Wednesday , 21 November 2018
Breaking News
You are here: Home » PUNJAB NEWS » ਗੁਰਦੁਆਰਾ ਕਮੇਟੀਆਂ ਵੱਲੋਂ ਗੁਰਪੁਰਬ 5 ਜਨਵਰੀ ਨੂੰ ਮਨਾਉਣ ਦਾ ਫੈਸਲਾ ਸਲਾਘਾਯੋਗ : ਜੱਥੇ. ਨੰਦਗੜ੍ਹ

ਗੁਰਦੁਆਰਾ ਕਮੇਟੀਆਂ ਵੱਲੋਂ ਗੁਰਪੁਰਬ 5 ਜਨਵਰੀ ਨੂੰ ਮਨਾਉਣ ਦਾ ਫੈਸਲਾ ਸਲਾਘਾਯੋਗ : ਜੱਥੇ. ਨੰਦਗੜ੍ਹ

ਰਾਮਪੁਰਾ ਫੂਲ, 17 ਨਵੰਬਰ (ਕੁਲਜੀਤ ਸਿੰਘ ਢੀਂਗਰਾ)- ਸਿਖ ਕੌਮ ਦੀਆ ਬਹੁਤ ਸਾਰੀਆ ਗੁਰਦੁਆਰਿਆ ਦੀਆ ਕਮੇਟੀਆਂ ਤੇ ਬਹੁਤ ਸਾਰੀਆ ਸਿਖ ਸੰਗਤਾ ਵਲੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਪੰਜ ਜਨਵਰੀ ਨੂੰ ਮਨਾਉਣ ਦਾ ਫੈਸਲਾ ਕਰਨਾ ਇਕ ਸਲਾਘਾਯੋਗ ਕਦਮ ਹੈ।ਇਨ੍ਹਾਂ ਵਿਚਾਂਰਾ ਦਾ ਪ੍ਰਗਟਾਵਾਂ ਅਜ ਇਥੇ ਤਖਤ ਸ੍ਰੀ ਦਮਦਮਾ ਸਹਿਬ ਦੇ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਰਦਿਆ ਕਿਹਾ ਸੰਗਤਾ ਦੇ ਇਸ ਫੈਸਲੇ ਕਾਰਨ ਅਕਾਲ ਤਖਤ ਸਹਿਬ ਤੇ ਆਰ ਐਸ ਐਸ ਵਲੋ ਤਿਆਰ ਕੀਤੇ ਮਿਲਗੋਭਾ ਬਿਕਰਮੀ ਕੈਲੰਡਰ ਆਪਣੇ ਆਪ ਰਦ ਹੋ ਜਾਣਾ ਹੈ। ਉਹਨਾ ਕਿਹਾ ਕੇ ਸਿਖ ਕੌਮ ਦੀ ਵਿਲਖਣਤਾਂ ਤੇ ਨਿਆਰੇਪਣ ਦਾ ਪ੍ਰਤੀਕ ਮੂਲ ਨਾਨਕਸਾਹੀ ਕੈਲੰਡਰ ਜਿਸ ਨੂੰ ਅਕਾਲ ਤਖਤ ਸਹਿਬ ਦੇ ਜਥੇਦਾਰ ਨੇ ਅਕਾਲੀ ਭਾਜਪਾ ਤੇ ਆਰ ਐਸ ਐਸ ਦੇ ਦਬਾਅ ਅਧੀਨ ਨਕਾਰ ਦਿਤਾ ਸੀ ਪਰਤੂੰ ਸਿਖ ਕੌਮ ਦੀ ਚੜਦੀਕਲਾਂ ਤੇ ਖਾਲਸੇ ਦੇ ਨਿਆਰੇਪਣ ਨੂੰ ਸਲਾਮਤ ਰਖਣ ਵਾਲੀਆ ਸਿਖ ਸਖਸੀਅਤਾ ,ਪੰਥਕ ਧਿਰਾਂ ਦੇ ਆਗੂ ਤੇ ਮੂਲ ਨਾਨਕਸਾਹੀ ਕੈਲੰਡਰ ਦੀਆ ਹਮਾਇਤੀ ਧਿਰਾ ਦਸਮੇਸ ਪਿਤਾ ਜੀ ਦਾ ਜਨਮ ਦਿਹਾੜਾਂ ਸਹਿਬਜਾਦਿਆ ਦੇ ਸਹੀਦੀ ਦਿਹਾੜੇ ਵਾਲੇ ਦਿਨ 25 ਦਸੰਬਰ ਨੂੰ ਨਾ ਮਨਾਕੇ ਸਚੇ ਸਿਖ ਹੋਣ ਦਾ ਸਬੂਤ ਦੇ ਰਹੇ ਨੇ ਜਿਸ ਦੀ ਸਲਾਘਾ ਕਰਨੀ ਬਣਦੀ ਹੈ। ਉਹਨਾ ਕਿਹਾ ਕੇ ਉਹ ਪਹਿਲਾ ਵਾਗ ਮੂਲ ਨਾਨਕਸਾਹੀ ਕੈਲੰਡਰ ਨੂੰ ਲਾਗੂ ਕਰਨ ਵਾਰੇ ਲਏ ਗਏ ਸਟੈਡ ਤੇ ਕਾਇਮ ਹਨ।ਇਥੇ ਜਿਕਰਯੋਗ ਹੈ ਕੇ ਅਕਾਲ ਤਖਤ ਦੇ ਜਥੇਦਾਰ ਨੇ ਗੁਰਪੁਰਬ 25 ਦਸੰਬਰ ਨੂੰ ਮਨਾਉਣ ਦਾ ਐਲਾਣ ਕੀਤਾ ਹੈ। ਪਰਤੂੰ ਸਰਬਤ ਖਾਲਸਾ ਵਲੋ ਨਿਯੁਕਤ ਕੀਤੇ ਗਏ ਅਕਾਲ ਤਖਤ ਸਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋ ਸਮੁਚੀ ਸਿਖ ਕੌਮ ਨੂੰ ਇਹ ਦਿਹਾੜਾਂ ਮੂਲ ਨਾਨਕਸਾਹੀ ਕੈਲੰਡਰ ਅਨੁਸਾਰ 5 ਜਨਵਰੀ 2018 ਨੂੰ ਮਨਾਉਣ ਦੀ ਬੇਨਤੀ ਕੀਤੀ ਹੈ ।

Comments are closed.

COMING SOON .....


Scroll To Top
11