Sunday , 26 May 2019
Breaking News
You are here: Home » Editororial Page » ਗਲੀ ਗਲੀ ਸ਼ੋਰ ਵਿਕਦਾ : ਗੀਤਾਂ ਨੂੰ ਸਜ਼ਾ ਹੋਈ

ਗਲੀ ਗਲੀ ਸ਼ੋਰ ਵਿਕਦਾ : ਗੀਤਾਂ ਨੂੰ ਸਜ਼ਾ ਹੋਈ

ਜ਼ਿੰਦਗੀ ਟਿਕਾਅ ਭਾਲਦੀ ਹੈ ਪਰ ਵਿਡੰਮਨਾ ਇਹ ਹੈ ਕਿ ਟਿਕਾਅ ਤੋਂ ਸ਼ਾਂਤੀ ਤੀਕ ਪਹੁੰਚਦਿਆਂ ਵੱਡੀਆਂ-ਵੱਡੀਆਂ ਸਭਿਆਤਾਵਾਂ ਫੇਲ੍ਹ ਹੋ ਗਈਆਂ ਪਰ ਟਿਕਾਅ ਨਹੀਂ ਮਿਲਿਆ। ਮਨੁੱਖ ਨੂੰ ਇਕੱਲ ਤਾਂ ਮਿਲ ਰਹੀ ਹੈ ਪਰ ਇਕਾਂਤ ਨਹੀਂ। ਇਕਾਂਤ ਸਾਡਾ ਨਸੀਬ ਸੀ ਇਕੱਲ ਸਾਡੀ ਮਜ਼ਬੂਰੀ। ਅੱਜ ਦਾ ਮਨੁੱਖ ਸ਼ੋਰ ਦਾ ਸ਼ਿਕਾਰ ਹੈ। ਜ਼ਿੰਦਗੀ ਦਾ ਸਾਰਾ ਸਫ਼ਰ ਸੋਚ ਵਿਚਾਰ ਤੋਂ ਬਿਨਾਂ ਗੁਜਰਦਾ ਜਾ ਰਿਹਾ ਹੈ। ਮਨੁੱਖ ਹਾਰਾਂ ਹੀ ਹਾਰਾਂ ਝੱਲ ਰਿਹਾ ਹੈ। ਪੈਸਾ, ਸ਼ੋਹਰਤ ਅਤੇ ਸ਼ਕਤੀ ਦੀ ਦੌੜ ਵਿੱਚ ਵਿਸ਼ਵਾਸ ਤਿੜਕ ਰਹੇ ਹਨ, ਰਿਸ਼ਤੇ ਤਾਰ-ਤਾਰ ਲਿਆ ਹੈ। ਸਿਆਸਤ ਵਾਲਾ ਸ਼ੋਰ ਹੁਣ ਧਰਮ ਦਾ ਨਸੀਬ ਬਣ ਗਿਆ ਹੈ। ਧਰਮ ਘਰਾਂ ਵਿੱਚ ਸ਼ੋਰ ਹੀ ਸੁਣਾਈ ਦਿੰਦਾ ਹੈ। ਸ਼ਾਂਤੀ ਦੀ ਖੋਜ ਵੀ ਸ਼ੇਰ ਨਾਲ ਹੋ ਰਹੀ ਹੈ। ਧਾਰਮਿਕ ਚੈਨਲ ਵੀ ਧਾਰਮਿਕ ਸਥਾਨਾਂ ਵਾਂਗ ਉਚੀ ਸੁਰ ਵਿੱਚ ਸ਼ਾਂਤੀ ਭਾਲ ਰਹੇ ਹਨ।
ਸੁਰਾਂ ਦੀ ਦੁਨੀਆਂ ਵਿੱਚ ਤੱਥ ਪ੍ਰਮਾਣਿਤ ਹੈ ਕਿ ਕਦੇ ਬਹਿ ਕੇ ਗਾਉਣ ਵਾਲੀ ਗਾਇਕੀ ਨੂੰ ਹੀ ਗਾਇਕੀ ਮੰਨਿਆ ਜਾਂਦਾ ਸੀ। ਅੱਜ ਬਾਰੀਕ ਤੋਂ ਬਾਰੀਕ ਗਾਉਣ ਵਾਲੇ ਗਾਇਕ ਵੀ ਜੇ ਨੱਚ ਟੱਪ ਕੇ ਅਤੇ ਖੱਪ ਪਾ ਕੇ ਆਪਣੇ ਗੀਤ ਨੂੰ ਨਹੀਂ ਵੇਚਦੇ ਤਾਂ ਉਹ ਜ਼ਿੰਦਗੀ ਵਿੱਚੋਂ ਤਾਂ ਫੇਲ੍ਹ ਹੈ ਈ-ਗਾਇਕੀ ਵਿੱਚੋਂ ਵੀ ਪਾਸ ਨਹੀਂ ਮੰਨਿਆ ਜਾਂਦਾ। ਸ਼ੋਰ ਪਾਉਣ ਅੱਜ ਦੇ ਗਾਇਕਾਂ ਦੀ ਬਦਕਿਸਮਤੀ ਹੈ ਜਾਂ ਮਜ਼ਬੂਰੀ ਹੈ। ਹੰਸ ਰਾਜ ਹੰਸ ਸੰਗੀਤ ਨੂੰ ਬਾਰੀਕੀ ਨਾਲ ਸਮਝਦਾ ਵੀ ਹੈ ਪਰ ਪੈਸੇ ਖਾਤਰ ਕਦੇ-ਕਦੇ ਨਾ ਚਾਹੁੰਦੇ ਹੋਏ ਮੰਡੀ ਵਿੱਚ ਮੰਡੀ ਦੇ ਮੁਤਾਬਿਕ ਆਪਣੀ ਚੀਜ਼ ਵੇਚਣ ਲਈ ਮਜ਼ਬੂਰ ਹੁੰਦਾ ਹੈ। ਗੁਰਦਾਸ ਮਾਨ ਨੇ ਸ਼ੋਰ ਤੋਂ ਬਚਣ ਲਈ ਲਗਾਤਾਰ ਕੋਸ਼ਿਸ਼ ਕੀਤੀ ਹੈ ਅਤੇ ਦੁਨੀਆਂ ਭਰ ਵਿੱਚ ਮਾਣ ਖੱਟਿਆ ਹੈ। ਸਰਦੂਲ ਸਿਕੰਦਰ ਨੂੰ ਸੁਰਾਂ ਦੀ ਪੂਰੀ ਸਮਝ ਹੈ। ਵਡਾਲੀ ਭਰਾਵਾਂ (ਹੁਣ ਤਾਂ ਪਿਆਰੇ ਲਾਲ ਨਹੀਂ ਰਹੇ), ਮਾਸਟਰ ਸਲੀਮ, ਸੋਫਤ ਅਲੀ ਖਾਂ, ਬਰਕਤ ਸਿੱਧੂ ਅਤੇ ਪੂਰਨ ਸ਼ਾਹਕੋਟੀ ਵਰਗੇ ਅਨੇਕਾਂ ਗਾਇਕਾਂ ਨੇ ਸ਼ੋਰ ਅਤੇ ਸੰਗੀਤ ਦੇ ਫ਼ਰਕ ਨੂੰ ਨਾ ਸਿਰਫ ਚੰਗੀ ਤਰ੍ਹਾਂ ਸਮਝਾਇਆ ਸਗੋਂ ਸੰਗੀਤ ਨਾਲ ਵਫਾ ਪਾਲਣ ਦਾ ਸਫ਼ਲ ਯਤਨ ਵੀ ਕੀਤਾ ਹੈ। ਮਾਨ ਵਾਂਗ ਮਲਕੀਤ ਨੇ ਭਾਵੇਂ ਆਪਣੀ ਗਾਇਕੀ ਨੂੰ ਕਲਾਸੀਕਲ ਛੋਹਾਂ ਨਹੀਂ ਦਿੱਤੀਆਂ ਪਰ ਪੂਰੇ ਵਿਸ਼ਵ ਵਿੱਚ ਪੰਜਾਬੀ ਗਾਇਕੀ ਦਾ ਲੋਹਾ ਮਨਵਾਉਣ ਵਿੱਚ ਸਫ਼ਲ ਰਿਹਾ। ਪੰਜਾਬ ਵਿੱਚ ਗਾਇਕਾਂ ਦੀ ਗਿਣਤੀ ਅਣਗਿਣਤੀ ਹੈ। ਦਿਨ ਨਵੀਆਂ-ਨਵਈਆਂ ਕੈਸਟਾਂ ਅਤੇ ਐਲਬਮਾਂ ਆ ਰਹੀਆਂ ਹਨ। ਇਨ੍ਹਾਂ ਐਲਬਮਾਂ ਵਿੱਚੋਂ ਬਹੁਤੀਆਂ ਵਿੱਚ ਨਾ ਤਾਂ ਸੰਗੀਤ ਹੁੰਦਾ ਹੈ ਅਤੇ ਨਾ ਹੀ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ। ਲੋਕ ਗੀਤਾਂ ਅਤੇ ਲੋਕ ਨਾਚਾਂ ਦੇ ਨਾਮ ’ਤੇ ਅੱਧਨੰਗੀਆਂ ਕੁੜੀਆਂ ਦੇ ਅਸ਼ਲੀਲ ਕਿਸਮ ਦੇ ਲਟਕੇ-ਝਟਕੇ ਅਤੇ ਦੋਹਰੇ ਅਰਥਾਂ ਵਾਲੀ ਤੁੱਕ ਬੰਦੀ ਅੱਜ ਦੀ ਸੰਗੀਤ ਮੰਡੀ ਦੀ ਮੰਗ ਹੈ। ਅਜਿਹਾ ਕੁਝ ਹਰ ਸਟੇਜ ਅਤੇ ਹਰ ਚੈਨਲ ’ਤੇ ਵਿਖਾਈ ਦਿੰਦਾ ਹੈ। ਮੇਰੇ ਯਾਦ ਹੈ ਕਿ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਟੀ.ਵੀ ਚੈਨਲ ਡੀ.ਟੀ.