Monday , 17 December 2018
Breaking News
You are here: Home » Religion » ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਆਗਮਨ ਪੁਰਬ ’ਤੇ ਵਿਸ਼ੇਸ਼ ਸਮਾਗਮ ਹੋਣਗੇ

ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਆਗਮਨ ਪੁਰਬ ’ਤੇ ਵਿਸ਼ੇਸ਼ ਸਮਾਗਮ ਹੋਣਗੇ

ਜਲੰਧਰ, 19 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਆਗਮਨ ਪੁਰਬ ਸਬੰਧੀ 22-23 ਨੂੰ ਮੁੱਖ ਸਮਾਗਮ ਹੋਣਗੇ ਜਦਕਿ ਪ੍ਰਭਾਤ ਫੇਰੀਆਂ 12 ਨਵੰਬਰ ਤੋਂ ਜਾਰੀ ਹਨ। 22 ਰਾਤ ਨੂੰ ਵਿਸ਼ੇਸ਼ ਕਵੀ ਦਰਬਾਰ ਵਿੱਚ ਚਰਨ ਸੀਚੇਵਾਲੀ, ਦਲੇਰ ਸਿੰਘ ਦਿਲ, ਹਰਭਜਨ ਸਿੰਘ ਨਾਹਲ, ਚਰਨਜੀਤ ਸਿੰਘ ਬਹਿਲ ਲੁਧਿਆਣਾ, ਸਤਪਾਲ ਸਿੰਘ, ਮਦਨ ਲਾਲ ਮੌਜੀ, ਸ਼ਾਮਿਲ ਹੋਣਗੇ। 23 ਨੂੰ ਗੁਰਪੁਰਬ ਦੇ ਦੋਨੋਂ ਸਮੇਂ ਦੀਵਾਨ ਸੱਜਣਗੇ। ਭਾਈ ਗੁਰਜੀਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਈ ਗਜਿੰਦਰ ਸਿੰਘ ਦਿੱਲੀ ਵਾਲੇ ਕੀਰਤਨ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸੰਗਤਾਂ ਨੂੰ ਆਪਣੇ ਘਰਾਂ ਅਤੇ ਕਾਰੋਬਾਰਾਂ ’ਤੇ ਦੀਪਮਾਲਾ ਕਰਨ ਦੀ ਅਪੀਲ ਕੀਤੀ ਗਈ ਹੈ।

Comments are closed.

COMING SOON .....


Scroll To Top
11