ਰਸੀਵਰ-ਕਮ-ਤਹਿਸੀਲਦਾਰ ਸਰਦਾਰ ਕਰਨਦੀਪ ਸਿੰਘ ਭੁੱਲਰ ਵੱਲੋਂ ਕੀਤੇ ਗਏ ਬੇਮਿਸਾਲ ਪ੍ਰਬੰਧਾਂ ਦੀ ਚਾਰ-ਚੁਫ਼ੇਰੇ ਪ੍ਰਸੰਸਾ
ਜਲੰਧਰ, 18 ਜੂਨ (ਬਲਜੀਤ ਸਿੰਘ ਬਰਾੜ)-ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤਲ੍ਹਣ ਵਿਖੇ ਗੁਰਦੁਆਰਾ ਸਾਹਿਬ ਦੇ ਰਸੀਵਰ-ਕਮ-ਤਹਿਸੀਲਦਾਰ ਸ. ਕਰਨਦੀਪ ਸਿੰਘ ਭੁਲਰ ਦੀ ਅਗਵਾਈ ਹੇਠ 3-ਦਿਨਾ 66ਵਾਂ ਸ਼ਹੀਦੀ ਜੋੜ ਮੇਲਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਸ਼ਹੀਦੀ ਜੋੜ ਮੇਲੇ ਦੇ ਪਹਿਲੇ ਦਿਨ ਦਸਤਾਰ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਡੀ ਗਿਣਤੀ ਵਿਚ ਨੌਜਵਾਨਾਂ ਨੇ ਹਿਸਾ ਲਿਆ ? ਸਾਬਕਾ ਸੰਸਦ ਮੈਂਬਰ ਸ੍ਰੀ ਮਹਿੰਦਰ ਸਿੰਘ ਕੇ. ਪੀ., ਸਾਬਕਾ ਵਿਧਾਇਕ ਸ. ਕੰਵਲਜੀਤ ਸਿੰਘ ਲਾਲੀ ਤੇ ਹੋਰ ਸੀਨੀਅਰ ਆਗੂ ਉਚੇਚੇ ਤੌਰ ‘ਤੇ ਪੁਜੇ, ਜਿਨ੍ਹਾਂ ਨੂੰ ਰਸੀਵਰ ਸ. ਕਰਨਦੀਪ ਸਿੰਘ ਭੁਲਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਗੂ ਰਾਮ ਤਲ੍ਹਣ, ਭੁਪਿੰਦਰ ਸਿੰਘ ਭਿੰਦਾ, ਜਸਵੰਤ ਸਿੰਘ ਬਾਂਸਲ ਤੇ ਪ੍ਰਗਟ ਸਿੰਘ ਪਤਾਰਾ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਐਸ. ਪੀ. ਸ. ਜਗਜੀਤ ਸਿੰਘ ਸਰੋਆ ਦੀ ਅਗਵਾਈ ਹੇਠ ਖੇਡ ਮੇਲੇ ਦੀ ਸ਼ੁਰੂਆਤ ਵੀ ਸ੍ਰੀ ਮਹਿੰਦਰ ਸਿੰਘ ਕੇ. ਪੀ. ਵਲੋਂ ਕੀਤੀ ਗਈ ਤੇ ਪਹਿਲੇ ਦਿਨ ਕਬਡੀ 60 ਕਿਲੋ ਦੇ ਮੁਕਾਬਲੇ ਕਰਵਾਏ ਗਏ। 17 ਜੂਨ ਨੂੰ ਕੀਰਤਨ ਕਰਵਾਇਆ ਗਿਆ। 18 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਗਏ। ਇਸ ਦੌਰਾਨ ਵਖ-ਵਖ ਖੇਡ ਮੁਕਾਬਲੇ ਵੀ ਸੰਗਤਾਂ ਦੀ ਖਿਚ ਦਾ ਕੇਂਦਰ ਬਣੇ। ਮੇਲੇ ‘ਚ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਵਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ । ਮੇਲੇ ਦੇ ਤਿੰਨੇ ਦਿਨ ਹੀ ਵਡੀ ਗਿਣਤੀ ‘ਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤਲ੍ਹਣ ਵਿਖੇ ਇਹ ਜੋੜ ਮੇਲਾ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਦੂਸਰੇ ਦਿਨ ਅਲੌਕਿਕ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿਚ ਪੰਥ ਦੇ ਪ੍ਰਸਿਧ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸ਼ਹੀਦੀ ਜੋੜ ਮੇਲੇ ‘ਚ ਪੁਜਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਅਜ ਹੋਏ ਕੀਰਤਨ ਦਰਬਾਰ ‘ਚ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਰਣਧੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਭਾਈ ਰਾਏ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਦਿ ਦੇ ਜਥਿਆਂ ਨੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਮੰਚ ਦਾ ਸੰਚਾਲਨ ਉਘੇ ਪੰਥਕ ਵਿਦਵਾਨ ਤੀਰਥ ਸਿੰਘ ਢਿਲੋਂ ਨੇ ਕੀਤਾ। ਇਨ੍ਹਾਂ ਸਮਾਗਮਾਂ ’ਚ ਜਿਥੇ ਸਤਾਧਾਰੀ ਧਿਰ ਵਲੋਂ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਵਿਧਾਇਕ ਸ. ਪ੍ਰਗਟ ਸਿੰਘ ਤੇ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਨੇ ਹਾਜ਼ਰੀਆਂ ਭਰੀਆਂ, ਉਥੇ ਵਿਰੋਧੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਆਦਮਪੁਰ ਦੇ ਵਿਧਾਇਕ ਸ੍ਰੀ ਪਵਨ ਟੀਨੂੰ ਅਤੇ ਕੌਂਸਲਰ ਬਲਬੀਰ ਸਿੰਘ ਬਿਟੂ ਵੀ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਰਸੀਵਰ ਸ. ਕਰਨਦੀਪ ਸਿੰਘ ਭੁਲਰ ਵਲੋਂ ਸ. ਪ੍ਰਗਟ ਸਿੰਘ, ਸ੍ਰੀ ਪਵਨ ਟੀਨੂੰ ਤੇ ਸ. ਤੀਰਥ ਸਿੰਘ ਢਿਲੋਂ ਸਮੇਤ ਹੋਰਨਾਂ ਪ੍ਰਮੁਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਖਾਲਸਾ ਮੈਂਬਰ ਵਰਕਿੰਗ ਕਮੇਟੀ, ਸਰਕਲ ਜਥੇਦਾਰ ਦਵਿੰਦਰ ਸਿੰਘ ਬੁਢਿਆਣਾ, ਲਖਬੀਰ ਸਿੰਘ ਜੌਹਲ, ਸਰਵਿੰਦਰ ਸਿੰਘ ਢਡਾ, ਦਲਬੀਰ ਸਿੰਘ ਤਲ੍ਹਣ, ਪ੍ਰਸ਼ੋਤਮ ਗੋਗੀ, ਜੋਗੀ ਤਲ੍ਹਣ, ਬਲਵਿੰਦਰਜੀਤ, ਕੁਲਵਿੰਦਰ ਸਿੰਘ ਫੌਜੀ, ਸ਼ੀਤਲ ਸਿੰਘ, ਹੰਸ ਰਾਜ ਜਸੀ ਆਦਿ ਵੀ ਮੌਜੂਦ ਸਨ। ਇਸ ਦੌਰਾਨ ਗਤਕੇ ਦੇ ਸ਼ੋਅ ਮੈਚ ਵੀ ਕਰਵਾਏ ਗਏ। 18 ਜੂਨ ਦਿਨ ਐਤਵਾਰ ਨੂੰ ਸ਼ਹੀਦੀ ਜੋੜ ਮੇਲੇ ਦੇ ਆਖਰੀ ਦਿਨ ਸ਼ਾਨਦਾਰ ਢਾਡੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਉਘੇ ਢਾਡੀ ਜੱਥਿਆਂ ਨੇ ਗੁਰੂ ਜਸ ਦਾ ਗਾਇਨ ਕੀਤਾ। ਐਸ. ਪੀ. ਜਗਜੀਤ ਸਿੰਘ ਸਰੋਆ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਖੇਡੇ ਮੇਲੇ ਦਾ ਸਮਗਤਾਂ ਨੇ ਭਰਪੂਰ ਅਨੇਦ ਮਾਣਿਆ। ਕਬਡੀ ਤੇ ਵਾਲੀਬਾਲ ਦੇ ਮੁਕਾਬਲੇ ਬਹੁਤ ਹੀ ਸ਼ਾਨਦਾਰ ਸਨ। ਲੜਕੀਆਂ ਦੀ ਕਬਡੀ ਦਾ ਸ਼ੋਅ ਮੈਚ ਅਤੇ ਕੁਸ਼ਤੀਆਂ ਵੀ ਦੇਖਣ ਯੋਗ ਸਨ।
ਇਸ ਮੇਲੇ ਨੂੰ ਸਫ਼ਲਤਾ ਨਾਲ ਨੇਪਰੇ ਚਾੜਨ ਲਈ ਤਹਿਸੀਲਦਾਰ ਸਰਦਾਰ ਭੁੱਲਰ ਦੀ ਭਰਵੀਂ ਪ੍ਰਸੰਸਾ ਹੋ ਰਹੀ ਹੈ।