Friday , 24 January 2020
Breaking News
You are here: Home » Editororial Page » ਗਰੀਬ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਕਾਤਲ ਜਾਲਮਾਂ ਦੀ ਇਨਸਾਨੀਅਤ ਹੋਈ ਸ਼ਰਮਸਾਰ

ਗਰੀਬ ਦਲਿਤ ਨੌਜਵਾਨ ਜਗਮੇਲ ਸਿੰਘ ਦੇ ਕਾਤਲ ਜਾਲਮਾਂ ਦੀ ਇਨਸਾਨੀਅਤ ਹੋਈ ਸ਼ਰਮਸਾਰ

ਮਾਨਸਾ – ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਵਿਚ ਇਕ ਗਰੀਬ ਦਲਿਤ ਪਰਿਵਾਰ ਨਾਲ ਸਬੰਧਿਤ ਨੌਜਵਾਨ ਜਗਮੇਲ ਸਿੰਘ ‘ਤੇ ਜਾਲਮਾਂ, ਦਰਿੰਦਿਆਂ ਨੇ ਅਣਮਨੁੱਖੀ ਤਸ਼ੱਦਦ ਕਰ ਕੇ ਪਲਾਸ ਨਾਲ ਮਾਸ ਨੋਚ-ਨੋਚ ਕੇ ਮਾਰ ਮੁਕਾਇਆ।ਇੰਨਾਂ ਦਰਿੰਦਿਆਂ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਨੀ ਹੀ ਥੋੜੀ ਹੈ। ਕੁਝ ਦਿਨ ਪਹਿਲਾਂ ਜਗਮੇਲ ਸਿੰਘ ਅਤੇ ਇੰਨਾਂ ਜਾਲਮਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਦਾ ਪੰਚਾਇਤ ਨੇ ਨਿਬੇੜਾ ਕਰਵਾ ਦਿੱਤਾ ਸੀ ਪਰ ਜਾਲਮ ਜਗਮੇਲ ਨਾਲ ਅਜੇ ਵੀ ਰੰਜਿਸ਼ ਰੱਖਦੇ ਸਨ ਜਗਮੇਲ ਸਿੰਘ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਉਨਾਂ ਜਗਮੇਲ ਸਿੰਘ ਨੂੰ ਬਹਾਨਾ ਬਣਾਇਆ ਕਿ ਉਹ ਉਸ ਨੂੰ ਦਵਾਈ ਦਵਾ ਕੇ ਲਿਆਉਣਗੇ ਕਹਿ ਕੇ ਨਾਲ ਲੈ ਗਏ ਅਤੇ ਘਰ ਲਿਜਾ ਕੇ ਉਸ ਨੂੰ ਥਮਲੇ ਨਾਲ ਬੰਨ ਕੇ ਬੁਰੀ ਤਰਾਂ ਕੁੱਟਿਆ ਗਿਆ ਇੱਥੇ ਹੀ ਬੱਸ ਨਹੀਂ ਉਸ ਦੀਆਂ ਲੱਤਾਂ ਦੀਆਂ ਪਿੰਜਣੀਆਂ ਦਾ ਮਾਸ ਪਲਾਸ ਨਾਲ ਖਿੱਚਿਆ ਗਿਆ ਅਤੇ ਬਾਅਦ ਵਿਚ ਤੇਜਾਬ ਪਾਇਆ ਗਿਆ ਅਤੇ ਜਦ ਜਗਮੇਲ ਸਿੰਘ ਦੁਆਰਾ ਉਨਾਂ ਤੋਂ ਪਿਆਸ ਲੱਗੀ ਹੋਣ ਕਰਕੇ ਪਾਣੀ ਮੰਗਿਆ ਤਾਂ ਉਨਾਂ ਆਪਣਾ ਪਿਸ਼ਾਬ ਪਿਲਾਇਆ ਗਿਆ ਜੋ ਕਿ ਬਹੁਤ ਹੀ ਸ਼ਰਮਨਾਕ ਕਾਰਾ ਹੈ ਅਜਿਹੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜਾ ਦੇਣੀ ਚਾਹੀਦੀ ਹੈ ਤਾਂ ਜੋ ਦਲਿਤ ਲੋਕਾਂ ਤੇ ਅੱਤਿਆਚਾਰ ਬੰਦ ਹੋ ਜਾਣ ਨਹੀਂ ਇੰਨਾਂ ਦੇ ਹੌਸਲੇ ਬੁਲੰਦ ਹੋ ਜਾਣਗੇ।