀ ਹੈ । ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਅਜੀਤ ਸਿੰਘ ਜੀ ਸੇਠੀ ਅਤੇ ਮੈਂਬਰ ਸਾਹਿਬਾਨ ਸ. ਮੋਹਿੰਦਰਜੀਤ ਸਿੰਘ, ਸ. ਕੰਵਲਜੀਤ ਸਿੰਘ ਕੋਛੜ, ਸ. ਸੁਰਜੀਤ ਸਿੰਘ ਅਰੋੜਾ, ਸ. ਕੁਲਤਾਰਨ ਸਿੰਘ ਅਨੰਦ, ਸ. ਤੇਜਦੀਪ ਸਿੰਘ ਸੇਠੀ, ਸ. ਗਗਨਦੀਪ ਸਿੰਘ ਸੇਠੀ ਨੇ ਸੰਗਤਾਂ ਵਿਚ ਹਾਜ਼ਰੀ ਭਰੀ। ਗਰਦੁਆਰਾ ਸਾਹਿਬ ਨੂੰ ਰੰਗ-ਬਿਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ ਸੀ। ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਉਣ, ਜਲ ਛਕਾਉਣ ਅਤੇ ਬਰਤਨਾਂ ਦੀ ਸੇਵਾ ਸਿੱਖ ਨੈਸ਼ਨਲ ਸੇਵਕ ਸਭਾ ਗੁਰਦੁਆਰਾ ਮਾਡਲ ਟਾਊਨ, ਗੁਰੂ ਅਮਰਦਾਸ ਪਬਲਿਕ ਸਕੂਲ ਦੇ ਸਟਾਫ, ਗੁਰੂ ਨਾਨਕ ਨਰਸਿੰਗ ਟ੍ਰੇਨਿੰਗ ਇੰਸੀਚਊਟ ਦੀਆਂ ਵਿਦਿਆਰਥਣਾਂ ਅਤੇ ਸਮੂਹ ਸਾਧ ਸੰਗਤ ਵਲੋਂ ਕੀਤੀ ਗਈ।
– ਪੰਜਾਬ ਟਾਇਮਜ਼ ਬਿਊਰੋ

Comments are closed.

COMING SOON .....


Scroll To Top
11