Wednesday , 20 September 2017
Breaking News
You are here: Home » ENTERTAINMENT » ਗੀਤ ‘ਸਭ ਮਾਲਿਕ ਦੇ ਰੰਗ ਨੇ’ ਖੂਬ ਚਰਚਾ ’ਚ

ਗੀਤ ‘ਸਭ ਮਾਲਿਕ ਦੇ ਰੰਗ ਨੇ’ ਖੂਬ ਚਰਚਾ ’ਚ

ਸਾਦਿਕ, 11 ਸਤੰਬਰ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦੀ ਮਿਠੀ ਅਤੇ ਸੁਰੀਲੀ ਅਵਾਜ਼ ਦੇ ਦੋ ਹੀਰੇ ਫ਼ਨਕਾਰ ਗਾਇਕ ਰਾਜ ਧਾਲੀਵਾਲ ਅਤੇ ਪੰਜਾਬ ਧਾਲੀਵਾਲ ਦਾ ਬਿਲਕੁਲ ਨਵਾਂ ਸੂਫੀ ਸਿੰਗਲ ਟ੍ਰੈਕ ‘ਸਭ ਮਾਲਿਕ ਦੇ ਰੰਗ ਨੇ’ ਅੱਜ-ਕੱਲ੍ਹ ਖੂਬ ਚਰਚਾ ਵਿੱਚ ਹੈ। ਇਸ ਸੂਫ਼ੀ ਗੀਤ ਸੰਬੰਧੀ ਗੱਲਬਾਤ ਕਰਦਿਆਂ ਗਾਇਕ ਰਾਜ ਧਾਲੀਵਾਲ ਅਤੇ ਪੰਜਾਬ ਧਾਲੀਵਾਲ ਨੇ ਕਿਹਾ ਕਿ ਇਸ ਗੀਤ ਨੂੰ ਗੋਇਲ ਮਿਊਜ਼ਿਕ ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਹੈ ਅਤੇ ਮਿਊਜ਼ਿਕ ਦੀਆਂ ਰਸਭਰੀਆਂ ਧੁਨਾਂ ਨਾਲ ਪ੍ਰਸਿੱਧ ਸੰਗੀਤਕਾਰ ਗੌਰਵ ਆਜ਼ਾਦ ਨੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਗੀਤ ਦੇ ਇਕ-ਇਕ ਸ਼ਬਦ ਨੂੰ ਲਾਡੀ ਬੈਂਸ ਫ਼ਰੀਦਕੋਟ ਨੇ ਬਾ-ਕਮਾਲ ਲਿਖਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਗੀਤ ਅੱਜ-ਕੱਲ੍ਹ ਪੰਜਾਬੀ ਦੇ ਵੱਖ-ਵੱਖ ਚੈਨਲਾਂ ਦਾ ਸ਼ਿੰਗਾਰ ਬਣਿਆ ਹੋਇਆ ਹੈ ਜਿਸਨੂੰ ਸੂਫ਼ੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤੇ ਖੂਬ ਸਰਾਹ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਇੱਕ ਫ਼ਨਕਾਰ ਦੇ ਕੀਤੇ ਹੋਏ ਕੰਮ ਦੀ ਕਦਰ ਪੈਣੀ ਸ਼ੁਰੂ ਹੋ ਜਾਵੇ ਭਾਵ ਕਿ ਸਰੋਤਿਆਂ ਵੱਲੋਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਹੋਣੀ ਸ਼ੁਰੂ ਹੋ ਜਾਵੇ ਤਾਂ ਇਸ ਤੋਂ ਵੱਡਾ ਐਵਾਰਡ ਇੱਕ ਫ਼ਨਕਾਰ ਲਈ ਕੋਈ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਨੂੰ ਇਹ ਸੂਫ਼ੀ ਗੀਤ ਗਾਉਣ ਦਾ ਮੌਕਾ ਮਿਲਿਆ ਜਿਸ ਸਦਕਾ ਸਰੋਤਿਆਂ ਨੇ ਸਾਨੂੰ ਕਬੂਲਿਆ ਅਤੇ ਬੇਹੱਦ ਪਿਆਰ ਦਿੱਤਾ। ਉਨ੍ਹਾਂ ਵਾਅਦਾ ਕੀਤਾ ਕਿ ਉਹ ਆਪਣੇ ਆਉਣ ਵਾਲੇ ਸਾਰੇ ਗੀਤ ਹਰ ਵਰਗ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਪੇਸ਼ ਕਰਨਗੇ ਤਾਂ ਜੋ ਜਿਹੜੀ ਪਹਿਚਾਣ ਅੱਜ ਉਨ੍ਹਾਂ ਦੀ ਬਣ ਚੁੱਕੀ ਹੈ ਉਹ ਕਿਸੇ ਬੇਧਿਆਨੀ ਕਾਰਨ ਖੁੱਸ ਨਾ ਜਾਵੇ।

Comments are closed.

COMING SOON .....
Scroll To Top
11