ਪਿੰਡ ਵਾਸੀਆਂ ਨੇ ਪਤਾ ਲੱਗਣ ‘ਤੇ ਜਗਮੇਲ ਨੂੰ ਦਰਿੰਦਿਆਂ ਦੇ ਚੁੰਗਲ ਚੋਂ ਛੁਡਵਾਇਆ ਅਤੇ ਸੰਗਰੂਰ ਹਸਪਤਾਲ ਵਿਖੇ ਭਰਤੀ ਕੀਤਾ ਗਿਆ, ਹਾਲਤ ਨਾਜੁਕ ਹੋਣ ਕਰਕੇ ਪਟਿਆਲਾ ਰੈਫਰ ਕੀਤਾ ਗਿਆ ਅਤੇ ਬਾਅਦ ਚ ਪੀ.ਜੀ.ਆਈ. ਚੰਡੀਗੜ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀਆਂ ਦੋਨੋ ਲੱਤਾ ਕੱਟਣੀਆਂ ਪਈਆਂ ਲੱਤਾਂ ਕੱਟਣ ਨਾਲ ਕਿਹੜਾ ਉਸ ਨੇ ਠੀਕ ਹੋ ਜਾਣਾ ਸੀ ਜਖਮਾਂ ‘ਤੇ ਤੇਜਾਬ ਪਾਇਆ ਹੋਣ ਕੇ ਸਰੀਰ ਵਿਚ ਇਨਫੈਕਸ਼ਨ ਫੈਲ ਗਈ ਸੀ ਜਿਸ ਦੇ ਚੱਲਦਿਆਂ ਜਖਮਾਂ ਦੀ ਤਾਬ ਨਾ ਝਲਦਾ ਹੋਇਆ ਜਗਮੇਲ ਸਿੰਘ ਪਰਿਵਾਰ ਨੂੰ ਸਦਾ ਲਈ ਅਲਵਿਦਾ ਆਖ ਗਿਆ। ਪਰਿਵਾਰ, ਰਿਸ਼ਤੇਦਾਰਾਂ ਅਤੇ ਜਥੇਬੰਦੀਆਂ ਨੇ ਪੋਸਮਾਰਟਮ ਕਰਨ ਤੋਂ ਨਾਂਹ ਕਰ ਦਿੱਤੀ ਗਈ ਉਨਾਂ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ, ਮਹੀਨਾ ਪੈਨਸ਼ਨ ਅਤੇ 50 ਲੱਖ ਮੁਆਵਜੇ ਦੀ ਮੰਗ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜਾ ਦੀ ਮੰਗ ਨੂੰ ਪੂਰਾ ਕਰਨ ਤੱਕ ਪੋਸਟਮਾਰਟਮ ਨਹੀਂ ਕੀਤਾ ਜਾਵੇਗਾ।
ਨੌਜਵਾਨ ਜਗਮੇਲ ਸਿੰਘ ਦੇ ਕਤਲ ਪਿਛੇ ਸਿਆਸੀ ਸਹਿ ਦਾ ਹੱਥ – ਜਗਮੇਲ ਸਿੰਘ ਦੇ ਕਤਲ ਪਿਛੇ ਸਿਆਸੀ ਸਹਿ ਦਾ ਹੱਥ ਦੱਸਿਆ ਜਾ ਰਿਹਾ ਹੈ ਅਤੇ ਇਸ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਜਗਮੇਲ ਸਿੰਘ ਕਾਂਗਰਸ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਬੀਬਾ ਰਾਜਿੰਦਰ ਕੌਰ ਭੱਠਲ ਦਾ ਡਰਾਈਵਰ ਤੌਰ ‘ਤੇ ਨੌਕਰੀ ਕਰਦਾ ਸੀ। ਉਨਾਂ ਦੱਸਿਆ ਕਿ ਇਸ ਮਾਮਲੇ ‘ਚ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਉਨਾਂ ਦਾ ਭਤੀਜਾ, ਸਲਾਹਕਾਰ ਹੈਨਰੀ ਅਤੇ ਐਸ.ਐਚ.ਓ ਲਹਿਰਾਗਾਗਾ ਦੀ ਭੂਮਿਕ ਦਾ ਜਾਂਚ ਹੋਣੀ ਚਾਹੀਦੀ ਹੈ। ਕਿਉਂ ਕਿ ਨੌਜਵਾਨ ਦੀ ਕੁੱਟਮਾਰ ਤੋਂ 6 ਦਿਨ ਬਾਅਦ ਐਫ.ਆਈ.ਆਰ ਦਰਜ ਹੁੰਦੀ ਹੈ ਉਹ ਵੀ ਹਾਲਤ ਗੰਭੀਰ ਹੋਣ ਕਰਕੇ, ਸ੍ਰੀ ਭਗਵੰਤ ਮਾਨ ਜੀ ਨੇ ਜਗਮੇਲ ਸਿੰਘ ਦੇ ਕਾਤਲ ਦਾ ਮੁੱਦਾ ਪਾਰਲੀਮੈਂਟ ‘ਚ ਵੀ ਉਠਾਇਆ ਹੈ ਉਨਾਂ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਦੋਸ਼ ਲਾਇਆ ਹੈ ਕਿ ਉਹ ਸੂਬੇ ਨੂੰ ਲਵਾਰਿਸ ਛੱਡ ਕੇ ਆਪ ਯੂਰਪ ਚ ਗਏ ਹੋਏ ਹਨ ਉਨਾਂ ਗ੍ਰਹਿ ਮੰਤਰੀ ਤੋਂ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਮੁਆਵਜੇ ਦੀ ਮੰਗ ‘ਤੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ ਕਿ ਤਾਂ ਜੋ ਕੋਈ ਵੀ ਅਜਿਹਾ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।
ਇਨਸਾਨੀਅਤ ਮਰ ਚੁੱਕੀ ਹੈ – ਦਲਿਤ ਨੌਜਵਾਨ ਜਗਮੇਲ ਸਿੰਘ ਦੇ ਕਤਲ ਤੋਂ ਸਾਫ ਪਤਾ ਚੱਲਦਾ ਹੈ ਕਿ ਇੰਨਾਂ ਜਾਲਮਾਂ, ਦਰਿੰਦਿਆਂ ਚੋ ਇੰਨਸਾਨੀਅਤ ਮਰ ਚੁੱਕੀ ਹੈ ਅਜਿਹੀ ਕੀ ਗੱਲ ਹੋ ਸਕਦੀ ਹੈ ਕਿ ਜਿਹੜਾ ਜਾਲਮਾਂ ਨੂੰ ਜਗਮੇਲ ਸਿਘ ਨੂੰ ਇੰਨੀ ਬੇਹਰਿਮੀ ਨਾਲ ਮਾਰਨ ਦੀ ਨੌਬਤ ਆ ਗਈ। ਉਨਾਂ ਅਜਿਹਾ ਕਰਨ ‘ਤੇ ਇਕ ਵਾਰ ਵੀ ਨਹੀਂ ਸੋਚਿਆ ਕਿ ਉਸ ਦੇ ਛੋਟੇ-ਛੋਟੇ ਬੱਚੇ, ਪਤਨੀ ਅਤੇ ਮਾਤਾ ਦੇ ਦਿਲ ‘ਤੇ ਕੀ ਬੀਤੇਗੀ। ਦਲਿਤ ਵਰਗ ਦੁਆਰਾ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕਰਕੇ ਮੰਗ ਕੀਤੀ ਹੈ ਕਿ ਇੰਨਾਂ ਜਾਲਮਾਂ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਕਿ ਤਾਂ ਜੋ ਕੋਈ ਵੀ ਗਰੀਬ ਵਰਗ ਨਾਲ ਅਜਿਹਾ ਕਰਨ ਤੋਂ ਪਹਿਲਾਂ ਉਸ ਨੂੰ ਡਰ ਆਵੇ।

Comments are closed.

COMING SOON .....


Scroll To Top
11