Sunday , 17 December 2017
Breaking News
You are here: Home » INTERNATIONAL NEWS » ਗਲੋਬਲ ਪੰਜਾਬ ਫਾਉਂਡੇਸ਼ਨ ਵੱਲੋਂ ਨਾਹਰ ਔਜਲਾ ਸਨਮਾਨਿਤ

ਗਲੋਬਲ ਪੰਜਾਬ ਫਾਉਂਡੇਸ਼ਨ ਵੱਲੋਂ ਨਾਹਰ ਔਜਲਾ ਸਨਮਾਨਿਤ

ਪਟਿਆਲਾ/ਟਰਾਂਟੋ (ਕੈਨੇਡਾ), 4 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਵਾਸੀ ਨਾਟਕਕਾਰ ਅਤੇ ਰੰਗਕਰਮੀ ਨਾਹਰ ਸਿੰਘ ਔਜਲਾ ਦਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਲਾ ਭਵਨ ਵਿਖੇ ਗਲੋਬਲ ਪੰਜਾਬ ਫਾਉਂਡੇਸ਼ਨ ਵੱਲੋ ਸਨਮਾਨ ਕੀਤਾ ਗਿਆ। ਸਨਮਾਨ ਕਰਨ ਦੀ ਰਸਮ ਫਾਉਂਡੇਸ਼ਨ ਚੇਅਰਮੈਨ ਅਤੇ ਡੀਨ ਫੈਕਲਟੀ ਡਾ. ਹਰਜਿੰਦਰ ਵਾਲੀਆ, ਪ੍ਰਿੰਸੀਪਲ ਸੁਰਜੀਤ ਸਿੰਘ ਭੱਟੀ, ਡਾ. ਰਜਿੰਦਰਪਾਲ ਸਿੰਘ ਬਰਾੜ, ਡਾ. ਗੁਰਸੇਵਕ ਸਿੰਘ ਲੰਬੀ ਅਤੇ ਸਾਬਕਾ ਰਜਿਸਟਰਾਰ ਡਾ. ਦਵਿੰਦਰ ਸਿੰਘ ਵੱਲੋ ਨਿਭਾਈ ਗਈ। ਇਸ ਤੋਂ ਪਹਿਲਾ ਨਾਹਰ ਔਜਲਾ ਲਿਖਿਆ ਨਾਟਕ ’ਸੁਪਰ ਬੀਜ਼ਾ’ ਪੇਸ਼ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਨਾਹਰ ਔਜਲਾ ਨੇ ਦੱਸਿਆ ਕਿ ਕੈਨੇਡਾ ਦੀ ਧਰਤੀ ’ਤੇ ਗਏ ਪਰਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਉਹ ਲਗਾਤਾਰ ਲਿਖ ਰਹੇ ਹਨ ਅਤੇ ਨਾਟਕ ਪੇਸ਼ ਕਰ ਰਹੇ ਹਨ। ਨਾਟਕ ’ਸੁਪਰ ਬੀਜ਼ਾ’ ਵੀ ਅਜਿਹੀਆਂ ਸਮੱਸਿਆਵਾਂ ਨੂੰ ਪੇਸ਼ ਕਰ ਰਿਹਾ ਹੈ। ਇਸ ਮੌਕੇ ’ਤੇ ਡਾ. ਸਤੀਸ਼ ਕੁਮਾਰ ਵਰਮਾ, ਡਾ. ਬਰਜਿੰਦਰ ਨਸਰਾਲੀ, ਡਾ. ਹਰਜਸਪ੍ਰੀਤ ਗਿੱਲ, ਡਾ. ਅੰਮ੍ਰਿਤ ਪਾਲ ਕੌਰ, ਅਵਤਾਰ ਕੌਰ ਔਜਲਾ ਅਤੇ ਡਾ. ਲੇਖਾ ਲਹਿਰ ਆਦਿ ਹਾਜ਼ਰ ਰਹੇ।

Comments are closed.

COMING SOON .....
Scroll To Top
11