Saturday , 16 February 2019
Breaking News
You are here: Home » PUNJAB NEWS » ਗੁਰਦੁਆਰਾ ਨਾਨਕਸਰ ਠਾਠ ਛਾਂਗਾ ਖੁਰਦ ਵੱਲੋਂ ਮਹਾਨ ਨਗਰ ਕੀਤਰਨ

ਗੁਰਦੁਆਰਾ ਨਾਨਕਸਰ ਠਾਠ ਛਾਂਗਾ ਖੁਰਦ ਵੱਲੋਂ ਮਹਾਨ ਨਗਰ ਕੀਤਰਨ

ਫਿਰੋਜ਼ਪੁਰ, 12 ਫਰਵਰੀ (ਮਨੋਹਰ ਲਾਲ)-ਗੁਰਦੁਆਰਾ ਨਾਨਕਸਰ ਠਾਠ ਛਾਂਗਾ ਖੁਰਦ ਵਿਖੇ ਮਹਾਨ ਗੁਰਮਤਿ ਸਮਾਗਮ ਹਰ ਸਾਲ ਦੀ ਤਰਾ ਇਸ ਵਾਰ ਵੀ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਮਿੱਠੀ ਯਾਦ ਵਿਚ ਅਤੇ ਸਰਬੱਤ ਦੇ ਭਲੇ ਲਈ ਮਹਾਨ ਨਗਰ ਕੀਤਰਨ ਸਜਾਇਆ। ਇਹ ਨਗਰ ਕੀਤਰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗੁਵਾਈ ਵਿਚ ਅਤੇ ਗੁਰਦੁਆਰਾ ਨਾਨਕਸਰ ਠਾਠ ਦੇ ਮੁਖ ਸੇਵਾਦਾਰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਜੀ ਦੀ ਦੇਖ ਰੇਖ ਹੇਠ ਸਜਾਇਆ। ਇਹ ਨਗਰ ਕੀਤਰਨ ਸਵੇਰੇ ਸਾਢੇ 8 ਵਜੇ ਪ੍ਰਾਰੰਭ ਹੋ ਕੇ ਲੁਧਿਆਣੇ ਵਾਲੀ ਬਸਤੀ ਵਿਚੋ ਦੋ ਪੜਾਅ ਮੁਰਕ ਵਾਲੀ ਢਾਣੀ, ਪਿੰਡ ਮੁਰਕ ਵਾਲਾ, ਟਿੱਬੀ ਕਲਾ, ਕੜਮਾ ਜਿਥੇ ਕਿ ਗ੍ਰੰਥੀ ਬਲਵੰਤ ਸਿੰਘ ਅਤੇ ਸਮੂਹ ਪੰਚਾਇਤ ਪਿੰਡ ਕੜਮਾਂ ਨੇ ਪੰਜ ਪਿਆਰਿਆ ਨੂੰ ਮਿਠਾਈ ਦਾ ¦ਗਰ ਅਤੇ ਸਮੂਹ ਸੰਗਤ ਨੂੰ ਵਰਤਾਇਆ। ਇਸ ਤੋ ਬਾਅਦ ਨਵਾ ਕਿਲਾ ਗੁਰਦੁਆਰਾ ਢਾਬਸਰ ਸਾਹਿਬ ਗੁਰਦੁਆਰੇ ਵਿਚ ਹਰ ਪ੍ਰਕਾਰ ਦਾ ¦ਗਰ ਛਕਾਇਆ ਅਤੇ ਇਸ ਤੋ ਬਾਅਦ ਪਿੰਡ ਕਰੀਆ, ਪਿੰਡ ਕਿਲੀ ਵਿਖੇ ¦ਗਰ ਦੀ ਸੇਵਾ, ਸੋਢੀ ਵਾਲਾ, ਪਿੰਡ ਤਾਰੇ ਵਾਲਾ, ਪਿੰਡ ਡੋਡ, ਪੀਰ ਕੇ ਖਾਨਗੜ, ਭੂਰੇ ਖੁਰਦ, ਫੁੱਲਰ ਵੰਨ, ਟਿੱਬਾ, ਟਿੱਬੀ ਖੁਰਦ, ਪਿੰਡ ਆਸਾ ਸਿੰਘ ਵਾਲਾ ਕੋਟ, ਪੀਰੂ ਵਾਲਾ, ਰੋਡੇ ਵਾਲਾ, ਪਿੰਡ ਵਾਹਗੇ, ਪਿੰਡ ਮਲਾ ਕਰੀ, ਪਿੰਡ ਲੱਖਾ ਹਾਜੀ, ਨਿਆਜੀਆ, ਪਿੰਡ ਕਾਕਡਾ ਵਿਚੋ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਪਹੁੰਚਿਆ।ਫਰੂਟ ਦਾ ¦ਗਰ ਚਾਹ ਦਾ ¦ਗਰ ਪਕੌੜਿਆ ਦੇ ¦ਗਰ, ਮਿਠਾਈਆ ਦੇ ¦ਗਰ ਫੂਰਟ ਚਾਟ ਦੇ ¦ਗਰ ਤੋ ਇਲਾਵਾ ਅਨੇਕਾ ਪ੍ਰਕਾਰ ਦੇ ¦ਗਰ ਲਗਾਏ ਹੋਏ ਸਨ। ਮਹਾਨ ਨਗਰ ਕੀਤਰਨ ਵਿਚ ਕੀਤਰਨ ਦਾ ਪ੍ਰਵਾਹ ਚਲ ਰਿਹਾ ਸੀ, ਜਿਸ ਵਿਚ ਭਾਈ ਹਰਨਾਮ ਸਿੰਘ ਜੀ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਕਮਲਜੀਤ ਸਿੰਘ, ਪ੍ਰੋਫੈਸਰ ਰਾਗੀ ਹਰਪ੍ਰੀਤ ਸਿੰਘ ਜੀ ਉਸਤਾਦ ਵਿਦਿਆਲਾ ਗੁਰਦੁਆਰਾ ਠਾਠ ਨਾਨਕਸਰ ਅਤੇ ਸੁਰ ਸੰਗੀਤ ਅਕੈਡਮੀ ਨੇ ਸਾਰਾ ਦਿਨ ਕੀਤਰਨ ਕੀਤਾ।

Comments are closed.

COMING SOON .....


Scroll To Top
11