Wednesday , 21 November 2018
Breaking News
You are here: Home » INTERNATIONAL NEWS » ਗਾਂਧੀ ਦੇ ਸ਼ਾਂਤੀ ਮਿਸ਼ਨ ਦਾ ਅਮਰੀਕਾ ਵਿਚ ਬੋਲਬਾਲਾ

ਗਾਂਧੀ ਦੇ ਸ਼ਾਂਤੀ ਮਿਸ਼ਨ ਦਾ ਅਮਰੀਕਾ ਵਿਚ ਬੋਲਬਾਲਾ

ਮੈਰੀਲੈਂਡ, 12 ਜਨਵਰੀ- ਗਾਂਧੀ ਗਲੋਬਲ ਪਰਿਵਾਰ ਦੇ ਉਪ ਪ੍ਰਧਾਨ ਡਾ. ਐਸ. ਪੀ. ਵਰਮਾ ਪਦਮ ਸ੍ਰੀ ਅਵਾਰਡੀ ਵਲੋਂ ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਜਥੇਬੰਦੀ ਨਾਲ ਵਿਸ਼ੇਸ਼ ਭੇਟ ਵਾਰਤਾ ਕੀਤੀ। ਜਿਸਨੂੰ ਪਵਨ ਬੈਜਵਾੜਾ ਪ੍ਰਧਾਨ ਨੇ ਜੀਊਲ ਆਫ ਇੰਡੀਆ ਰੈਸਟੋਰੈਂਟ ਵਿਖੇ ਅਯੋਜਿਤ ਕਰਵਾਈ। ਜਿਥੇ ਡਾ. ਐਸ. ਪੀ. ਵਰਮਾ ਵਲੋਂ ਸ਼ਾਂਤੀ ਸਬੰਧੀ ਸੌ ਨੁਕਤਿਆਂ ਤੇ ਚਰਚਾ ਕੀਤੀ, ਉਥੇ ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਇਕ ਨਾ ਇਕ ਨੁਕਤੇ ਤੇ ਕੰਮ ਕਰਨਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਸ਼ਾਂਤੀ ਸਾਡਾ ਮੌਲਿਕ ਅਧਿਕਾਰ ਹੈ, ਜਿਸ ਲਈ ਅਸੀਂ ਸਭ ਵਚਨਬਧ ਹਾਂ।ਜ਼ਿਕਰਯੋਗ ਹੈ ਕਿ ਡਾ. ਵਰਮਾ ਵਲੋਂ ਯੂ. ਐਨ. ਵਿਚ ਵੀ ਸ਼ਾਂਤੀ ਦੇ ਮੁਦੇ ਤੇ ਸੰਬੋਧਨ ਕੀਤਾ, ਜਿਥੇ ਉਨ੍ਹਾਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਗਾਂਧੀ ਗਲੋਬਲ ਸੰਸਥਾ ਦੇ ਸ਼ਾਂਤੀ ਮਿਸ਼ਨ ਨੂੰ ਸਾਂਝਿਆਂ ਕੀਤਾ। ਸਵਾਲ-ਜਵਾਬ ਦੇ ਸੈਸ਼ਨ ਵਿਚ ਅਨੰਦੀ ਨਾਇਕ ਵਲੋਂ ਵਿਨੋਭਾ ਭਾਵੇ ਅਤੇ ਮੁਰਾਰਜੀ ਡਿਸਾਈ ਦੇ ਸ਼ਾਂਤੀ ਮਿਸ਼ਨ ਸਬੰਧੀ ਪੁਛਿਆ ਕਿ ਇਨ੍ਹਾਂ ਦੀ ਫਿਲਾਸਫੀ ਅਤੇ ਗਾਂਧੀ ਦੀ ਫਿਲਾਸਫੀ ਵਿਚ ਅੰਤਰ ਹੈ। ਡਾ. ਸੁਰਿੰਦਰ ਗਿਲ ਨੇ ਸ਼ਾਂਤੀ ਨੁਕਤਿਆਂ ਨੂੰ ਅੰਕਿਤ ਕਰਨ ਸਬੰਧੀ ਗਲਬਾਤ ਕੀਤੀ। ਜੋ ਉਨ੍ਹਾਂ ਕਿਹਾ ਸ਼ਾਂਤੀ, ਸੁਰਖਿਅਤ, ਜਸਟਿਸ, ਸਚਾਈ, ਮਾਨਵਤਾ, ਮੇਲ-ਮਿਲਾਪ ਆਦਿ ਸਭ ਸ਼ਾਂਤੀ ਦੇ ਦੂਤ ਹਨ ਜਿਨ੍ਹਾਂ ਸਬੰਧੀ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ।ਜਿਥੇ ਅਜ ਦੀ ਮਿਲਣੀ ਸਾਰਥਕ ਰਹੀ, ਉਥੇ ਅਮਰੀਕਾ ਵਿਚ ਵੀ ਗਾਂਧੀ ਗਲੋਬਲ ਸੰਸਥਾ ਦੇ ਵਲੰਟੀਅਰ ਰਜਿਸਟਰ ਕਰਨ ਦੀ ਗਲ ਕੀਤੀ ਗਈ। ਡਾ. ਐਸ. ਪੀ. ਵਰਮਾ ਨੇ ਕਿਹਾ ਕਿ ਜੇਕਰ ਹਰੇਕ ਵਿਅਕਤੀ ਇਕ ਸ਼ਾਂਤੀ ਮੁਦੇ ਨੂੰ ਲੈ ਕੇ ਇਕ ਵਿਅਕਤੀ ਨੂੰ ਜੋੜ ਲਵੇ ਜਾਂ ਉਸ ਦਾ ਕੋਈ ਫਾਇਦਾ ਕਰ ਦੇਵੇ ਤਾਂ ਸਮਝੋ ਉਹ ਗਾਂਧੀ ਦੇ ਮਿਸ਼ਨ ਵਿਚ ਆਪਣਾ ਯੋਗਦਾਨ ਅੰਕਿਤ ਕਰ ਗਿਆ ਹੈ।ਸਮੁਚੇ ਤੌਰ ਤੇ ਐਨ. ਸੀ. ਏ. ਅਤੇ ਗਲੋਬਲ ਗਾਂਧੀ ਦੇ ਸ਼ਾਂਤੀ ਵਾਰਤਾ ਬਹੁਤ ਕਾਰਗਰ ਸਿਧ ਹੋਈ। ਜਿਸ ਸਬੰਧੀ ਪਦਮ ਸ੍ਰੀ ਵਲੋਂ ਗਲ ਕੀਤੀ ਗਈ ਹੈ। ਆਉਣ ਵਾਲੇ ਸਮੇਂ ਵਿਚ ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਗਾਂਧੀ ਦੇ ਸ਼ਾਂਤੀ ਮਿਸ਼ਨ ਨੂੰ ਸਾਂਝੇ ਤੌਰ ਤੇ ਮਨਾਉਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਸੁਤੰਤਰਤਾ ਦਿਵਸ ਦੀ ਮੀਟਿੰਗ ਅਤੇ ਗਾਂਧੀ ਦੇ ਸ਼ਾਂਤੀ ਮਿਸ਼ਨ ਦੀ ਸਾਂਝੀ ਮੀਟਿੰਗ ਕਈ ਭੁਲੇਖਿਆਂ ਨੂੰ ਦੂਰ ਕਰ ਗਈ ਹੈ। ਇਸ ਮੀਟਿੰਗ ਵਿਚ ਡਾ. ਸੁਰੇਸ਼ ਗੁਪਤਾ, ਨਗਿੰਦਰ ਰਾਉ, ਅਰੁਨਿਧੀ, ਅਨੰਦੀ ਨਾਇਕ, ਬਲਜਿੰਦਰ ਸਿੰਘ ਸ਼ੰਮੀ, ਰਾਜ, ਚੰਦਰਾ ਅਤੇ ਦੇਬੰਗ ਸ਼ਾਹ ਹਾਜ਼ਰ ਹੋਏ।

Comments are closed.

COMING SOON .....


Scroll To Top
11