Tuesday , 18 February 2020
Breaking News
You are here: Home » INTERNATIONAL NEWS » ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ (ਜਰਮਨੀ) ਵਿਖੇ ਨਿਰੰਕਾਰੀ ਪ੍ਰਚਾਰਕ ਰਾਹੁਲ ਕੁਮਾਰ ਨੂੰ ਸਟੇਜ ਤੋਂ ਬੁਲਾਉਣ ਕਾਰਨ ਵੱਡਾ ਵਿਵਾਦ-ਪ੍ਰਬੰਧਕਾਂ ਖਿਲਾਫ ਕਾਰਵਾਈ ਦੀ ਮੰਗ ਉੱਠੀ

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ (ਜਰਮਨੀ) ਵਿਖੇ ਨਿਰੰਕਾਰੀ ਪ੍ਰਚਾਰਕ ਰਾਹੁਲ ਕੁਮਾਰ ਨੂੰ ਸਟੇਜ ਤੋਂ ਬੁਲਾਉਣ ਕਾਰਨ ਵੱਡਾ ਵਿਵਾਦ-ਪ੍ਰਬੰਧਕਾਂ ਖਿਲਾਫ ਕਾਰਵਾਈ ਦੀ ਮੰਗ ਉੱਠੀ

ਫਰੈਂਕਫਰਟ (ਜਰਮਨੀ), 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ 40 ਮੁਕਤਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਲੰਘੀ 19 ਜਨਵਰੀ ਨੂੰ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਇੱਕ ਕਥਿਤ ਨਿਰੰਕਾਰੀ ਪ੍ਰਚਾਰਕ ਰਾਹੁਲ ਕੁਮਾਰ ਨੂੰ ਗੁਰਦੁਆਰੇ ਦੀ ਸਟੇਜ ਤੋਂ ਬੁਲਾਏ ਜਾਣ ਕਾਰਨ ਵੱਡਾ ਵਿਵਾਦ ਖੜਾ ਹੋ ਗਿਆ ਹੈ। ਯੂਰਪ ਦੀਆਂ ਸੰਗਤਾਂ ਵਿੱਚ ਇਸ ਘਟਨਾ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਿਸਾਖੀ ਮੌਕੇ 13 ਅਪ੍ਰੈਲ 1978 ਨੂੰ ਨਿਰੰਕਾਰੀਆਂ ਵੱਲੋਂ ਅਮ੍ਰਿਤਸਰ ਵਿਖੇ 13 ਸਿੱਖਾਂ ਨੂੰ ਸ਼ਹੀਦ ਕਰਨ ਅਤੇ ਸਿੱਖਾਂ ਵਿਰੁੱਧ ਕੂੜ ਪ੍ਰਚਾਰ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਰੰਕਾਰੀਆਂ ਨੂੰ ਪੰਥ ਵਿੱਚੋਂ ਕੱਢ ਦਿੱਤਾ ਸੀ ਅਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਾਜਿਕ ਰਿਸ਼ਤਾ ਰੱਖਣ ਦੀ ਰੋਕ ਲਗਾ ਦਿੱਤੀ ਗਈ ਸੀ। ਇਹ ਰੋਕ ਹਾਲੇ ਤੱਕ ਜਾਰੀ ਹੈ। ਇਹ ਧਾਰਮਿਕ ਪ੍ਰੋਗਰਾਮ ਕਰਵਾਉਣ ਵਾਲੀ ਸ਼ੇਰ-ਏ-ਪੰਜਾਬ ਪੰਜਾਬੀ ਸਭਾ ਫਰੈਂਕਫਰਟ ਦੇ ਮੁੱਖ ਪ੍ਰਬੰਧਕਾਂ ‘ਚ ਸੋਹਨ ਸਿੰਘ ਧਾਲੀਵਾਲ ਸਰਪ੍ਰਸਤ, ਬਲਵਿੰਦਰ ਸਿੰਘ ਵਿਰਕ ਪ੍ਰਧਾਨ, ਹਰਿੰਦਰ ਸਿੰਘ ਢਿੱਲੋਂ ਚੇਅਰਮੈਨ, ਹਰਮੀਤ ਸਿੰਘ ਲੇਹਲ ਕੈਸ਼ੀਅਰ, ਮਨਜਿੰਦਰ ਸਿੰਘ ਰੰਧਾਵਾ ਆਰਗੇਨਾਈਜ਼ਰ, ਰਾਜ ਸਿੰਘ ਗਿੱਲ ਜਨਰਲ ਸਕੱਤਰ ਅਤੇ ਸੁੱਖਾ ਸਿੰਘ ਵਿਰਕ ਵਰਗੇ ਸਿੱਖ ਆਗੂ ਸ਼ਾਮਿਲ ਹਨ। ਇਸ ਪ੍ਰੋਗਰਾਮ ਸਮੇਂ ਸਟੇਜ ਦੀ ਕਾਰਵਾਈ ਪੰਜਾਬ ਏਕਤਾ ਪਾਰਟੀ ਦੇ ਸਥਾਨਕ ਆਗੂ ਦਵਿੰਦਰ ਸਿੰਘ ਗਲੋਟੀ ਵੱਲੋਂ ਚਲਾਈ ਗਈ। ਹਾਲੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਕਿ ਨਿਰੰਕਾਰੀ ਪ੍ਰਚਾਰਕ ਨੂੰ ਗੁਰਦੁਆਰਾ ਸਾਹਿਬ ਵਿਖੇ ਬੁਲਾਉਣ ਲਈ ਕੋਣ ਲੈ ਕੇ ਆਇਆ ਸੀ। ਸਮਾਗਮ ਦੌਰਾਨ ਨਿਰੰਕਾਰੀ ਪ੍ਰਚਾਰਕ ਨੂੰ ਪ੍ਰਬੰਧਕਾਂ ਵੱਲੋਂ ਬਕਾਇਦਾ ਸਿਰੋਪਾਓ ਦੇ ਕੇ
ਸਨਮਾਨਿਤ ਵੀ ਕੀਤਾ ਗਿਆ। ਸਿੱਖ ਸੰਗਤਾਂ ਵਿੱਚ ਇਸ ਘਟਨਾ ਵਿਰੁੱਧ ਕਾਫੀ ਰੋਸ ਹੈ। ਕੁਝ ਸਿੱਖ ਆਗੂਆਂ ਵੱਲੋਂ ਇਸ ਮਸਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੱਕ ਵੀ ਪਹੁੰਚਾਇਆ ਗਿਆ ਹੈ। ਹਾਲੇ ਤੱਕ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਚੱਲ ਰਹੀ ਹੈ। ਗੁਰਦੁਆਰਾ ਸਾਹਿਬ ਵਿੱਚ ਇਹ ਪ੍ਰੋਗਰਾਮ ਸੋਹਣ ਸਿੰਘ ਧਾਲੀਵਾਲ ਵੱਲੋਂ ਬੁੱਕ ਕਰਵਾਇਆ ਗਿਆ ਸੀ।

Comments are closed.

COMING SOON .....


Scroll To Top
11