Monday , 22 October 2018
Breaking News
You are here: Home » NATIONAL NEWS » ਗੁਜਰਾਤ ਚੋਣਾਂ: ਕਾਂਗਰਸ ਸਾਮਜ ਨੂੰ ਵੰਡਣ ਦੇ ਯਤਨਾਂ ’ਚ : ਪ੍ਰਧਾਨ ਮੰਤਰੀ

ਗੁਜਰਾਤ ਚੋਣਾਂ: ਕਾਂਗਰਸ ਸਾਮਜ ਨੂੰ ਵੰਡਣ ਦੇ ਯਤਨਾਂ ’ਚ : ਪ੍ਰਧਾਨ ਮੰਤਰੀ

ਭਾਜਪਾ ਦਾ ਇਕ ਹੀ ਮੰਤਰ, ‘ਵਿਕਾਸ ਅਤੇ ਸਿਰਫ ਵਿਕਾਸ’

ਗਾਂਧੀਨਗਰ, 3 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਤੋਂ ਆਪਣੇ ਗ੍ਰਹਿ ਰਾਜ ਗੁਜਰਾਤ ’ਚ ਦੋ ਰੋਜ਼ਾ ਚੋਣ ਦੌਰੇ ਦੀ ਪਹਿਲੀ ਸਭਾ ਨੂੰ ਸੰਬੋਧਨ ਕਰਦੇ ਹੋਏ ਦੋਸ਼ ਲਾਇਆ ਹੈ ਕਿ ਕਾਂਗਰਸ ਦੇਸ਼ ਨੂੰ ਜਾਤੀਵਾਦ ਅਤੇ ਵੰਸ਼ਵਾਦ ਦੇ ਨਾਂਅ ਉ¤ਪਰ ਵੰਡਣ ਦਾ ਯਤਨ ਕਰ ਰਹੀ ਹੈ। ਸ੍ਰੀ ਮੋਦੀ ਜ਼ਿਲ੍ਹਾ ਭਰੂਚ ਦੇ ਅਮੋਦ ਵਿੱਚ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਜਨਤਕ ਚੋਣ ਸਭਾ ਵਿੱਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਦਾ ਇਕ ਹੀ ਮੰਤਰ ਹੈ ਵਿਕਾਸ ਅਤੇ ਸਿਰਫ ਵਿਕਾਸ। ਮੋਦੀ ਨੇ ਕਿਹਾ ਕਿ ਭਾਜਪਾ ਦੇ ਸ¤ਤਾ ’ਚ ਰਹਿੰਦੇ ਹੋਏ ਭਰੂਚ ਅਤੇ ਕ¤ਛ ਦਾ ਸਭ ਤੋਂ ਜ਼ਿਆਦਾ ਵਿਕਾਸ ਹੋਇਆ ਹੈ।ਪ੍ਰਧਾਨ ਮੰਤਰੀ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਲਈ ਲਗਾਤਾਰ ਦੋ ਦਿਨ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਸ੍ਰੀ ਮੋਦੀ 4 ਦਸੰਬਰ ਨੂੰ ਧਰਮਪੁਰ, ਭਾਵਨਗਰ, ਜੂਨਾਗੜ੍ਹ ਅਤੇ ਜਾਮਨਗਰ ’ਚ 4 ਰੈਲੀਆਂ ਕਰਨਗੇ। ਉਹ ਇਸ ਤੋਂ ਪਹਿਲਾਂ 27 ਅਤੇ 29 ਨਵੰਬਰ ਨੂੰ ਸੂਬੇ ’ਚ 4-4 ਮਤਲਬ 8 ਰੈਲੀਆਂ ਕਰ ਚੁੱਕੇ ਹਨ। ਇਕ ਤਰੀਕੇ ਨਾਲ ਗੁਜਰਾਤ ਚੋਣਾਂ ਉਨ੍ਹਾਂ ਲਈ ਵਿਅਕਤੀਗਤ ਮਾਣ ਦੀ ਲੜਾਈ ਬਣ ਗਈਆਂ ਹਨ।ਉਹ ਇਨ੍ਹਾਂ ਚੋਣਾਂ ਲਈ 35 ਤੋਂ ਵਧ ਰੈਲੀਆਂ ਕਰਨਗੇ।ਪਹਿਲੇ ਪੜਾਅ ਦੀਆਂ ਵੋਟਾਂ ਲਈ ਹੁਣ ਪੰਜ ਦਿਨ ਦਾ ਸਮਾਂ ਰਹਿ ਗਿਆ ਹੈ। ਸੂਬੇ ਵਿਚ ਚੋਣਾਂ 9 ਅਤੇ 14 ਦਸੰਬਰ ਨੂੰ ਦੋ ਪੜਾਵਾਂ ਵਿਚ ਹੋਣਗੀਆਂ ਅਤੇ ਗਿਣਤੀ 18 ਦਸੰਬਰ ਨੂੰ ਹੋਵੇਗੀ।

Comments are closed.

COMING SOON .....


Scroll To Top
11