ਵੀ. ਦੇ ਉਦਘਾਟਨੀ ਸਮਾਰੋਹ ’ਤੇ ਦਲੇਰ ਮਹਿੰਦੀ ਸਮੇਤ ਕਈ ਕਲਾਕਾਰਾਂ ਨੂੰ ਸਦਿਆ ਸੀ। ਸਮਾਰੋਹ ਦਾ ਮੁੱਖ ਮਹਿਮਾਨ ਸੁਖਬੀਰ ਸਿੰਘ ਬਾਦਲ ਸੀ। ਸੁਖਬੀਰ ਬਾਦਲ ਤੋਂ ਇਲਾਵਾ ਅਨੇਕਾਂ ਅਕਾਲੀ ਮੰਤਰੀ, ਵਿਧਾਇਕ ਅਤੇ ਧਾਰਮਿਕ ਅਤੇ ਰਾਜਸੀ ਨੇਤਾ ਪਹੁੰਚੇ ਹੋਏ ਸਨ। ਮੇਰੇ ਅੱਗੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਬੈਠੇ ਸਨ। ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਪਹਿਲੇ ਗਾਇਕ ਦੇ ਨਾਲ ਚਮਕੀਲੇ ਜਿਹੇ ਕਪੜੇ ਪਹਿਨੀ ਅੱਧ ਨੰਗੀਆਂ ਮੁਟਿਆਰਾਂ ਨੇ ਸੈਕਸੀ ਅਦਾਵਾਂ ਨਾਲ ਜਦੋਂ ਆਪਣਾ ਨਾਚ ਸ਼ੁਰੂ ਕੀਤਾ ਤਾਂ ਜਥੇਦਾਰ ਬਡੂੰਗਰ ਸਮੇਤ ਕਈ ਬਜ਼ੁਰਗ ਨੇਤਾਵਾਂ ਨੇ ਉਠਣ ਵਿੱਚ ਬਿਹਤਰੀ ਸਮਝੀ ਅਤੇ ਕਈ ਨੀਵੀਂ ਪਾਕੇ ਬੈਠੇ ਰਹੇ ਪਰ ਨਵੀਂ ਪੀੜ੍ਹੀ ਦੇ ਅਕਾਲੀ ਬੜੇ ਚਾਅ ਨਾਲ ਅਨੰਦ ਮਾਣਦੇ ਰਹੇ। ਉਕਤ ਮਿਸਾਲ ਦੇਣ ਦਾ ਕਾਰਨ ਇਹ ਦੱਸਣਾ ਹੈ ਕਿ ਅੱਜ ਹਰ ਚੈਨਲ ’ਤੇ ਹਰ ਸਟੇਜ ’ਤੇ ਇਹੀ ਕੁਝ ਵਿਖਾਈ ਦਿੰਦਾ ਹੈ। ਗੀਤਾਂ ਦੇ ਬੋਲਾਂ ਤੋਂ ਵੀ ਪੰਜਾਬ ਦੀ ਬਦਲ ਰਹੀ ਮਾਨਸਿਕਤਾ ਨਜ਼ਰੀਂ ਪੈਂਦੀ ਹੈ :
ਮੁਕਗੀ ਫੀਮ ਡੱਬੀ ਚੋਂ ਯਾਰੋ,
ਕੋਈ ਅਮਲੀ ਦਾ ਡੰਗ ਸਾਰੇ।
ਰਾਤੀਂ ਮੈਂ ਤਿੰਨ ਵਾਰੀ ਰਗੜੀ,
ਰਗੜੀ ਅਮਲੀਆ ਭੰਗ।
ਅਜਿਹਾ ਗੀਤਾਂ ਨੂੰ ਸੁਣਕੇ ਕਈ ਵਾਰ ਕਾਲਜ ਪੜ੍ਹਣ ਨਾਲੋਂ ਅਮਲੀਆਂ ਦੇ ਅੱਡੇ ਲੱਗਣ ਲੱਗ ਪੈਂਦੇ ਹਨ। ਅਨਪੜ੍ਹ ਅਤੇ ਗੀਤਕਾਰਾਂ ਵੱਲੋਂ ਜੋੜੀਆਂ ਤੁਕਾਂ ਨੂੰ ਪੈਸੇ ਦੇ ਜ਼ੋਰ ਨਾਲ ਰਿਕਾਰਡ ਕਰਵਾਕੇ ਗਾਇਕਾਂ ਵਿੱਚ ਸ਼ਾਮਿਲ ਹੋਣ ਵਾਲੇ ਸੈਂਕੜੇ ਨੌਜਵਾਨ ਇਸ ਸ਼ੋਰ ਵਿੱਚ ਹੋਰ ਵਾਧਾ ਕਰ ਰਹੇ ਹਨ।

Comments are closed.

COMING SOON .....


Scroll To Top
11